ਵਿਧਾਇਕ ਲਖਬੀਰ ਰਾਏ ਨੇ ਪਿੰਡ ਸੰਗਤਪੁਰ ਸੋਢੀਆਂ ਵਿਖੇ ਆਯੁਸ਼ ਕੈਂਪ ਦੀ ਸ਼ੁਰੂਆਤ ਕਰਵਾਈ

ਵਿਧਾਇਕ ਲਖਬੀਰ ਰਾਏ ਨੇ ਪਿੰਡ ਸੰਗਤਪੁਰ ਸੋਢੀਆਂ ਵਿਖੇ ਆਯੁਸ਼ ਕੈਂਪ ਦੀ ਸ਼ੁਰੂਆਤ ਕਰਵਾਈ ਕੈਂਪ ਦੌਰਾਨ ਮਰੀਜ਼ਾਂ ਦੀ ਮੁਫ਼ਤ ਜਾਂਚ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਪੰਜਾਬ ਦਾ ਕੋਈ ਵੀ ਵਿਅਕਤੀ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਇਲਾਜ ਤੋਂ ਵਾਝਾਂ ਨਹੀਂ ਰਹੇਗਾ -ਵਿਧਾਇਕ ਰਾਏ ਫਤਿਹਗੜ੍ਹ ਸਾਹਿਬ 07 ਫਰਵਰੀ ਪੀਐਚਸੀ ਸੰਗਤਪਰ ਸੋਢੀਆਂ ਦੇ ਅਧੀਨ ਆਉਂਦੇ ਪਿੰਡ ਸੰਗਤਪੁਰਾ ਵਿਖੇ ਡਾਈਰੈਕਟਰ ਆਯੁਰਵੇਦਾ, ਡਾਇਰੈਕਟਰ ਹੋਮਿਓਪੈਥੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਪ੍ਰਸ਼ਾਸਨ ਵੱਲੋਂ ਆਜ਼ਾਦ ਸਪੋਰਟਸ ਕਲੱਬ ਸੰਗਤਪੁਰ ਸੋਢੀਆਂ ਅਤੇ ਜਿਲਾ ਪੱਤਰਕਾਰ ਯੂਨੀਅਨ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਆਯੁਰਵੇਦਿਕ, ਹੋਮਿਓਪੈਥਿਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿੱਚ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਮੁਫਤ ਦਵਾਈਆਂ ਮੁਹਈਆ ਕਰਵਾਈਆਂ ਗਈਆਂ। ਕੈਂਪ ਦੌਰਾਨ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਜਿੱਥੇ ਜੋਤੀ ਪ੍ਰਚੰਡ ਕਰਕੇ ਕੈਂਪ ਦੀ ਸ਼ੁਰੂਆਤ ਕਰਵਾਈ ਉੱਥੇ ਹੀ ਪ੍ਰਬੰਧਕਾਂ ਵੱਲੋਂ ਕੀਤੇ ਗਏ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਜਿਹੇ ਕੈਂਪ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਲਈ ਬਹੁਤ ਜਰੂਰੀ ਹਨ। ਇਹਨਾਂ ਕੈਂਪਾਂ ਦੇ ਨਾਲ ਜਿੱਥੇ ਮਰੀਜ਼ਾਂ ਨੂੰ ਦਵਾਈਆਂ ਮਿਲਦੀਆਂ ਹਨ, ਉੱਥੇ ਹੀ ਬਿਮਾਰੀਆਂ ਦੇ ਪ੍ਰਤੀ ਜਾਗਰੂਕਤਾ ਵੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਦੇ ਲਈ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਦੇ ਨਾਲ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਇਲਾਜ ਮਿਲੇਗਾ ਹੁਣ ਪੰਜਾਬ ਦਾ ਕੋਈ ਵੀ ਵਿਅਕਤੀ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਬਿਮਾਰੀ ਦਾ ਸ਼ਿਕਾਰ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਡਾ ਮੰਜੂ ਬਾਲਾ ਆਯੁਰਵੈਦਿਕ ਮੈਡੀਕਲ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਕਰੀਬ 15 ਆਯੁਰਵੈਦਿਕ ਮੈਡੀਕਲ ਕੈਂਪ ਲਗਾਏ ਗਏ ਹਨ ਜਿਨਾਂ ਦੇ ਵਿੱਚੋਂ ਸੰਗਤਪੁਰ ਸੋਡੀਆਂ ਇੱਕ ਹੈ। ਉਹਨਾਂ ਦੱਸਿਆ ਕਿ ਉਕਤ ਕੈਂਪ ਦੇ ਦੌਰਾਨ 747 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਹੈ। ਜਿਸ ਵਿੱਚ 380 ਮਰੀਜ਼ ਆਯੁਰਵੈਦਿਕ ਦੇ ਅਤੇ 367 ਮਰੀਜ਼ ਹੋਮਿਓਪੈਥੀ ਦੇ ਸਨ। ਇਸ ਮੌਕੇ ਪੀਐਚਸੀ ਸੰਗਤ ਪਰ ਸੋਢੀਆਂ ਵੱਲੋਂ ਵਿਧਾਇਕ ਲਖਬੀਰ ਸਿੰਘ ਰਾਏ ਨੂੰ ਮਮੈਟੋ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪੱਤਰਕਾਰ ਯੂਨੀਅਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਰਣਵੀਰ ਕੁਮਾਰ ਜੱਜ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸਰਬਜੀਤ ਸਿੰਘ, ਸਰਪੰਚ ਗੁਰਜੰਟ ਸਿੰਘ, ਆਪ ਆਗੂ ਰਾਜ ਦਵਿੰਦਰ ਸਿੰਘ ਲਾਡੀ, ਸਰਪੰਚ ਨਿਰਮਲ ਸਿੰਘ, ਸਰਪੰਚ ਇੰਦਰਦੀਪ ਸਿੰਘ, ਮਾਸਟਰ ਕਰਮਜੀਤ ਸਿੰਘ ਜੋਗੀ, ਸਰਪੰਚ ਮਲਕੀਤ ਸਿੰਘ, ਡਾ. ਮੰਜੂ ਬਾਲਾ ਏਐਮਓ ਡਾ. ਨੀਲਮ ਚਾਵਲਾ ਏਐਮਓ, ਡਾ. ਰਜਿੰਦਰ ਕੌਰ ਐਚਐਮਓ, ਡਾ ਨਵਦੀਪ ਸਿਆਲ ਏ ਐਮ ਓ, ਡਾ. ਗੁਰਪ੍ਰੀਤ ਕੌਰ ਐਚਐਮਓ, ਨੀਲ ਕਮਲ ਹੋਮਪੈਥਿਕ ਡਿਸਪੈਂਸਰ, ਗੁਰਵਿੰਦਰ ਕੌਰ ਹੋਮਪੈਥਿਕ ਡਿਸਪੈਂਸਰ, ਰਣਦੀਪ ਸਿੰਘ ਮਲਟੀਪਸ ਹੈਲਪ ਵਰਕਰ ਮੇਲ, ਮਹਿੰਦਰ ਸਿੰਘ, ਮਨਪ੍ਰੀਤ ਸਿੰਘ, ਪ੍ਰੀਤੀ (ਤਿੰਨੋਂ ਉਪ ਵੈਦ), ਐਲ ਐਚ ਵੀ ਗੁਰਮੀਤ ਕੌਰ , ਆਸ਼ਾ ਫਸਿਲੀਟੇਟਰ ਦਲਵਿੰਦਰ ਕੌਰ, ਸੁਖਬੀਰ ਕੌਰ ਆਸ਼ਾ ਵਰਕਰ, ਹਰਬੰਸ ਕੌਰ ਆਸ਼ਾ ਵਰਕਰ, ਬਲਵੰਤ ਕੌਰ ਆਸ਼ਾ ਵਰਕਰ ਰਾਜ ਕੌਰ ਆਸ਼ਾ ਵਰਕਰ ਨੇਹਾ ਆਸ਼ਾ ਵਰਕਰ ਮਨਜੀਤ ਕੌਰ ਆਸ਼ਾ, ਕਲੱਬ ਪ੍ਰਧਾਨ ਸੰਦੀਪ ਸਿੰਘ, ਦਵਿੰਦਰ ਕੁਮਾਰ, ਮਨੀਸ਼ ਕੁਮਾਰ, ਸੰਦੀਪ ਸਿੰਘ ਸਿੱਧਵਾ, ਪ੍ਰਵੀਨ ਬੱਤਰਾ, ਦੀਪਕ ਸੂਦ ਸਰਹਿੰਦ ਦੇ ਪ੍ਰਧਾਨ ਰੁਪਿੰਦਰ ਸ਼ਰਮਾਂ ਆਦਿ ਵੀ ਹਾਜ਼ਰ ਸਨ।

——————————
This news is auto published from an agency/source and may be published as received.

Leave a Reply

Your email address will not be published. Required fields are marked *