ਬੱਸੀ ਪਠਾਣਾਂ: ਹਲਕਾ ਬੱਸੀ ਪਠਾਣਾਂ ਦੇ ਪਿੰਡਾਂ ਵਿੱਚ ਕੱਲ ਪਏ ਗੜੇ ਕਿਸਾਨੀ ਉੱਤੇ ਵੱਡਾ ਕਹਿਰ ਗੁਜਾਰ ਗਏ।ਅਜੇ ਕਿਸਾਨ ਪੂਰੀ ਤਰ੍ਹਾਂ ਬਰਸਾਤ ਦੇ ਮੌਸਮ ਵਿੱਚ ਆਏ ਹੜ੍ਹਾਂ ਦੀ ਮਾਰ ਤੋਂ ਉੱਭਰੀ ਵੀ ਨਹੀਂ ਸੀ, ਕਿ ਅਸਮਾਨੋਂ ਪਏ ਗੜ੍ਹਿਆਂ ਨੇ ਫਸਲਾਂ ਦੇ ਨਾਲ-ਨਾਲ ਕਿਸਾਨੀ ਦੇ ਸਾਰੇ ਸੁਪਨਿਆਂ ਨੂੰ ਝੰਭ ਕੇ ਰੱਖ ਦਿੱਤਾ। ਭਾਵੇਂ ਕੱਲ 31 ਜਨਵਰੀ ਨੂੰ ਰੁੱਕ-ਰੁੱਕ ਕੇ ਸ਼ੁਰੂ ਹੋਈ ਬਰਸਾਤ ਨੂੰ ਵੇਖ ਕੇ ਕਿਸਾਨੀ ‘ਚ ਖੁਸ਼ੀ ਦਾ ਮਾਹੌਲ ਸੀ, ਪਰ 1 ਫਰਵਰੀ ਨੂੰ ਸਵੇਰੇ 10 ਵਜੇ ਪਏ ਗੜਿਆਂ ਨੇ ਇਹ ਸਾਰੀ ਖੁਸ਼ੀ ਨਿਰਾਸ਼ਾ ਵਿੱਚ ਬਦਲ ਦਿੱਤੀ। ਗੜਿਆਂ ਕਾਰਨ ਅਗੇਤੀ ਸਰ੍ਹੋਂ, ਅਗੇਤੀ ਕਣਕ ਤੇ ਸਬਜੀਆਂ ਬਿਲਕੁਲ ਤਬਾਹ ਗਈਆਂ, ਜਦਕਿ ਕਮਜ਼ੋਰ ਤਣੇ ਵਾਲੀ ਬਰਸੀਮ ਤੇ ਜਵੀਂ ਨੂੰ ਗੜਿਆਂ ਨੇ ਟੁਕੜੇ-ਟੁਕੜੇ ਕਰ ਦਿੱਤਾ। ਇਸਦੇ ਨਾਲ ਹੀ ਨਿਸਾਰੇ ‘ਤੇ ਆਈ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦਾ ਵੀ ਨੁਕਸਾਨ ਹੋਇਆ। ਚੋਣਵੇਂ ਖੇਤਰਾਂ ਵਿੱਚ ਪਏ ਗੜ੍ਹੇ ਇੱਕ ਤਰ੍ਹਾਂ ਨਾਲ ਹਿਮਾਚਲ ਵਾਲੀ ਬਰਫ ਦਾ ਪ੍ਰਭਾਵ ਦੇ ਰਹੇ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਜਨਰਲ ਸਕੱਤਰ ਗੁਰਜੀਤ ਸਿੰਘ ਪੰਜੋਲੀ ਨੇ ਪਤਰਕਾਰਾਂ ਨਾਲ ਗਲਬਾਤ ਕੀਤਾ। ਉਨ੍ਹਾਂ ਕਿਹਾ ਕਿ ਗੜ੍ਹਿਆਂ ਕਾਰਨ ਹਲਕੇ ਦੇ ਕਈ ਪਿੰਡਾਂ ਦੀ ਹਾੜੀ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ, ਜਿਸ ਕਾਰਨ ਕਿਸਾਨੀ ਦੀ ਆਰਥਿਕ ਹਾਲਤ ਹੋਰ ਪਤਲੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨੁਕਸਾਨ ਤੋਂ ਕਿਸਾਨੀਂ ਨੂੰ ਉਭਰਨ ਦੀ ਸੰਭਾਵਨਾ ਬਹੁਤ ਹੀ ਘੱਟ ਹੈ। ਸਾਉਣੀ ਦੀ ਫਸਲ ਵਿੱਚ ਕਿਸਾਨਾਂ ਦਾ ਸਿਰਫ ਖਰਚਾ ਹੀ ਪੂਰਾ ਹੁੰਦਾ ਹੈ, ਜਦਕਿ ਹਾੜੀ ਦੀ ਫਸਲ ਬਚਣ ਲਈ ਹੁੰਦੀ ਹੈ, ਪਰ ਹੁਣ ਪਏ ਗੜਿਆਂ ਨੇ ਫਸਲ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨੀ ਦੀ ਬਾਂਹ ਫੜੇ ਅਤੇ ਹੋਏ ਨੁਕਸਾਨ ਦੀ ਭਰਪਾਈ ਲਈ ਗਿਰਦਾਵਰੀ ਕਰਵਾਵੇ। ਗੜ੍ਹੇਮਾਰੀ ਕਾਰਨ ਵੱਡੀ ਸਿਰਦਰਦੀ ਹੁਣ ਪਸ਼ੂਆਂ ਦੇ ਹਰ੍ਹੇ ਚਾਰੇ ਦੀ ਪੈਦਾ ਹੋ ਗਈ ਹੈ, ਜਿੱਥੇ ਬਰਸੀਮ ਨੂੰ ਤੋੜ ਦਿੱਤਾ ਹੈ, ਉਥੇ ਹੀ ਹੋਰ ਬੀਜਿਆ ਹੋਇਆ ਹਰਾ ਚਾਰਾ ਵੀ ਖ਼ਰਾਬ ਹੋ ਚੁੱਕਾ ਹੈ, ਜਿਸ ਨੂੰ ਮੁੜ ਉਭਰਨ ਵਿੱਚ ਸਮਾਂ ਲੱਗੇਗਾ। ਗੜ੍ਹੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਕਾਰਨ ਕਿਸਾਨੀ ਇੱਕ ਵਾਰ ਫਿਰ ਤੋਂ ਸੰਕਟ ਵਿੱਚ ਆ ਚੁੱਕੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ, ਕਿ ਉਹ ਬੱਸੀ ਪਠਾਣਾਂ ਹਲਕੇ ਦੇ ਖੇਤਰ ਦੀ ਜਲਦ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਏ ਤਾਂ ਜੋ ਪੰਜਾਬ ਦਾ ਕਿਸਾਨ ਮੁੜ ਤੋਂ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਸਕੇ।
ਪੰਜਾਬ ਸਰਕਾਰ ਬੱਸੀ ਪਠਾਣਾਂ ਹਲਕੇ ਦੇ ਖੇਤਰ ਦੀ ਜਲਦ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਏ- ਗੁਰਜੀਤ ਸਿੰਘ ਪੰਜੋਲੀ

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200

ਤਾਜ਼ਾ ਤਾਰੀਨ
- ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ
- ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਲੇਬੀਆਂ ਤੇ ਦੁੱਧ ਦਾ ਲੰਗਰ ਲਗਾਇਆ
- ਬ੍ਰਹਿਮ ਗਿਆਨ ਦੇ ਬਾਅਦ ਇਨਸਾਨ ਦੇ ਮਨ ਵਿਚ ਮਿਲਵਰਤਨ ਦਾ ਭਾਵ ਪੈਦਾ ਹੁੰਦਾ ਹੈ : ਜੋਗਿੰਦਰ ਮਨਚੰਦਾ ਜੀ
- ਕਾਂਗਰਸ ਵਰਕਰਾਂ ਨੇ ਅਮਰੀਕਾ ਦੀ ਟਰੰਪ ਸਰਕਾਰ ਖ਼ਿਲਾਫ ਰੋਸ ਮਾਰਚ ਕੱਢਿਆ
- ਪ੍ਰਿਆਗਰਾਜ ਮਹਾਂਕੁੰਭ ਚ ਸੰਤਾਂ ਤੇ ਮਹਾਪੁਰਸ਼ਾਂ ਦੇ ਅਖਾੜਿਆਂ ਵੱਲੋ ਸੰਗਤਾਂ ਦੀ ਸੇਵਾ ਲਈ ਕੀਤੇ ਕਾਰਜ ਬਹੁਤ ਹੀ ਸ਼ਲਾਘਾਯੋਗ- ਰਾਜੇਸ਼ ਸਿੰਗਲਾ
- ਜਨਮਦਿਨ ਮੁਬਾਰਕ ਬਵੀਸ਼ਾ ਗੁਪਤਾ
- ਸਰਕਾਰੀ ਸਕੂਲ ਅਮਰਾਲਾ ਵਿਖੇ ਐਸਪੀਸੀ ਦੇ ਤਹਿਤ ਕਰਵਾਇਆ ਗਿਆ ਸੈਮੀਨਾਰ
- ਸੰਤ ਸ਼੍ਰੀ ਨਾਮਦੇਵ ਮੰਦਰ ਚ ਬਸੰਤ ਸਮਾਚਾਰ ਨਿਊਜ਼ ਪੇਪਰ ਦੀ ਕਾਪੀ ਕੀਤੀ ਰਿਲੀਜ਼
- ਸਰਕਾਰੀ ਹਾਈ ਸਮਾਰਟ ਸਕੂਲ ਬਡਾਲੀ ਮਾਈ ਕੀ ਵਿਖੇ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ
- ਐਸਐਚਓ ਸਾਹਿਬਾਨ ਵਲੋ ਨੌਜਵਾਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਚਾਈਨਾ ਡੋਰ ਨਾ ਵਰਤਣ ਸੰਬੰਧੀ ਕੀਤਾ ਜਾਗਰੂਕ
- ਨੌਜਵਾਨਾਂ ਨੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
- ਪ੍ਰੀਆਗਰਾਜ ਮਹਾਕੁੰਭ ਵਿੱਖੇ ਸੰਗਤ ਲਈ ਲਗਾਇਆ ਵਿਸ਼ਾਲ ਲੰਗਰ
- ਲਹਿਰ ਕ੍ਰਾਂਤੀ ਹਿਊਮਨ ਬੀੰਗ ਵੈਲਫੇਅਰ ਸੁਸਾਇਟੀ ਪੰਜਾਬ ਰਜਿ: ਨੇ ਅੰਮ੍ਰਿਤਸਰ ਘਟਨਾਕਾਂਡ ਦਾ ਸਖ਼ਤ ਵਿਰੋਧ ਕੀਤਾ
- ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਨਿਰੰਕਾਰੀ ਸਮੂਹਿਕ ਵਿਆਹ ‘ਚ 93 ਜੋੜੇ ਵਿਆਹ ਬੰਧਨ ‘ਚ ਬੱਝੇ।
- ਪੰਜਾਬ ਦੇ ਕੰਪਿਊਟਰ ਅਧਿਆਪਕ ਦਿੱਲੀ ‘ਚ ਵੱਡੇ ਪ੍ਰਦਰਸ਼ਨ ਲਈ ਤਿਆਰ, ‘ਆਪ’ ਸਰਕਾਰ ਦੇ ਖਿਲਾਫ 2 ਤੋਂ ਪਹਿਲਾਂ ਹੋਵੇਗਾ ਵੱਡਾ ਐਕਸ਼ਨ
- ਬਾਬਾ ਸਾਹਿਬ ਸਾਡੇ ਸਾਰਿਆਂ ਲਈ ਮਾਣਯੋਗ ਤੇ ਸਨਮਾਨਯੋਗ ਹਨ- ਸੈਣੀ, ਰੋਹਟਾ
- 58ਵਾਂ ਨਿਰੰਕਾਰੀ ਸੰਤ ਸਮਾਗਮ ਭਗਤੀ ਦੀ ਮਹਿਕ ਵੰਡਦੇ ਹੋਏ ਸਫਲਤਾ ਪੂਰਵਕ ਸੰਪੰਨ
- ਡਾ.ਅੰਬੇਡਕਰ ਵਿਰੁੱਧ ਕੀਤੀ ਵਿਵਾਦਿਤ ਟਿੱਪਣੀ ਦੇ ਰੋਸ ਵਜੋਂ ਹਲਕਾ ਫਤਿਹਗੜ੍ਹ ਸਾਹਿਬ ਦੀ ਕਾਂਗਰਸ ਨੇ ਕੱਢਿਆ ਰੋਸ ਮਾਰਚ
- ‘ਵਾਚੋ’ ਖੇਤਰੀ ਹਿਪ-ਹਾਪ ਪ੍ਰਤਿਭਾ ਦਾ ਜਸ਼ਨ ਮਨਾਉਣ ਲਈ ‘ਵਾਈਬ ਆਨ’ ਨੂੰ ਖਾਸ ਤੌਰ ‘ਤੇ ਸਟਰੀਮ ਕਰਨ ਲਈ ਤਿਆਰ
- ਸਮਾਜ ਸੇਵਕ ਸਰਚੰਦ ਸਿੰਘ ਨੇ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਫਹਿਰਾਇਆ
- ਵਿਸਤਾਰ ਸਿਰਫ ਬਾਹਰੋਂ ਨਹੀਂ, ਅੰਦਰੋਂ ਵੀ ਹੋਵੇ- ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
- ਬਾਬਾ ਬਲਵਿੰਦਰ ਦਾਸ ਜੀ ਨੂੰ ਪ੍ਰਯਾਗਰਾਜ ਵਿਖੇ ਮਹਾਂ ਕੁੰਭ ਤੇ ਜਾਣ ਸਮੇਂ ਕੀਤਾ ਗਿਆ ਸਨਮਾਨਿਤ
- ਬੀਡੀਪੀਓ ਦਫਤਰ ਸਰਹੰਦ ਵਿਖੇ ਨਵੀਆਂ ਪੰਚਾਇਤਾਂ ਨੂੰ ਕਾਨੂੰਨੀ ਸੇਵਾਵਾਂ ਸਬੰਧੀ ਕੀਤਾ ਗਿਆ ਜਾਗਰੂਕ
- 9ਵੀਂ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪ ਸ਼ਾਨੋ ਸੌਕਤ ਨਾਲ ਸੰਪੰਨ
- ਡੇਰਾ ਬਾਬਾ ਪੁਸ਼ਪਾਨੰਦਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ