ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਬਣਾਉਣ ਲਈ ਬੱਚਿਆਂ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ- ਡਾ. ਬਲਵੀਰ ਸਿੰਘ

ਸਿਹਤ ਮੰਤਰੀ ਨੇ ਸੂਬਾ ਪੱਧਰੀ ਡੀ-ਵਾਰਮਿੰਗ ਦਿਵਸ ਦੀ ਸੁਰੂਆਤ ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਕੀਤੀ

ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼:

ਪੇਟ ਦੇ ਕੀੜੇ ਬੱਚਿਆਂ ਵਿਚ ਕੁਪੋਸ਼ਨ ਅਤੇ ਅਨੀਮੀਆਂ ਹੋਣ ਦਾ ਵੱਡਾ ਕਾਰਨ ਹਨ, 40 ਫੀਸਦੀ ਬੱਚਿਆਂ ਵਿਚ ਪੇਟ ਦੇ ਕੀੜਿਆਂ ਦੀ ਸੱਮਿਸਆਂ ਹੈ, ਜਿਸ ਨੂੰ ਖਤਮ ਕਰਨ ਲਈ ਡੀ—ਵਰਮਿੰਗ ਦਿਵਸ ਮਨਾਇਆਂ ਜਾਂਦਾ ਹੈ, ਇਹ ਪ੍ਰਗਟਾਵਾ ਰਾਸ਼ਟਰੀ ਡੀ—ਵਾਰਮਿੰਗ ਦਿਵਸ ਸਬੰਧੀ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਸੂਬਾ ਪੱਧਰੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪੁਹੰਚੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਡਾ. ਬਲਵੀਰ ਸਿੰਘ ਨੇ ਕੀਤਾ।

ਇਹ ਪ੍ਰੋਗਰਾਮ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਸਰਕਾਰੀ (ਕੰਨਿਆਂ) ਸੀਨੀਅਰ ਸੈਕੰਡਰੀ ਸਕੂਲ, ਸਰਹਿੰਦ, ਵਿਖੇ ਕਰਵਾਇਆ ਗਿਆ, ਸਮਾਗਰਮ ਦੀ ਸੁਰੂਆਤ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕਰਕੇ ਕੀਤੀ।

 

ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਸਮਾਗਰਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਬਣਾਉਣ ਲਈ ਸਾਡੇ ਭਵਿੱਖ ਲਈ ਬੱਚਿਆਂ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ, ਇਸ ਲਈ ਬੱਚਿਆਂ ਦੇ ਭਵਿੱਖ ਲਈ ਸਰਕਾਰ ਵੱਲੋਂ ਆਰ.ਬੀ.ਐਸ.ਕੇ. ਪ੍ਰੋਗਰਾਮ ਤਹਿਤ ਸਕੂਲ ਵਿਚ ਪੜਦੇ ਬੱਚਿਆਂ ਦਾ ਨਿਯਮਤ ਹੈਲਥ ਚੈਕਅੱਪ, ਬੀਮਾਰੀਆਂ ਤੋਂ ਪੀੜਤ ਬੱਚਿਆਂ ਦਾ ਮੁਫਤ ਇਲਾਜ਼, ਘੱਟ ਨਜ਼ਰ ਵਾਲੇ ਵਿਦਿਆਰਥੀਆਂ ਨੂੰ ਫ੍ਰੀ ਐਨਕਾਂ ਤੇ ਆਰ.ਕੇ. ਐਸ. ਕੇ. ਪ੍ਰੋਗਰਾਮ ਤਹਿਤ ਕਿਸ਼ੋਰ ਕਿਸ਼ੋਰੀਆਂ ਨੂੰ ਵੱਧ ਰਹੀ ਉਮਰ ਨਾਲ ਆਉਂਦੀਆਂ ਮੁਸ਼ਕਲਾਂ ਹੱਲ ਕਰਨ ਲਈ ਕਾਂਊਸਲਿੰਗ ਤੇ ਮੈਡੀਸਨ ਰਾਹੀ ਹੱਲ ਕੀਤੀਆਂ ਜਾਂਦੀਆਂ ਹਨ ਤੇ ਹੋਰ ਸਹੂਲਤਾਂ ਉਪਲੱਬਧ ਕਰਵਾਇਆ ਜਾ ਰਹੀਆਂ ਹਨ।

ਉਨ੍ਹਾਂ ਨੇ ਬੱਚਿਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਵਿਚ ਭਾਗ ਲੈਣ ਲਈ ਉਤਸ਼ਹਿਤ ਕੀਤਾ ਅਤੇ ਖੁਦ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚੋਂ ਹੀ 100 ਫੀਸਦੀ ਦਵਾਈਆਂ ਮਰੀਜ਼ਾ ਨੂੰ ਮੁਫਤ ਉਪਲੱਬਧ ਕਰਵਾਈਆ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੜਕੀ ਸੁਰੱਖਿਆਂ ਨੂੰ ਯਕੀਨੀ ਬਣਾਉਣ ਲਈ ਹਾਈਵੇਜ਼ ਤੇ ਹਰ 30 ਕਿਲੋਮੀਟਰ ਉਪਰ ਸੜਕ ਸੁਰੱਖਿਆਂ ਫੋਰਸ ਤੈਨਾਤ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੜਕੀ ਹਾਦਸਿਆਂ ਵਿਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਫਰਿਸਤੇ ਸਕੀਮ ਚਲਾਈ ਗਈ ਹੈ, ਜਿਸ ਤਹਿਤ ਸੜਕੀ ਦੁਰਘਟਨਾਂ ਦੇ ਜ਼ਖਮੀਆਂ ਦਾ ਸਰਕਾਰ ਅਤੇ ਪ੍ਰਾਈਵੇਟ ਹਸਪਤਾਲਾ ਵਿਚ ਮੁਫਤ ਇਲਾਜ਼ ਕੀਤਾ ਜਾਵੇਗਾ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਪੁਚਾਉਣ ਵਾਲੇ ਵਿਅਕਤੀਆਂ ਨੂੰ ਫਰਿਸ਼ਤੇ ਸਿਰਨਾਮੇ ਨਾਲ 2000 ਰੁਪਏ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ ਦੇਸ਼ ਦਾ ਭਵਿੱਖ ਹਨ, ਜਿਸ ਲਈ ਉਹਨਾਂ ਦਾ ਤੰਦਰੁਸਤ ਹੋਣਾ ਲਾਜ਼ਮੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਉਹਨਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਅੱਜ ਸਿਹਤ ਸੰਭਾਲ ਬਾਰੇ ਜੋ ਕੁਝ ਉਹਨਾਂ ਸਿੱਖਿਆ ਹੈ, ਉਹ ਆਪਣੇ ਘਰ ਦੇ ਮੈਂਬਰਾਂ ਤੇ ਹੋਰਨਾਂ ਲੋਕਾਂ ਨੂੰ ਵੀ ਦੱਸਣਾ ਹੈ।

 

ਸਮਾਗਰਮ ਵਿਚ ਡਾਇਰੈਕਟਰ ਪਰਿਵਾਰ ਭਲਾਈ ਪੰਜਾਬ ਡਾ ਹਿਤਿੰਦਰ ਕੌਰ, ਸਹਾਇਕ ਡਾਇਰੈਕਟਰ ਪੰਜਾਬ ਡਾ. ਜਸਕਿਰਨਦੀਪ ਕੌਰ, ਓ ਐਸ ਡੀ ਕਰਨਲ ਜੇ ਵੀ ਸਿੰਘ,ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਤੋਂ ਡਾ. ਸੁਨੇਹਾ, ਜਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਅਜੇ ਸਿੰਘ ਲਿਬੜਾ, ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗੁਰਿੰਦਰ ਸਿੰਘ ਢਿੱਲੋ, ਐਡਵੋਕੇਟ ਅਮਰਿੰਦਰ ਸਿੰਘ ਮੰਡੋਫਲ,

ਪ੍ਰਿੰਸੀਪਲ ਰਵਿੰਦਰ ਕੁਮਾਰ, ਬਲਾਕ ਪ੍ਰਧਾਨ ਬਲਵੀਰ ਸਿੰਘ ਸੋਢੀ , ਐਮਸੀ ਪ੍ਰਿਤਪਾਲ ਸਿੰਘ ਜੱਸੀ, ਹਰਵਿੰਦਰ ਕੌਰ ਸੋਢੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹੋਰ ਵਰਕਰਾਂ ਨੇ ਵੀ ਸਮੂਲੀਅਤ ਕੀਤੀ।

 

ਇਸ ਮੌਕੇ ‘ਤੇ ਸਹਾਇਕ ਸਿਵਲ ਸਰਜਨ ਡਾ ਸਵਪਨਜੀਤ ਕੌਰ, ਜ਼ਿਲਾ ਟੀਕਾਕਰਨ ਅਫਸਰ ਡਾ ਰਾਜੇਸ਼ ਕੁਮਾਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਦਲਜੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰੀਤਾ, ਡਾ ਸੁਖਜੀਤ ਕੌਰ, ਸਟੇਟ ਕੁਆਰੀਨੇਟਰ ਰਜਨੀ ਸ਼ਰਮਾ, ਸੀਨੀਅਰ ਮੈਡੀਕਲ ਅਫਸਰ ਡਾ ਬਲਕਾਰ ਸਿੰਘ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਮਹਾਵੀਰ ਸਿੰਘ, ਆਰਬੀਐਸਕੇ ਕੁਆਰਡੀਨੇਟਰ ਹਰਪਾਲ ਸਿੰਘ ਸੋਢੀ, ਉਪ ਜਿਲਾ ਸਿੱਖਿਆ ਅਫਸਰ ਗੁਰਦੀਪ ਸਿੰਘ ,ਦੀਦਾਰ ਸਿੰਘ ਮਾਂਗਟ, ਸਕੂਲ ਦੇ ਸਮੂਹ ਟੀਚਰ ਅਤੇ ਵਿਦਿਆਰਥੀ ਹਾਜ਼ਰ ਸਨ।

 

Leave a Reply

Your email address will not be published. Required fields are marked *