ਬਸੀ ਪਠਾਣਾ ਵਿਖੇ ਸੀ.ਐਮ ਦੀ ਯੋਗਸ਼ਾਲਾ ਕਲਾਸਾਂ ਦੀ ਸਿਖਲਾਈ ਜਾਰੀ
ਬਸੀ ਪਠਾਣਾ/ਫ਼ਤਹਿਗੜ੍ਹ ਸਾਹਿਬ, 17 ਫਰਵਰੀ
ਸੀ.ਐਮ ਦੀ ਯੋਗਸ਼ਾਲਾ ਤਹਿਤ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਚੱਲ ਰਹੀਆਂ ਮੁਫ਼ਤ ਯੋਗ ਕਲਾਸਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਵੱਖ—ਵੱਖ ਬਿਮਾਰੀਆਂ ਤੋਂ ਵੱਡੀ ਰਾਹਤ ਮਹਿਸੂਸ ਹੋ ਰਹੀ ਹੈ। ਪਿੰਡ ਸ਼ਹੀਦਗੜ੍ਹ ਬਸੀ ਪਠਾਣਾ ਵਿਖੇ ਯੋਗਸ਼ਾਲਾ ਸੈਸ਼ਨ ਵਿੱਚ ਮੈਡਮ ਰਾਜਵੀਰ ਕੌਰ ਵੱਲੋਂ ਯੋਗ ਆਸਨਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਨਾਲ ਸਿਖਿਆਰਥੀ, ਸਰੀਰਕ ਅਤੇ ਮਾਨਸਿਕ ਤੌਰ 'ਤੇ ਪਹਿਲਾਂ ਨਾਲੋਂ ਕਾਫੀ ਵਧੀਆ ਪ੍ਰਤੀਤ ਕਰ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੈਡਮ ਰਾਜਵੀਰ ਕੌਰ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਮੋਬਾਇਲ ਦੀ ਵਧੇਰੇ ਵਰਤੋਂ ਦਿਮਾਗੀ ਤਣਾਅ ਪੈਦਾ ਕਰ ਰਹੀ ਹੈ ਅਤੇ ਜਿਹੜੇ ਲੋਕ ਯੋਗ ਸੈਸ਼ਨ ਵਿੱਚ ਸ਼ਾਮਲ ਹੋ ਰਹੇ ਹਨ ਉਹ ਹੁਣ ਮਹਿਸੂਸ ਕਰਦੇ ਹਨ ਕਿ ਆਸਨਾਂ ਰਾਹੀਂ ਇਕਾਗਰਤਾ ਵਧਣ ਕਾਰਨ ਮੋਬਾਇਲ ਤੋਂ ਛੁਟਕਾਰੇ ਦਾ ਰਾਹ ਪੱਧਰਾ ਹੋਇਆ ਹੈ। ਸੀ.ਐਮ ਦੀ ਯੋਗਸ਼ਾਲਾ ਦੇ ਸਿਖਿਆਰਥੀ ਜਸਵੀਰ ਕੌਰ ਵੀ ਯੋਗ ਦੀ ਸਿਖਲਾਈ ਨਾਲ ਕਾਫ਼ੀ ਉਤਸ਼ਾਹਤ ਹਨ। ਉਨ੍ਹਾਂ ਨੇ ਦੱਸਿਆ ਕਿ ਭੱਜ ਦੌੜ ਭਰੇ ਜੀਵਨ ਵਿੱਚ ਯੋਗ ਕਿਰਿਆਵਾਂ ਇਨਸਾਨ ਦੇ ਵਿਅਕਤੀਤਵ ਵਿੱਚ ਵੱਡਾ ਸੁਧਾਰ ਲਿਆਉਂਦੀਆਂ ਹਨ ਤੇ ਉਹ ਹੁਣ ਹਮੇਸ਼ਾਂ ਯੋਗ ਨਾਲ ਜੁੜੇ ਰਹਿਣਗੇ।

ਸੀ.ਐਮ ਦੀ ਯੋਗਸ਼ਾਲਾ ਦੇ ਜਿ਼ਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਦੱਸਿਆ ਕਿ ਜਿਹੜੇ ਨਾਗਰਿਕ ਆਪਣੇ ਮੁਹੱਲੇ ਵਿੱਚ ਯੋਗਸ਼ਾਲਾ ਦੀ ਸ਼ੁਰੂਆਤ ਕਰਨੀ ਚਾਹੁੰਦੇ ਹਨ ਉਹ 25 ਲੋਕਾਂ ਦਾ ਸਮੂਹ ਬਣਾਉਣ ਉਪਰੰਤ, ਟੋਲ ਫਰੀ ਨੰਬਰ 76694—00500 ਉਤੇ ਮਿਸ ਕਾਲ ਕਰ ਸਕਦੇ ਹਨ ਅਤੇ ਜਾਂ ਫਿਰ https://cmdiyogshala.punjab.gov.in ਉਤੇ ਲਾਗ ਇਨ ਕਰਕੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ।
——————————
This news is auto published from an agency/source and may be published as received.
