Home ਸਰਹਿੰਦ ਸਹਿਜ ਯੋਗ ਅੱਜ ਦਾ ਮਹਾਂ ਯੋਗ- ਦੀਪਕ, ਸੂਦ

ਸਹਿਜ ਯੋਗ ਅੱਜ ਦਾ ਮਹਾਂ ਯੋਗ- ਦੀਪਕ, ਸੂਦ

ਫ਼ਤਿਹਗੜ੍ਹ ਸਾਹਿਬ, ਥਾਪਰ: ਹਿਜ ਯੋਗ ਅੱਜ ਦਾ ਮਹਾਂ ਯੋਗ ਹੈ, ਇਸ ਲਈ ਸਾਨੂੰ ਸਹਿਜ ਯੋਗ ਵਿਚ ਜਾ ਕੇ ਅਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਇਹ ਪ੍ਰਵਚਨ ਦੀਪਕ ਵਰਮਾ ਅਤੇ ਸਹਿਜੇ ਬਲਦੇਵ ਸੂਦ ਨੇ ਸਹਿਜ ਯੋਗ ਮੰਦਿਰ ਧਰਮਪੁਰਾ ਇਸਟੇਟ ਵਿਖੇ ਧਾਰਮਿਕ ਸਮਾਗਮ ਦੌਰਾਨ ਕਹੇ। ਉਹਨਾਂ ਕਿਹਾ ਕਿ ਮਾਤਾ ਸ਼੍ਰੀ ਨਿਰਮਲਾ ਦੇਵੀ ਜੀ ਵਲੋਂ ਸਥਾਪਿਤ ਕੀਤੇ ਸਹਿਜ ਯੋਗ ਨੂੰ ਵਿਧੀ ਰਾਹੀਂ ਅਪਣਾ ਕੇ ਅਸੀਂ ਆਪਣਾ ਆਤਮ ਨਿਰਖਣ ਕਰ ਸਕਦੇ ਹਾਂ ਅਤੇ ਕੁੰਡਲਨੀ ਜਾਗ੍ਰਿਤ ਕਰਕੇ ਪਰਮ ਪਿਤਾ ਪ੍ਰਮਾਤਮਾ ਨੂੰ ਪਾ ਸਕਦੇ ਹਾਂ। ਕੁੰਡਲਨੀ ਦੇ ਸੱਤ ਚੱਕਰਾਂ ਦਾ ਜ਼ਿਕਰ ਕਰਦੇ ਉਹਨਾਂ ਕਿਹਾ ਕਿ ਇਹ ਵਿਧੀ ਵਿਗਿਆਨਿਕ ਹੈ ਅਤੇ ਸੰਸਾਰ ਦੇ ਲਗਭਗ ਸਾਰੇ ਦੇਸ਼ਾਂ ਦੇ ਸਹਿਜੀ ਇਸ ਵਿਧੀ ਨੂੰ ਅਪਣਾ ਰਹੇ ਹਨ। ਭਜਨ ਮੰਡਲੀ ਅੰਜਲੀ ਵਰਮਾ ਅਤੇ ਸਟੀਫਨ ਵਲੋਂ ਭਗਵਾਨ ਸ਼ਿਵ ਦੇ ਭਜਨ ਗਾ ਕੇ ਭਗਤਾਂ ਨੂੰ ਮੰਤਰ ਮੁਕਤ ਕੀਤਾ ਗਿਆ।ਸਮਾਗਮ ਵਿਚ ਬਲਦੇਵ ਸੂਦ,ਹਰਦੇਵੀ ਸੂਦ,ਰਣਵੀਰ ਖੰਨਾ, ਗੁਰਮੀਤ ਸਿੰਘ ਬਾਂਗਾ, ਤਨੁਜ ਅਰੋੜਾ, ਹਰਦਿਆਲ ਗੁਪਤਾ, ਪਵਨ ਕੁਮਾਰ,ਸੁਮਨ,ਅੰਜੂ ਥਾਪਰ, ਸੀਮਾ, ਅਕਸ਼ਿਤ ਸੂਦ, ਪੂਨਮ ਖੰਨਾ, ਨੀਤੂ ਰਾਣੀ, ਖੁਸ਼ਵੰਤ ਥਾਪਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।

LEAVE A REPLY

Please enter your comment!
Please enter your name here