
ਸਰਹਿੰਦ, 1 ਮਾਰਚ (ਥਾਪਰ):
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਰਵਿੰਦਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਯੋਗ ਅਗਵਾਈ ਹੇਠ ਮਿਤੀ 01.03.2026 ਨੂੰ ਜਿਲ੍ਹੇ ਦੇ 22 ਸੈਂਟਰਾਂ ਵਿੱਚ ਜਮਾਤ 9ਵੀਂ ਅਤੇ 11ਵੀਂ ਲਈ ਮੈਰੀਟੋਰੀਅਸ ਅਤੇ ਸਕੂਲ ਆਫ ਐਮੀਨੈਂਸ ਸਕੂਲਾਂ ਵਿੱਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਕਰਵਾਈ ਗਈ।
ਦੀਦਾਰ ਸਿੰਘ ਮਾਂਗਟ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵੱਲੋ ਦੱਸਿਆ ਗਿਆ ਕਿ ਇਸ ਪ੍ਰੀਖਿਆ ਵਿੱਚ ਜਿਲ੍ਹੇ ਦੇ 22 ਸੈਂਟਰਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਦੋਵੇਂ ਜਮਾਤਾਂ ਦੀ 63.73% ਰਹੀ ਹੈ। ਵਿਦਿਆਰਥੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਇਹ ਪ੍ਰੀਖਿਆ ਦਿੱਤੀ ਗਈ।
ਇਸ ਮੌਕੇ ਰੀਤਾ ਰਾਣੀ ਪ੍ਰਿੰਸੀਪਲ ਨੋਡਲ ਸੈਂਟਰ , ਸੁਨੀਲ ਕੁਮਾਰ, ਅਮਨ ਮੱਟੂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਖੇਤਰੀ ਦਫਤਰ ਦਾ ਸਟਾਫ ਹਾਜਰ ਸੀ।
