ਸਾਨੂੰ ਗੁਰੂ ਦੇ ਦਿਖਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ- ਮਹੰਤ ਡਾ. ਸਿਕੰਦਰ ਸਿੰਘ

ਸਰਹਿੰਦ, ਰੂਪ ਨਰੇਸ਼: 

ਸਾਨੂੰ ਗੁਰੂ ਦੇ ਦਿਖਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ ਇਹ ਗੱਲ ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾ. ਸਿਕੰਦਰ ਸਿੰਘ ਨੇ ਹਾੜ ਮਹੀਨੇ ਦੀ ਸੰਗਰਾਂਦ ਮੌਕੇ ਕਹੀ।ਉਹਨਾਂ ਬਾਬਾ ਜੀ ਦੇ ਦਰਬਾਰ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਇਸ ਮਹੀਨੇ ਗਰਮੀਂ ਦਾ ਪੂਰਾ ਜੋਰ ਹੁੰਦਾ ਹੈ, ਇਸ ਲਈ ਇਨਸਾਨ ਹੀ ਨਹੀ ਪੰਛੀਆਂ ਦੀ ਵੀ ਪਿਆਸ ਬੁਝਾਉਣ ਲਈ ਉਪਰਾਲਾ ਕਰਨਾ ਚਾਹੀਦਾ ਹੈ, ਜਿਸ ਨਾਲ ਵੱਡਾ ਪੁੰਨ ਮਿਲਦਾ ਹੈ। ਉਨ੍ਹਾ ਨੌਜਵਾਨਾਂ ਨੂੰ ਧਾਰਮਿਕ ਸਮਾਗਮਾ ਚ ਵਧ ਚੜ ਕੇ ਹਿੱਸਾ ਲੈਣ ਤੇ ਨਾਮ ਸਿਮਰਨ ਕਰਦੇ ਹੋਏ ਲੋੜਵੰਦ ਲੋਕਾਂ ਦੀ ਮੱਦਦ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਡੇਰੇ ਦੀ ਮੁੱਖ ਸੇਵਿਕਾ ਰੇਨੂੰ ਹੈਪੀ ਵੱਲੋਂ ਭਗਵਾਨ ਦੇ ਨਾਮ ਦਾ ਗੁਣਗਾਨ ਵੀ ਕੀਤਾ ਗਿਆ। ਇਸ ਮੌਕੇ ਮਹੰਤ ਡਾ ਸਿਕੰਦਰ ਸਿੰਘ ਵਲੋਂ ਬਾਬਾ ਜੀ ਦੇ ਦਰਬਾਰ ਵਿਚ ਨਤਮਸਤਕ ਹੋਏ ਕਾਂਗਰਸ ਆਗੂ ਮਨਜੀਤ ਸ਼ਰਮਾ, ਰਣਜੀਤ ਸਿੰਘ ਤਰਖਾਨ ਮਾਜਰਾ, ਬਲਵੀਰ ਸਿੰਘ ਚੇਅਰਮੈਨ ਤੇ ਹੋਰ ਪਤਵੰਤਿਆ ਦਾ ਸਨਮਾਨ ਵੀ ਕੀਤਾ ਗਿਆ। ਸੇਵਾਦਾਰ ਡਾਕਟਰ ਆਫ਼ਤਾਬ ਸਿੰਘ, ਹਰਚੰਦ ਸਿੰਘ ਤੇ ਕਰਨੈਲ ਸਿੰਘ ਡੂਮਛੇੜੀ, ਦੀਦਾਰ ਸਿੰਘ, ਪਿਆਰਾ ਸਿੰਘ, ਤਰਲੋਕ ਸਿੰਘ, ਗੁਰਸ਼ੇਰ ਸਿੰਘ, ਅਨਿਲ ਗੁਪਤਾ, ਕਿੱਟੂ ਗੁਪਤਾ, ਰਜਿੰਦਰ ਭਨੋਟ, ਜਗਤਾਰ ਸਿੰਘ, ਕੁਲਵਿੰਦਰ ਸਿੰਘ, ਰਿੰਕੂ ਬਾਜਵਾ, ਸੁੱਖਾ ਬਾਜਵਾ, ਬਲਦੇਵ ਸਿੰਘ, ਰਾਮ ਰੱਖਾ, ਸਦਾ ਰਾਮ ਸ਼ਰਮਾ,ਰਾਜੇਸ਼ ਸ਼ਰਮਾ,ਗੁਰਨਾਮ ਕੌਰ ਰਾਜ ਰਾਣੀ ਆਦਿ ਹਾਜਰ ਸਨ।

Leave a Reply

Your email address will not be published. Required fields are marked *