
ਐਸ.ਐਸ.ਪੀ. ਸ਼ੁਭਮ ਅਗਰਵਾਲ ਵੱਲੋਂ ਲੋਹਾ ਨਗਰੀ ਦੇ ਉਦਯੋਗਪਤੀਆਂ, ਵਪਾਰੀਆਂ ਤੇ ਵੱਖ ਵੱਖ ਐਸੋਸੀਏਸ਼ਨ ਦੇ ਨਾਲ ਅਹਿਮ ਮੀਟਿੰਗ ਟ੍ਰੈਫਿਕ ਅਤੇ ਸ਼ਹਿਰ ਦੀ ਸੁਰੱਖਿਆ ਮੁੱਦਿਆਂ 'ਤੇ ਹੋਈ ਚਰਚਾ
ਮੰਡੀ ਗੋਬਿੰਦਗੜ੍ਹ, 24 ਫਰਵਰੀ
ਜਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵੱਲੋਂ ਮੰਡੀ ਗੋਬਿੰਦਗੜ੍ਹ ਦੀ ਨਗਰ ਕੌਂਸਲ ਵਿਖੇ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਲੋਹਾ ਨਗਰੀ ਦੇ ਉਦਯੋਗਪਤੀਆਂ, ਟਰਾਂਸਪੋਰਟਰਾਂ, ਦੁਕਾਨਦਾਰ ਐਸੋਸੀਏਸ਼ਨ, ਧਰਮ ਕੰਡਾ ਐਸੋਸੀਏਸ਼ਨ ਅਤੇ ਸਕ੍ਰੈਪ ਐਸੋਸੀਏਸ਼ਨ ਦੇ ਵੱਖ ਵੱਖ ਨੁਮਾਇੰਦਿਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ । ਮੀਟਿੰਗ ਦਾ ਮੁੱਖ ਉਦੇਸ਼ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣਾ ਅਤੇ ਸ਼ਹਿਰ ਦੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਸੀ।
ਮੀਟਿੰਗ ਦੌਰਾਨ ਜਿਲ੍ਹਾ ਪੁਲਿਸ ਮੁੱਖੀ ਨੇ ਸ਼ਹਿਰ ਦੀਆਂ ਵੱਖ ਵੱਖ ਲੋਹਾ ਤੇ ਸ਼ਹਿਰ ਦੀਆਂ ਹੋਰ ਵਪਾਰਕ ਸਮਾਜਿਕ ਤੇ ਜੱਥੇਬੰਦੀਆ ਨਾਲ ਸ਼ਹਿਰ ਦੀ ਟਰੈਫਿਕ ਸਮੱਸਿਆ, ਨਸ਼ੇ ਨੂੰ ਰੋਕਣ ਬਾਰੇ ,ਤੇ ਅਮਨ ਕਾਨੂੰਨ ਨੂੰ ਹੋਰ ਮਜ਼ਬੂਤ ਕਰਨ ਸੰਬਧੀ ਵਿਚਾਰ ਸਾਂਝੇ ਕੀਤੇ ਗਏ । ਇਹਨਾ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਸਨੂੰ ਸੁਚਾਰੂ ਕਰਨ ਲਈ ਸਹਿਯੋਗ ਤੇ ਸੁਝਾਅ ਤੇ ਵਿਚਾਰ ਕੀਤੇ ਗਏ ।
ਐਸ ਐਸ ਪੀ ਸ੍ਰੀ ਸੁਭਮ ਅਗਰਵਾਲ ਨੇ ਦੱਸਿਆ ਕਿ ਟ੍ਰੈਫਿਕ ਵਿਵਸਥਾ ਅਤੇ ਮਾਰਸ਼ਲ: ਸ਼ਹਿਰ ਦੇ ਸਥਾਨਕ ਅਮਲੋਹ ਰੋਡ ਸਮੇਤ ਮੁੱਖ ਸੜਕਾਂ ਤੇ ਬਣੇ ਧਰਮ ਕੰਡਿਆਂ ਕਾਰਨ ਲੱਗਣ ਵਾਲੇ ਟ੍ਰੈਫਿਕ ਜਾਮ ਦੇ ਸਥਾਈ ਹੱਲ ਲਈ ਵਿਸ਼ੇਸ਼ ਟ੍ਰੈਫਿਕ ਮਾਰਸ਼ਲ ਤੈਨਾਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਕੰਡਾ ਮਾਲਕ ਵਲੋਂ ਆਪਣੇ ਕੰਡੇ ਦੇ ਬਾਹਰ 2 -2 ਵਿਅਕਤੀ ਤੈਨਾਤ ਕੀਤੇ ਜਾਣ।
ਉਹਨਾਂ ਅੱਗੇ ਕਿਹਾ ਕੀ ਇਸਦੇ ਇਲਾਵਾ ਸ਼ਹਿਰ ਦੇ ਅੰਦਰਲੇ ਮੇਨ ਬਾਜ਼ਾਰ ਤੇ ਵੱਖ ਵੱਖ ਸੜਕਾਂ ਤੇ ਲੱਗਣ ਵਾਲੇ ਟ੍ਰੈਫਿਕ ਜਾਮ ਨੂੰ ਸੁਚਾਰੂ ਕਰਨ ਲਈ ਟ੍ਰੈਫਿਕ ਪੁਲਿਸ ਦੇ ਨਾਲ ਟਰੈਫਿਕ ਮਾਰਸ਼ਲ ਤੈਨਾਤ ਕੀਤੇ ਜਾਣਗੇ । ਇਹਨਾ ਟਰੈਫਿਕ ਮਾਰਸ਼ਲ ਨੂੰ ਜਿਲ੍ਹਾ ਪ੍ਰਸ਼ਾਸਨ ਵਲੋਂ ਸ਼ਨਖਤੀਂ ਕਾਰਡ ਜਾਰੀ ਕੀਤੇ ਜਾਣਗੇ ਤਾਂ ਜ਼ੋ ਸਥਾਨਕ ਨਿਵਾਸੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨੇ ਹੋਵੇ। ਉਨ੍ਹਾਂ ਕਿਹਾ ਕੀ ਇਸ ਤੋਂ ਇਲਾਵਾ, ਸਕੂਲੀ ਬੱਚਿਆਂ ਅਤੇ ਅਧਿਆਪਕਾਂ , ਐਨ ਸੀ ਸੀ ਦੇ ਕੈਡਿਟਸ ਦੇ ਸਹਿਯੋਗ ਨਾਲ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ।
ਜਿਲ੍ਹਾ ਪੁਲਿਸ ਮੁੱਖੀ ਵਲੋਂ ਸ਼ਹਿਰ ਵਿੱਚ ਸਕੂਲਾਂ ਦੇ ਨਜ਼ਦੀਕ ਚੋਰੀ ਦੀਆਂ ਵਾਰਦਾਤਾਂ ਤੇ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਦਿਨ ਵਿੱਚ ਤੇ ਰਾਤ ਦੀ ਪੁਲਿਸ ਗਸ਼ਤ ਵਧਾਉਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੈਰ-ਕਾਨੂੰਨੀ ਵਾਹਨਾਂ 'ਤੇ ਸ਼ਿਕੰਜਾ, ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਅਤੇ ਮੋਡੀਫਾਈਡ ਵਾਹਨਾਂ (ਜਿਵੇਂ ਪਟਾਕੇ ਮਾਰਨ ਵਾਲੇ ਬੁਲੇਟ, ਮੋਡੀਫਾਈਡ ਗੱਡੀਆਂ ਜੀਪਾਂ ਬਾਈਕ ਆਦਿ ) 'ਤੇ ਸਖ਼ਤ ਲਗਾਮ ਲਗਾਈ ਜਾਵੇਗੀ। ਪੁਲਿਸ ਵੱਲੋਂ ਅਜਿਹੇ ਵਾਹਨਾਂ ਦੇ ਵੱਡੇ ਪੱਧਰ 'ਤੇ ਚਲਾਨ ਕੱਟਣ ਅਤੇ ਜ਼ਬਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਐਸ.ਐਸ.ਪੀ. ਨੇ ਲੋਹਾ ਵਪਾਰੀਆ ਤੇ ਉਹਨਾਂ ਦੀਆਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਕਰਮਚਾਰੀ ਮਜ਼ਦੂਰਾਂ ਦੀ ਸੁਰੱਖਿਆ ਸਬੰਧੀ ਭਰੋਸਾ ਦਿੱਤਾ ਕਿ ਉਦਯੋਗਿਕ ਇਕਾਈਆਂ ਅਤੇ ਵਪਾਰੀਆਂ ਤੇ ਉਨ੍ਹਾਂ ਦੇ ਕਰਮਚਾਰੀਆਂ ਦੀ ਸੁਰੱਖਿਆ ਪੁਲਿਸ ਦੀ ਪਹਿਲ ਹੈ ਅਤੇ ਕਿਸੇ ਵੀ ਸਮੱਸਿਆ ਦੇ ਹੱਲ ਲਈ ਪੁਲਿਸ ਪ੍ਰਸ਼ਾਸਨ ਹਮੇਸ਼ਾ ਉਹਨਾਂ ਦੇ ਲਈ ਤਿਆਰ ਹੈ।
ਜਿਲ੍ਹਾ ਪੁਲਿਸ ਮੁਖੀ ਨੇ ਸਥਾਨਕ ਨਿਵਾਸੀਆਂ ਤੇ ਲੋਹਾ ਵਪਾਰੀਆ ਨੂੰ ਕਿਹਾ ਕਿ ਸ਼ਹਿਰ ਦੇ ਵਿੱਚ ਚੋਰੀ, ਨਸ਼ਾ ਕਰਨ ਤੇ ਨਸ਼ਾ ਵੇਚਣ , ਸ਼ਰਾਰਤੀ ਅਨਸਰਾਂ,ਤੇ ਸ਼ਕੀ ਵਿਅਕਤੀਆਂ ਨੂੰ ਦੇਖਦੇ ਹੋਏ ਫੋਰਨ ਸਥਾਨਕ ਪੁਲਿਸ ਨੂੰ ਸੂਚਿਤ ਕਰੋ ਤਾਂ ਜ਼ੋ ਇਹਨਾ ਤੇ ਲਗਾਮ ਲਗਾਈ ਜਾ ਸਕੇ ਤੇ ਪੁਲਿਸ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।

ਇਸ ਮੌਕੇ ਅਮਲੋਹ ਦੇ ਡੀ ਐਸ ਪੀ ਗੁਰਦੀਪ ਸਿੰਘ, ਥਾਣਾ ਗੋਬਿੰਦਗੜ੍ਹ ਦੇ ਮੁਖੀ ਅੰਮ੍ਰਿਤਬੀਰ ਸਿੰਘ, ਇਨਫੋਟੈਕ ਪੰਜਾਬ ਦੇ ਚੇਅਰਮੈਨ ਓਂਕਾਰ ਚੌਹਾਨ, ਕੌਂਸਲ ਦੇ ਮੀਤ ਪ੍ਰਧਾਨ ਅਸ਼ੋਕ ਸ਼ਰਮਾਂ, ਹਰਿੰਦਰ ਸਿੰਘ ਭਾਂਬਰੀ, ਕੌਂਸਲਰ ਰਣਧੀਰ ਸਿੰਘ, ਕੌਂਸਲਰ ਵਿਨੀਤ ਬਿੱਟੂ, ਬਲਦੇਵ ਸ਼ਰਮਾਂ ਉਦਯੋਗਪਤੀ ਸੰਜੇ ਬੰਸਲ,ਰਾਕੇਸ਼ ਸਿੰਘੀ, ਹੇਮੰਤ ਬੱਤਾ, ਰੋਹਿਤ ਗੋਇਲ, ਧੀਰਜ ਸਿੰਘੀ, ਸਤਿਨਾਮ ਸਿੰਘ ਚਾਵਲਾ, ਜਸਪ੍ਰੀਤ ਸਿੰਘ ਨਈਅਰ, ਰਾਜ ਗੋਇਲ, ਯਸ਼ਪਾਲ ਮਿੱਤਲ, ਭਗਵਾਨ ਦਾਸ, ਅਮਨ ਸ਼ਰਮਾ, ਨਰਿੰਦਰ ਭਾਟੀਆ, ਡਾ.ਬਲਵਿੰਦਰ ਸਿੰਘ ਗੋਗੀ, ਸਤਿਆਪਾਲ ਲੋਧੀ, ਗੋਰਵ ਅਗਰਵਾਲ, ਗੁਰਬਚਨ ਸਿੰਘ, ਭੁਪਿੰਦਰ ਸੰਧੂ, ਰਾਜੀਵ ਸ਼ਾਰਦਾ, ਸੰਜੀਵ ਕੁਮਾਰ (ਮਾਧਵ ਗਰੁੱਪ) ਦੀਪਕ ਠਾਕੁਰ, ਡਾ. ਅਮਿਤ ਸੰਦਲ, ਤੇ ਹੋਰ ਆਗੂ ਮੌਜੂਦ ਰਹੇ ।
——————————
This news is auto published from an agency/source and may be published as received.
