ਲਹਿਰ ਕ੍ਰਾਂਤੀ ਹਿਊਮਨ ਬੀੰਗ ਵੈਲਫੇਅਰ ਸੁਸਾਇਟੀ ਪੰਜਾਬ ਰਜਿ: ਨੇ ਅੰਮ੍ਰਿਤਸਰ ਘਟਨਾਕਾਂਡ ਦਾ ਸਖ਼ਤ ਵਿਰੋਧ ਕੀਤਾ

ਸਰਹਿੰਦ, ਰੂਪ ਨਰੇਸ: ਲਹਿਰ ਕ੍ਰਾਂਤੀ ਹਿਊਮਨ ਬੀੰਗ ਵੈਲਫੇਅਰ ਸੁਸਾਇਟੀ ਪੰਜਾਬ ਰਜਿ: ਦੀ ਇੱਕ ਵਿਸੇਸ਼ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਸਰਚੰਦ ਸਿੰਘ ਨੇ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੋ 26 ਜਨਵਰੀ ਵਾਲੇ ਦਿਨ ਸ੍ਰੀ ਅਮ੍ਰਿਤਸਰ ਵਿਖੇ ਇੱਕ ਸ਼ਰਾਰਤੀ ਅਨਸਰ ਨੇ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਣ ਦੀ ਨੀਚ ਹਰਕਤ ਕੀਤੀ ਹੈ ਸੰਸਥਾ ਉਸ ਘਟਨਾਕਾਂਡ ਦਾ ਸਖ਼ਤ ਵਿਰੋਧ ਕਰਦੀ ਹੈ, ਨਾਲ ਹੀ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕਰਦੀ ਹੈ। ਉਨ੍ਹਾਂਕਿਹਾ ਕਿ ਪੰਜਾਬ  ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪੂਰੇ ਘਟਨਾਕ੍ਰਮ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਉਹਨਾਂ ਨੂੰ ਸਖ਼ਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਸ਼ਰਾਰਤੀ ਅਨਸਰ ਅਜਿਹੀ ਬੁਰੀ ਘਟਨਾ ਨੂੰ ਸਰਅੰਜਾਮ ਨਾ ਦੇ ਸਕੇ। ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੇ ਸਾਡੇ ਸੰਵਿਧਾਨ ਦੀ ਰਚਨਾ ਸਮੁੱਚੇ ਭਾਰਤੀlਆਂ ਲਈ ਕੀਤੀ ਹੈ ਕਿਸੇ ਇੱਕ ਫਿਰਕੇ ਲਈ ਨਹੀਂ, ਬਾਬਾ ਸਾਹਿਬ ਸਾਡੇ ਸਾਰਿਆਂ ਲਈ ਮਾਣਯੋਗ ਤੇ ਸਨਮਾਨਯੋਗ ਹਨ ਇਸ ਲਈ ਬਾਬਾ ਸਾਹਿਬ ਦਾ ਸਨਮਾਨ ਕਾਇਮ ਰਹਿਣਾ ਚਾਹੀਦਾ ਹੈ।

ਇਸ ਮੌਕੇ ਤੇ ਸਮਾਜ ਸੇਵੀ ਰਜੇਸ਼ ਕੁਮਾਰ ਸ਼ੀਨੂ, ਬਾਇਸ ਪ੍ਰੈਜੀਡੈਂਟ ਤਰਨ ਕੁਮਾਰੀ, ਅਬਦੁਲ ਕਯੂਮ ਹਕੀਮ, ਜੋਇੰਟ ਸੈਕਟਰੀ ਪੰਜਾਬ ਪ੍ਰੋਫੈਸਰ ਰਾਮ ਵੀਰ,  ਸ਼ਿਵ ਪ੍ਰਸਾਦ ਧਰਮਪਾਲ, ਮਹਿੰਦਰ ਪਾਲ, ਰਾਹੁਲ, ਬੀਰਮਤੀ, ਸ਼ਕੁੰਤਲਾ, ਭਗਵਤੀ, ਬਿੰਦਰ ਮੌਜੂਦ ਸਨ।

 

Leave a Reply

Your email address will not be published. Required fields are marked *