ਸ਼੍ਰੋਮਣੀ ਅਕਾਲੀ ਦਲ ਨੂੰ ਜਮੀਨੀ ਪੱਧਰ ਤੇ ਮਜਬੂਤ ਕਰਨ ਲਈ ਘਰ ਘਰ ਸੰਪਰਕ ਕਰਨ ਦੀ ਮੁਹਿੰਮ ਕੀਤੀ ਜਾ ਰਹੀ ਸ਼ੁਰੂ- ਭੁੱਟਾ

ਮੌਜੁਦਾ ਪੰਜਾਬ ਸਰਕਾਰ ਨੇ ਲੋਕਾਂ ਨਾਲ ਸਿਰਫ ਝੂਠੇ ਵਾਅਦੇ ਹੀ ਕੀਤੇ

ਫਤਹਿਗੜ੍ਹ ਸਾਹਿਬ, ਰੂਪ ਨਰੇਸ਼:

ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਹੈ। ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜਬੂਤ ਕਰਨ ਅਤੇ ਲੋਕਾਂ ਨਾਲ ਘਰ ਘਰ ਜਾ ਕੇ ਸੰਪਰਕ ਬਣਾਉਣ ਦੀ ਮੁਹਿੰਮ ਛੇਤੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਵੱਡੀ ਜਿੱਤ ਮਿਲ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਸਰਕਲ ਹੱਲੋਤਾਲੀ ਤੇ ਸਰਕਲ ਮੂਲੇਪੁਰ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਪ੍ਰਤੀ ਘਰ ਘਰ ਜਾ ਕੇ ਲੋਕਾਂ ਨਾਲ ਕਿਤਾਬ ਦਾ ਕਰਨ ਅਤੇ ਪਾਰਟੀ ਦੀ ਮਜਬੂਤੀ ਵਿੱਚ ਪੂਰੀ ਇਮਾਨਦਾਰੀ ਤੇ ਲਗਨ ਨਾਲ ਆਪਣੇ ਫਰਜ਼ ਨਿਭਾਉਣ। ਇਨ੍ਹਾਂ ਮੀਟਿੰਗਾਂ ਦੌਰਾਨ ਹਲਕਾ ਇੰਚਾਰਜ ਸ. ਬਲਜੀਤ ਸਿੰਘ ਭੁੱਟਾ, ਸਰਕਲ ਹੱਲੋਤਾਲੀ ਦੇ ਪ੍ਰਧਾਨ ਜਗਤਾਰ ਸਿੰਘ ਗੁਣੀਆ ਮਾਜਰਾ ਅਤੇ ਮੂਲੇਪੁਰ ਸਰਕਲ ਦੇ ਪ੍ਰਧਾਨ ਸੁਖਦੀਪ ਸਿੰਘ ਬਹਿਲੋਲਪੁਰ ਨੂੰ ਸਨਮਾਨਿਤ ਵੀ ਕੀਤਾ ਗਿਆ।ਸ. ਭੁੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਅਮਨ ਸ਼ਾਂਤੀ ਭਰੇ ਮਾਹੌਲ ਨੂੰ ਖਰਾਬ ਕਰਕੇ ਰੱਖ ਦਿੱਤਾ ਹੈ ਜਿਸ ਕਾਰਨ ਅੱਜ ਸੜਕਾਂ ਉੱਤੇ ਸ਼ਰੇਆਮ ਲੋਕ ਗੋਲੀਆਂ ਮਾਰਦੇ ਦਿਖਾਈ ਦੇ ਰਹੇ ਹਨ। ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਇਹਨਾਂ ਘਟਨਾਵਾਂ ਪ੍ਰਤੀ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਦੇ ਮੰਤਰੀ ਲੋਕਾਂ ਨਾਲ ਝੂਠ ਬੋਲ ਰਹੇ ਹਨ ਉਸ ਕਾਰਨ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਨੇੜਲਾ ਸੰਬੰਧ ਰੱਖਦੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਆਪਣੀ ਮਾਂ ਪਾਰਟੀ ਦਾ ਸਾਥ ਦੇਣਗੇ।ਇਸ ਮੌਕੇ ਦਵਿੰਦਰ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਸਰਹਿੰਦ,ਅਵਤਾਰ ਸਿੰਘ ਤਾਰੀ ਹਲੋਤਾਲੀ,ਹਰਪ੍ਰੀਤ ਸਿੰਘ ਝਿੰਜਰ,ਅਤਿੰਦਰਪਾਲ ਸਿੰਘ ਖੱਟੜਾ,ਸੰਦੀਪ ਸਿੰਘ,ਗੁਰਮੇਲ ਸਿੰਘ ਝਿੰਜਰ ਸਾਬਕਾ ਸਰਪੰਚ ਝਿੰਜਰਾ,ਕੁਲਦੀਪ ਸਿੰਘ ਪੋਲਾ,ਪੁਨੀਤ ਬਾਵਾ ਰਿਉਣਾ ਨੀਵਾਂ,ਰਣਧੀਰ ਸਿੰਘ ਛਲੇੜੀ ਖੁਰਦ,ਐਸ਼ ਬਹਾਦਰ ਪੰਜੋਲੀ ਕਲਾਂ,ਦਵਿੰਦਰ ਸਿੰਘ ਪੰਜੋਲੀ ਕਲਾਂ,ਜਸਪ੍ਰੀਤ ਸਿੰਘ ਨਾਨਕਪੁਰਾ,ਪ੍ਰਿਤਪਾਲ ਸਿੰਘ,ਗੁਰਮੀਤ ਸਿੰਘ ਬਾਗੜੀਆਂ,ਐਡਵੋਕੇਟ ਜਸਪਾਲ ਸਿੰਘ ਤਾਣਾ,ਉਧਮ ਸਿੰਘ ਸੇਖੂਪੁਰ,ਸੋਹਨ ਸਿੰਘ ਸਾਬਕਾ ਸਰਪੰਚ ਅਮਰਗੜ੍ਹ,ਗੁਰਮੇਲ ਸਿੰਘ ਝਿੰਜਰਾ,ਹਰਪ੍ਰੀਤ ਸਿੰਘ ਗੁਣੀਆ ਮਾਜਰਾ,ਜਸਪਾਲ ਸਿੰਘ ਸਾਬਕਾ ਸਰਪੰਚ ਦਿੱਤੂਪੁਰ ਫਕੀਰਾਂ,ਸੰਦੀਪ ਸਿੰਘ ਬਾਵਾ ਕੋਟਲਾ ਜੱਟਾ,ਵਰਿੰਦਰ ਸਿੰਘ ਪੰਜੋਲੀ ਕਲਾਂ,ਮਗਰ ਸਿੰਘ ਜਾਗੋ,ਗੁਰਪ੍ਰੀਤ ਸਿੰਘ,ਬਲਜੀਤ ਸਿੰਘ,ਪ੍ਰਭਜੋਤ ਸਿੰਘ ਬਾਗੜੀਆਂ,ਹਰਜਿੰਦਰ ਸਿੰਘ ਹਲੋ ਤਾਲੀ,ਰਾਮ ਸਿੰਘ ਆਕੜ,ਭਿੰਦਰ ਸਿੰਘ ਬਹਿਲੋਲਪੁਰ,ਦਲਵੀਰ ਸਿੰਘ ਬਹਿਲੋਲਪੁਰ,ਕੁਲਵਿੰਦਰ ਸਿੰਘ ਬਹਿਲੋਲਪੁਰ,ਜਸਵੀਰ ਸਿੰਘ ਛਲੇੜੀ ਕਲਾਂ,ਨਰਿੰਦਰ ਸਿੰਘ ਸਾਬਕਾ ਸਰਪੰਚ ਛਲੇੜੀ ਖੁਰਦ ਕੁਲਵਿੰਦਰ ਸਿੰਘ ਛਲੇੜੀ ਖੁਰਦ,ਦਵਿੰਦਰ ਸਿੰਘ ਪੰਜੋਲੀ ਕਲਾਂ ਅਤੇ ਸੁਭਾਸ਼ ਸ਼ਰਮਾ ਤਾਣਾ ਹਾਜ਼ਰ ਸਨ।

ਸ਼੍ਰੋਮਣੀ ਅਕਾਲੀ ਦਲ ਨੂੰ ਜਮੀਨੀ ਪੱਧਰ ਤੇ ਮਜਬੂਤ ਕਰਨ ਲਈ ਘਰ ਘਰ ਸੰਪਰਕ ਕਰਨ ਦੀ ਮੁਹਿੰਮ ਕੀਤੀ ਜਾ ਰਹੀ ਸ਼ੁਰੂ- ਭੁੱਟਾ ਮੌਜੁਦਾ ਪੰਜਾਬ ਸਰਕਾਰ ਨੇ ਲੋਕਾਂ ਨਾਲ ਸਿਰਫ ਝੂਠੇ ਵਾਅਦੇ ਹੀ ਕੀਤੇ ਫਤਹਿਗੜ੍ਹ ਸਾਹਿਬ, 05 ਮਾਰਚ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਹੈ। ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜਬੂਤ ਕਰਨ ਅਤੇ ਲੋਕਾਂ ਨਾਲ ਘਰ ਘਰ ਜਾ ਕੇ ਸੰਪਰਕ ਬਣਾਉਣ ਦੀ ਮੁਹਿੰਮ ਛੇਤੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਵੱਡੀ ਜਿੱਤ ਮਿਲ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਸਰਕਲ ਹੱਲੋਤਾਲੀ ਤੇ ਸਰਕਲ ਮੂਲੇਪੁਰ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਪ੍ਰਤੀ ਘਰ ਘਰ ਜਾ ਕੇ ਲੋਕਾਂ ਨਾਲ ਕਿਤਾਬ ਦਾ ਕਰਨ ਅਤੇ ਪਾਰਟੀ ਦੀ ਮਜਬੂਤੀ ਵਿੱਚ ਪੂਰੀ ਇਮਾਨਦਾਰੀ ਤੇ ਲਗਨ ਨਾਲ ਆਪਣੇ ਫਰਜ਼ ਨਿਭਾਉਣ। ਇਨ੍ਹਾਂ ਮੀਟਿੰਗਾਂ ਦੌਰਾਨ ਹਲਕਾ ਇੰਚਾਰਜ ਸ. ਬਲਜੀਤ ਸਿੰਘ ਭੁੱਟਾ, ਸਰਕਲ ਹੱਲੋਤਾਲੀ ਦੇ ਪ੍ਰਧਾਨ ਜਗਤਾਰ ਸਿੰਘ ਗੁਣੀਆ ਮਾਜਰਾ ਅਤੇ ਮੂਲੇਪੁਰ ਸਰਕਲ ਦੇ ਪ੍ਰਧਾਨ ਸੁਖਦੀਪ ਸਿੰਘ ਬਹਿਲੋਲਪੁਰ ਨੂੰ ਸਨਮਾਨਿਤ ਵੀ ਕੀਤਾ ਗਿਆ।ਸ. ਭੁੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਅਮਨ ਸ਼ਾਂਤੀ ਭਰੇ ਮਾਹੌਲ ਨੂੰ ਖਰਾਬ ਕਰਕੇ ਰੱਖ ਦਿੱਤਾ ਹੈ ਜਿਸ ਕਾਰਨ ਅੱਜ ਸੜਕਾਂ ਉੱਤੇ ਸ਼ਰੇਆਮ ਲੋਕ ਗੋਲੀਆਂ ਮਾਰਦੇ ਦਿਖਾਈ ਦੇ ਰਹੇ ਹਨ। ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਇਹਨਾਂ ਘਟਨਾਵਾਂ ਪ੍ਰਤੀ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਦੇ ਮੰਤਰੀ ਲੋਕਾਂ ਨਾਲ ਝੂਠ ਬੋਲ ਰਹੇ ਹਨ ਉਸ ਕਾਰਨ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਨੇੜਲਾ ਸੰਬੰਧ ਰੱਖਦੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਆਪਣੀ ਮਾਂ ਪਾਰਟੀ ਦਾ ਸਾਥ ਦੇਣਗੇ।ਇਸ ਮੌਕੇ ਦਵਿੰਦਰ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਸਰਹਿੰਦ,ਅਵਤਾਰ ਸਿੰਘ ਤਾਰੀ ਹਲੋਤਾਲੀ,ਹਰਪ੍ਰੀਤ ਸਿੰਘ ਝਿੰਜਰ,ਅਤਿੰਦਰਪਾਲ ਸਿੰਘ ਖੱਟੜਾ,ਸੰਦੀਪ ਸਿੰਘ,ਗੁਰਮੇਲ ਸਿੰਘ ਝਿੰਜਰ ਸਾਬਕਾ ਸਰਪੰਚ ਝਿੰਜਰਾ,ਕੁਲਦੀਪ ਸਿੰਘ ਪੋਲਾ,ਪੁਨੀਤ ਬਾਵਾ ਰਿਉਣਾ ਨੀਵਾਂ,ਰਣਧੀਰ ਸਿੰਘ ਛਲੇੜੀ ਖੁਰਦ,ਐਸ਼ ਬਹਾਦਰ ਪੰਜੋਲੀ ਕਲਾਂ,ਦਵਿੰਦਰ ਸਿੰਘ ਪੰਜੋਲੀ ਕਲਾਂ,ਜਸਪ੍ਰੀਤ ਸਿੰਘ ਨਾਨਕਪੁਰਾ,ਪ੍ਰਿਤਪਾਲ ਸਿੰਘ,ਗੁਰਮੀਤ ਸਿੰਘ ਬਾਗੜੀਆਂ,ਐਡਵੋਕੇਟ ਜਸਪਾਲ ਸਿੰਘ ਤਾਣਾ,ਉਧਮ ਸਿੰਘ ਸੇਖੂਪੁਰ,ਸੋਹਨ ਸਿੰਘ ਸਾਬਕਾ ਸਰਪੰਚ ਅਮਰਗੜ੍ਹ,ਗੁਰਮੇਲ ਸਿੰਘ ਝਿੰਜਰਾ,ਹਰਪ੍ਰੀਤ ਸਿੰਘ ਗੁਣੀਆ ਮਾਜਰਾ,ਜਸਪਾਲ ਸਿੰਘ ਸਾਬਕਾ ਸਰਪੰਚ ਦਿੱਤੂਪੁਰ ਫਕੀਰਾਂ,ਸੰਦੀਪ ਸਿੰਘ ਬਾਵਾ ਕੋਟਲਾ ਜੱਟਾ,ਵਰਿੰਦਰ ਸਿੰਘ ਪੰਜੋਲੀ ਕਲਾਂ,ਮਗਰ ਸਿੰਘ ਜਾਗੋ,ਗੁਰਪ੍ਰੀਤ ਸਿੰਘ,ਬਲਜੀਤ ਸਿੰਘ,ਪ੍ਰਭਜੋਤ ਸਿੰਘ ਬਾਗੜੀਆਂ,ਹਰਜਿੰਦਰ ਸਿੰਘ ਹਲੋ ਤਾਲੀ,ਰਾਮ ਸਿੰਘ ਆਕੜ,ਭਿੰਦਰ ਸਿੰਘ ਬਹਿਲੋਲਪੁਰ,ਦਲਵੀਰ ਸਿੰਘ ਬਹਿਲੋਲਪੁਰ,ਕੁਲਵਿੰਦਰ ਸਿੰਘ ਬਹਿਲੋਲਪੁਰ,ਜਸਵੀਰ ਸਿੰਘ ਛਲੇੜੀ ਕਲਾਂ,ਨਰਿੰਦਰ ਸਿੰਘ ਸਾਬਕਾ ਸਰਪੰਚ ਛਲੇੜੀ ਖੁਰਦ ਕੁਲਵਿੰਦਰ ਸਿੰਘ ਛਲੇੜੀ ਖੁਰਦ,ਦਵਿੰਦਰ ਸਿੰਘ ਪੰਜੋਲੀ ਕਲਾਂ ਅਤੇ ਸੁਭਾਸ਼ ਸ਼ਰਮਾ ਤਾਣਾ ਹਾਜ਼ਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *