ਸਰਹਿੰਦ, ਰੂਪ ਨਰੇਸ਼/ ਥਾਪਰ:
ਸਮਾਜਸੇਵੀ ਹਰਦੀਪ ਸਿੰਘ (ਬੀਨੂੰ ਬਰਾੜ) ਦੇ ਵੱਡੇ ਭਰਾ ਅਤੇ ਸਾਬਕਾ ਸਰਪੰਚ ਹਰਦੀਪ ਸਿੰਘ ਭੁੱਲਰ ਦੇ ਜਵਾਈ ਸੁਖਰਾਜ ਸਿੰਘ ਬਰਾੜ ਦੀ ਅਚਾਨਕ ਮੌਤ ਤੇ ਵੱਖ ਵੱਖ ਆਗੂਆਂ ਵਲੋਂ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਐਮ.ਪੀ ਡਾ. ਅਮਰ ਸਿੰਘ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ,ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ,ਵਿਧਾਇਕ ਲਖਵੀਰ ਸਿੰਘ ਰਾਏ,ਵਿਧਾਇਕ ਰੁਪਿੰਦਰ ਸਿੰਘ ਹੈਪੀ ਬਸੀ ਪਠਾਣਾ,ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ,ਸਾਬਕਾ ਮੰਤਰੀ ਡਾ. ਹਰਬੰਸ ਲਾਲ, ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਸਿਕੰਦਰ ਸਿੰਘ,ਬੀਬੀ ਮਨਦੀਪ ਕੌਰ ਨਾਗਰਾ, ਗੁਰਮੁੱਖ ਸਿੰਘ ਪੰਡਰਾਲੀ,ਦਵਿੰਦਰ ਸਿੰਘ ਜਲਾ, ਜਸਮੇਰ ਸਿੰਘ ਪ੍ਰਧਾਨ, ਨਗਰ ਕੌਂਸਲ ਪ੍ਰਧਾਨ ਅਸ਼ੋਕ ਸੂਦ,ਆਪ ਆਗੂ ਸੁਭਾਸ਼ ਸੂਦ,ਸਾਬਕਾ ਕੌਂਸਲ ਪ੍ਰਧਾਨ ਗੁਰਵਿੰਦਰ ਸਿੰਘ ਭੱਟੀ, ਨਰਿੰਦਰ ਕੁਮਾਰ ਪ੍ਰਿੰਸ,ਸੰਜੇ ਮੜਕਨ, ਆਪ ਆਗੂ ਰਾਜੇਸ਼ ਸ਼ਰਮਾ, ਰਾਜੇਸ਼ ਉਪਲ, ਰਾਕੇਸ਼ ਮਿੱਤਰ,ਐਡ. ਗੁਲਕਰਨ ਸਿੰਘ ਅਤੇ ਗੁਲਬਦਨ ਸਿੰਘ ਨੇ ਉਹਨਾਂ ਦੀ ਧਰਮਪਤਨੀ ਰਣਜੀਤ ਕੌਰ,ਪੁੱਤਰ ਸਿਵਰਾਜ ਸਿੰਘ, ਬੇਟੀ ਡਾ. ਪ੍ਰੀਤਰਾਜ ਕੌਰ (ਯੂ ਐੱਸ ਏ),ਸੁਰਿੰਦਰ ਕੌਰ ਢਿੱਲੋਂ (ਭੈਣ),ਸੁਖਜੀਤ ਕੌਰ (ਯੂ ਐੱਸ ਏ) ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 26 ਮਈ ਨੂੰ ਗੁਰਦੁਆਰਾ ਸਾਹਿਬ ਜੀਵਨ ਸਿੰਘ ਵਾਲਾ ਜੀ.ਟੀ ਰੋਡ ਸਰਹਿੰਦ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ।