ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਸ਼੍ਰੀ ਰਾਮ ਜਨਮ ਉਤਸਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ

ਉਦੇ ਧੀਮਾਨ, ਬੱਸੀ ਪਠਾਣਾ : ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਪ੍ਰਧਾਨ ਅਜੈ ਸਿੰਗਲਾ ਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਵਿਖੇ ਸ਼੍ਰੀ ਰਾਮ ਜਨਮ ਉਤਸਵ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਡੇਰਾ ਬਾਬਾ ਬੁੱਧ ਦਾਸ ਜੀ ਦੇ ਡੇਰਾ ਮਹੰਤ ਡਾ: ਸਿਕੰਦਰ ਸਿੰਘ ਮੁੱਖ ਮਹਿਮਾਨ ਵਜੋਂ ਅਤੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਅਤੇ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਫ਼ਤਹਿਗੜ ਸਾਹਿਬ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ ਦੀ ਧਰਮਪਤਨੀ ਸ੍ਰੀਮਤੀ ਗੁਰਪ੍ਰੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਕਮੇਟੀ ਪ੍ਰਧਾਨ ਅਜੈ ਸਿੰਗਲਾ ਤੇ ਜਨਰਲ ਸਕੱਤਰ ਮਨੋਜ ਕੁਮਾਰ ਭੰਡਾਰੀ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੀ ਸਚਿਦਾਨੰਦ ਚੇਤਨ ਸਰਸਵਤੀ , ਵਰਿੰਦਾਵਨ ਤੋਂ ਬਾਂਕੇ ਬਾਬਾ ਜੀ, ਪੂਜਾ ਮਹੰਤ, ਸੈਕਟਰੀ ਗੁਰਵਿੰਦਰ ਮਿੰਟੂ, ਵਾਈਸ ਪ੍ਰਧਾਨ ਬਲਰਾਮ ਚਾਵਲਾ, ਅਨਿਲ ਕੁਮਾਰ, ਪ੍ਰਵੀਨ ਕਪਿਲ, ਸ਼ਾਮ ਗੌਤਮ, ਨਰੇਸ਼ ਵਰਮਾ, ਕੇ ਕੇ ਭੰਡਾਰੀ, ਪ੍ਰੀਤਮ ਰਬੜ, ਅਜੈ ਮਲਹੋਤਰਾ, ਹਰੀਸ਼ ਥਰੇਜਾ, ਰਾਜ ਕੁਮਾਰ ਵਧਵਾ, ਨਰਵੀਰ ਧੀਮਾਨ ਜੋਨੀ, ਵਿਨੋਦ ਸ਼ਰਮਾ, ਰਵੀਸ਼ ਅਰੋੜਾ, ਕਿਸ਼ੋਰੀ ਲਾਲ ਚੁੱਘ,ਕੁਲਦੀਪ ਕਿੱਪੀ, ਮਹੰਤ ਕਮਲ ਬੈਰਾਗੀ, ਪ੍ਰਦੀਪ ਮਲਹੋਤਰਾ, ਰਾਜ ਕਮਲ ਸ਼ਰਮਾ, ਅਨੂਪ ਸਿੰਗਲਾ, ਰਮੇਸ਼ ਮਲਹੋਤਰਾ,ਅਸ਼ੌਕ ਟੁਲਾਨੀ ,ਬਬਲਜੀਤ ਪਨੇਸਰ, ਰਵਿੰਦਰ ਕੁਮਾਰ ਰਿੰਕੂ, ਅਸ਼ੋਕ ਧੀਮਾਨ, ਜੈ ਕ੍ਰਿਸ਼ਨ ਕਸ਼ਯਪ, ਕੌਂਸਲਰ ਰਾਜ ਕੁਮਾਰ ਪੁਰੀ, ਕੌਂਸਲਰ ਮਨਪ੍ਰੀਤ ਹੈਪੀ, ਕੌਂਸਲਰ ਲਖਵੀਰ ਸਿੰਘ, ਹਰਭਜਨ ਸਿੰਘ ਨਾਮਧਾਰੀ, ਸਮਾਜ ਸੇਵੀ ਪਵਨ ਬਾਂਸਲ ਬਿੱਟਾ, ਸੰਜੀਵ ਦੁੱਗਲ, ਪ੍ਰਦੀਪ ਕੁਮਾਰ ਸੱਪਲ, ਪੁਨੀਤ ਚਾਵਲਾ,ਨੀਰਜ ਕੌੜਾ, ਮੋਹਨ ਗੋਗਨਾ, ਅਸ਼ੋਕ ਮੜਕਨ, ਅਨਿਲ ਸ਼ਰਮਾ, ਰੁਪਿੰਦਰ ਸੁਰਜਨ ਜੇਈ ,ਭਾਰਤ ਭੂਸ਼ਣ ਸਚਦੇਵਾ, ਹਰਪ੍ਰੀਤ ਧੀਮਾਨ, ਅਮਿਤ ਗੋਇਲ, ਧਰਮਿੰਦਰ ਬਾਡਾ, ਦੁਸ਼ਯੰਤ ਸ਼ੁਕਲਾ, ਨੰਦ ਲਾਲ, ਰਾਜੀਵ ਕੁਮਾਰ, ਹਰਬੰਸ ਲਾਲ,ਸਾਹਿਲ ਕੁਮਾਰ, ਸੁਸ਼ੀਲ ਗੁਪਤਾ, ਰਮੇਸ਼ ਕੁਮਾਰ, ਸੁਸ਼ੀਲ ਕੁਮਾਰ,ਸਤਪਾਲ ਭਨੋਟ, ਵਾਸਦੇਵ ਨੰਦਾ, ਸਾਹਿਲ ਕੁਮਾਰ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ