
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਤਹਿਗੜ੍ਹ ਸਾਹਿਬ
ਵਰਲਡ ਹੈਲਥ ਕੇਅਰ ਚੈਰੀਟੇਬਲ ਸੁਸਾਇਟੀ ਨੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਲਗਾਇਆ ਕੈਂਸਰ ਜਾਗਰੂਕਤਾ ਕੈਂਪ ਵਿਧਾਇਕ ਲਖਬੀਰ ਸਿੰਘ ਰਾਏ ਨੇ ਕੈਂਸਰ ਸਕਰੀਨਿੰਗ ਕੈਂਪ ਦਾ ਲਿਆ ਜਾਇਜ਼ਾ
ਫ਼ਤਹਿਗੜ੍ਹ ਸਾਹਿਬ 09 ਫਰਵਰੀ:
ਵਰਲਡ ਹੈਲਥ ਕੇਅਰ ਚੈਰੀਟੇਬਲ ਸੁਸਾਇਟੀ ਪੰਜਾਬ ਵੱਲੋਂ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਸਿਹਤ ਕੈਂਸਰ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੋਰਾਨ ਪਹੁੰਚੇ ਲੋਕਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਕੈਂਸਰ ਨਾਲ ਸਬੰਧਤ ਮੁਫ਼ਤ ਟੈਸਟ ਕੀਤੇ ਗਏ ਹਨ। ਕੈਂਪ ਦਾ ਜਾਇਜ਼ਾ ਲੈਣ ਲਈ ਵਿਧਾਇਕ ਲਖਬੀਰ ਸਿੰਘ ਰਾਏ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ।
ਵਿਧਾਇਕ ਲਖਬੀਰ ਰਾਏ ਨੇ ਕਿਹਾ ਕਿ ਸੰਸਥਾ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਅਜਿਹੇ ਕੈਂਪਾਂ ਦੇ ਨਾਲ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਾਂ ਤਾਂ ਜੋ ਉਹ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਲਈ ਸ਼ੁਰੂਆਤੀ ਲੱਛਣਾਂ ਵਿੱਚ ਹੀ ਆਪਣਾ ਇਲਾਜ ਕਰਵਾ ਸਕਣ। ਇਹਨਾਂ ਕੈਂਪਾਂ ਦੇ ਦੌਰਾਨ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਔਰਤਾਂ ਦੀ ਛਾਤੀ ਦਾ ਕੈਂਸਰ, ਗਦੂਦ ਦਾ ਕੈਂਸਰ ਆਦਿ ਦੇ ਟੈਸਟ ਬਿਲਕੁਲ ਮੁਫਤ ਦੇ ਵਿੱਚ ਕੀਤੇ ਜਾਂਦੇ ਹਨ। ਆਉਣ ਵਾਲੇ ਦਿਨਾਂ ਦੇ ਵਿੱਚ ਹਲਕੇ ਦੇ ਹੋਰ ਪਿੰਡਾਂ ਦੇ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਣਗੇ ਤਾਂ ਜੋ ਆਮ ਲੋਕਾਂ ਨੂੰ ਕੈਂਸਰ ਵਰਗੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
ਉਹਨਾਂ ਕਿਹਾ ਕਿ ਅੱਜ ਲੋੜ ਹੈ ਸਾਨੂੰ ਆਪਣਾ ਖਾਣ-ਪੀਣ ਸਹੀ ਕਰਨ ਦੀ। ਜੇਕਰ ਅਸੀਂ ਆਪਣਾ ਖਾਣ ਪੀਣ ਸਹੀ ਕਰ ਲਿਆ ਤਾਂ ਅਸੀਂ 50 ਫੀਸਦੀ ਬਿਮਾਰੀਆਂ ਤੋਂ ਖੁਦ ਹੀ ਬਚ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 350 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਗਠਨ ਇੰਚਾਰਜ ਗੁਰਮੀਤ ਸਿੰਘ ਬਾਜਵਾ, ਬਹਾਦਰ ਜਲਾਲ, ਏਐਸਆਈ ਬਲਜਿੰਦਰ ਸਿੰਘ, ਸਨੀਤ ਕੁਮਾਰ, ਰਾਜੇਸ਼ ਉਪਲ, ਯੂਥ ਹਲਕਾ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ, ਸਿਵਲ ਸਰਜਨ ਡਾ. ਅਰਵਿੰਦਰ ਪਾਲ ਸਿੰਘ, ਪ੍ਰਿਤਪਾਲ ਸਿੰਘ ਜੱਸੀ, ਡਾ. ਕੇਡੀ ਸਿੰਘ, ਮਨਪ੍ਰੀਤ ਜੋਨੀ, ਬਲਵੀਰ ਸੋਢੀ, ਡਾ. ਸਰੀਤਾ, ਨਿਜੀ ਸਕੱਤਰ ਮਾਨਵ ਟਿਵਾਣਾ ਸਮੇਤ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।

ਤਸਵੀਰਾਂ 1 ਅਤੇ 2
——————————
This news is auto published from an agency/source and may be published as received.
