
ਫ਼ਤਿਹਗੜ੍ਹ ਸਾਹਿਬ ਰੂਪ ਨਰੇਸ਼: ਪੰਜਾਬ ਪੁਲਿਸ ਮਹਿਕਮੇ ਵੱਲੋਂ ਜੀਆਰਪੀ ਥਾਣਾ ਸਰਹਿੰਦ ਦੇ ਮੁੱਖੀ ਸਬ ਇੰਸਪੈਕਟਰ ਰਤਨ ਲਾਲ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਗਿਆ ਹੈ। ਇਸ ਸਬੰਧੀ ਸਬ ਇੰਸਪੈਕਟਰ ਤੋਂ ਇੰਸਪੈਕਟਰ ਬਣੇ ਰਤਨ ਲਾਲ ਨੇ ਪੰਜਾਬ ਪੁਲਿਸ ਮਹਿਕਮੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਮਹਿਕਮੇ ਨੇ ਜੋ ਉਸ ਨੂੰ ਤਰੱਕੀ ਦੇ ਕੇ ਜ਼ਿੰਮੇਵਾਰੀ ਵਿੱਚ ਵਾਧਾ ਕੀਤਾ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
