
ਕਟਹਿਰਾ ਮੁਹੱਲਾ ਅੰਗਣਵਾੜੀ ਸੈਂਟਰ ਵਿਖੇ ਸਿਹਤ ਬੀਮਾ ਯੋਜਨਾ ਦਾ ਕੈਂਪ ਲਾਇਆ
ਬੱਸੀ ਪਠਾਣਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਕਾਰਡ ਬਣਾਉਣ ਦੀ ਸਿਹਤ ਬੀਮਾ ਯੋਜਨਾ ਦੇ ਤਹਿਤ ਵਾਰਡ ਨੰਬਰ 4 ਕਟਹਿਰਾ ਮੁਹੱਲਾ ਅੰਗਣਵਾੜੀ ਸੈਂਟਰ ਵਿਖੇ 10 ਲੱਖ ਰੁਪਏ ਵਾਲੀ ਸਿਹਤ ਬੀਮਾ ਯੋਜਨਾ ਦੇ ਕੈਂਪ ਦਾ ਆਯੋਜਨ ਕੀਤਾ ਗਿਆ। ਕੈਪ 'ਚ ਵਾਰਡ ਨੰਬਰ 4 ਦੀ ਕੌਂਸਲਰ ਸ੍ਰੀਮਤੀ ਰਜਨੀ ਬਾਲਾ ਟੂਲਾਨੀ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਸਹਿਯੋਗ ਨਾਲ ਪਿਛਲੇ ਤਿੰਨ ਦਿਨਾਂ ਤੋਂ ਲੱਗੇ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆ ਵੱਲੋਂ ਮੁਫਤ ਸਿਹਤ ਯੋਜਨਾ ਵਾਲੇ ਕਾਰਡ ਬਣਵਾਏ ਜਾ ਰਹੇ ਹਨ। ਕੌਂਸਲਰ ਰਜਨੀ ਬਾਲਾ ਟੂਲਾਨੀ ਨੇ ਦੱਸਿਆ ਕਿ ਉਨਾਂ ਵੱਲੋਂ ਇਸ ਮੁਫਤ ਸਿਹਤ ਯੋਜਨਾ ਦਾ ਲਾਭ ਲੈਣ ਲਈ ਘਰ ਘਰ ਜਾ ਕੇ ਵਾਰਡ ਵਾਸੀਆਂ ਨੂੰ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹੈ ਕਿ ਕੋਈ ਵੀ ਪਰਿਵਾਰ ਇਲਾਜ ਤੋਂ ਵਾਂਝਾ ਨਾ ਰਹੇ। ਉਨਾਂ ਨੇ ਕਿਹਾ ਕਿ ਵਾਰਡ ਦੇ ਵਸਨੀਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਇਹ ਕੈਂਪ ਲਗਾਇਆ ਗਿਆ ਹੈ ਤਾਂ ਜੋ ਹਰ ਯੋਗ ਪਰਿਵਾਰ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀ ਇਸ ਲੋਕ-ਪੱਖੀ ਯੋਜਨਾ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਇਆ ਜਾਵੇ।
——————————
This news is auto published from an agency/source and may be published as received.
