ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਇੰਡੀਅਨ ਸਕੂਲ ਆਫ਼ ਬਿਜ਼ਨਸ ਅਤੇ ਪੀਸੀਪੀ ਦੇ ਬਿਜ਼ਨਸ ਐਕਸਲੇਟਰ ਪ੍ਰੋਗਰਾਮ ਤਹਿਤ 10 ਉਭਰਦੇ ਸਟਾਰਟਅੱਪਸ ਦੀ ਸਫਲ ਰਹਿਨੁਮਾਈ

ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਇੰਡੀਅਨ ਸਕੂਲ ਆਫ਼ ਬਿਜ਼ਨਸ ਅਤੇ ਪੀਸੀਪੀ ਦੇ ਬਿਜ਼ਨਸ ਐਕਸਲੇਟਰ ਪ੍ਰੋਗਰਾਮ ਤਹਿਤ 10 ਉਭਰਦੇ ਸਟਾਰਟਅੱਪਸ ਦੀ ਸਫਲ ਰਹਿਨੁਮਾਈ

ਨੌਜਵਾਨ ਉੱਦਮੀਆਂ ਦਾ ਸਾਥ ਦੇਣਾ ਪੰਜਾਬ ਅਤੇ ਦੇਸ਼ ਦੇ ਸੁਨਹਿਰੀ ਭਵਿੱਖ ਦੀ ਨੀਂਹ: ਵਿਧਾਇਕ ਗੈਰੀ ਬੜਿੰਗ

ਅਮਲੋਹ/ ਫਤਹਿਗੜ੍ਹ ਸਾਹਿਬ, 11 ਜਨਵਰੀ:

ਹਲਕਾ ਅਮਲੋਹ ਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਸੂਬੇ ਵਿੱਚ ਉੱਦਮੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵੱਲ ਇੱਕ ਵੱਡਾ ਕਦਮ ਵਧਾਉਂਦਿਆਂ ਇੰਡੀਅਨ ਸਕੂਲ ਆਫ਼ ਬਿਜ਼ਨਸ ਅਤੇ ਪੀਸੀਪੀ ਦੇ ਬਿਜ਼ਨਸ ਐਕਸਲੇਟਰ ਪ੍ਰੋਗਰਾਮ ਤਹਿਤ 10 ਉਭਰਦੇ ਸਟਾਰਟਅੱਪਸ ਦੀ ਸਫਲ ਰਹਿਨੁਮਾਈ ਕੀਤੀ।

ਦੋ ਦਿਨਾਂ ਤੱਕ ਚੱਲੇ ਇਸ ਵਿਸ਼ੇਸ਼ ਸਿਖਲਾਈ ਸੈਸ਼ਨ ਤੋਂ ਬਾਅਦ ਇਸ ਸੈਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਨੌਜਵਾਨ ਫਾਊਂਡਰਾਂ ਨੂੰ ਕਾਰੋਬਾਰੀ ਬਾਰੀਕੀਆਂ ਸਿਖਾਈਆਂ ਅਤੇ ਨਿਵੇਸ਼ਕਾਂ ਸਾਹਮਣੇ ਆਪਣੇ ਪ੍ਰੋਜੈਕਟ ਪੇਸ਼ ਕਰਨ ਦੇ ਗੁਰ ਦੱਸੇ।

ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਨੂੰ 10 ਹੋਣਹਾਰ ਸਟਾਰਟਅੱਪਸ ਦੇ ਨਾਲ ਕੰਮ ਕਰਨ ਅਤੇ ਉਨ੍ਹਾਂ ਨੂੰ ਮਾਰਗਦਰਸ਼ਨ ਦੇਣ ਦਾ ਮੌਕਾ ਮਿਲਿਆ। ਇਹ ਦੋ ਦਿਨ ਨੌਜਵਾਨਾਂ ਦੀਆਂ ਨਵੀਆਂ ਕਾਢਾਂ ਅਤੇ ਉਨ੍ਹਾਂ ਦੇ ਉਤਸ਼ਾਹ ਨੂੰ ਸਮਝਣ ਵਿੱਚ ਬਹੁਤ ਸਹਾਈ ਰਹੇ। ਸਾਡਾ ਮੁੱਖ ਮਕਸਦ ਇਨ੍ਹਾਂ ਫਾਊਂਡਰਾਂ ਨੂੰ ਵੈਂਚਰ ਕੈਪੀਟਲ ਫੰਡਾਂ ਅਤੇ ਐਂਜਲ ਇਨਵੈਸਟਰਾਂ ਤੋਂ ਫੰਡ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਕਰਨਾ ਸੀ।

ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਇਸ ਸਿਖਲਾਈ ਤੋਂ ਬਾਅਦ ਹੁਣ ਜ਼ਿਆਦਾਤਰ ਸਟਾਰਟਅੱਪ ਫੰਡਿੰਗ ਹਾਸਲ ਕਰਨ ਦੇ ਬਹੁਤ ਨਜ਼ਦੀਕ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨ ਉੱਦਮੀਆਂ ਨੂੰ ਸਹੀ ਮੰਚ ਅਤੇ ਸਹਿਯੋਗ ਦੇਣਾ ਕੇਵਲ ਕਾਰੋਬਾਰ ਨੂੰ ਹੁਲਾਰਾ ਦੇਣਾ ਨਹੀਂ ਹੈ, ਸਗੋਂ ਇਹ ਪੰਜਾਬ ਅਤੇ ਭਾਰਤ ਦੇ ਆਰਥਿਕ ਭਵਿੱਖ ਨੂੰ ਸਿਰਜਣ ਦੀ ਇੱਕ ਅਹਿਮ ਪ੍ਰਕਿਰਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਜੇਕਰ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਮਿਲੇ, ਤਾਂ ਉਹ ਵਿਸ਼ਵ ਪੱਧਰ 'ਤੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਆਈ ਐਸ ਬੀ ਮੋਹਾਲੀ ਅਤੇ ਪੰਜਾਬ ਕਲਚਰਲ ਪ੍ਰੋਜੈਕਟ ਦੀ ਸਾਂਝੀ ਪਹਿਲਕਦਮੀ 'ਕਲਚਰ ਕੈਟਾਲਿਸਟ' ਨਾਮਕ ਇੱਕ ਵਿਸ਼ੇਸ਼ ਬਿਜ਼ਨਸ ਐਕਸਲੇਟਰ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।ਇਸ ਵਿੱਚ ਮੈਂਟਰ-ਪਾਰਟਨਰ ਵਜੋਂ ਜੁੜੇ ਗੈਰੀ ਬੜਿੰਗ ਆਪਣੇ ਅੰਤਰਰਾਸ਼ਟਰੀ ਤਜ਼ਰਬੇ ਅਤੇ ਕਾਰਪੋਰੇਟ ਸੰਪਰਕਾਂ ਦੀ ਮਦਦ ਨਾਲ ਨਵੇਂ ਉੱਦਮੀਆਂ ਨੂੰ ਉਦਯੋਗ ਦੇ ਸਰਵੋਤਮ ਮੌਕੇ ਪ੍ਰਦਾਨ ਕਰਵਾ ਰਹੇ ਹਨ। ਇਸ ਪ੍ਰੋਗਰਾਮ ਵਿੱਚ ਫਰੰਮੀ ਫੂਡਜ਼ ਅਤੇ ਹੰਸਾਲੀ ਫਾਰਮਜ਼ ਵਰਗੇ ਕਈ ਸਟਾਰਟ-ਅੱਪ ਹਿੱਸਾ ਲੈ ਰਹੇ ਹਨ, ਜੋ ਕਿ ਸੈਰ ਸਪਾਟਾ, ਵਿਰਾਸਤੀ ਹੱਥ-ਕਿਰਤ ਅਤੇ ਖੁਰਾਕੀ ਖੇਤਰ ਵਿੱਚ ਜ਼ਮੀਨੀ ਪੱਧਰ 'ਤੇ ਵੱਡੇ ਬਦਲਾਅ ਲਿਆਉਣ ਲਈ ਕੰਮ ਕਰ ਰਹੇ ਹਨ।

——————————
This news is auto published from an agency/source and may be published as received.

Leave a Reply

Your email address will not be published. Required fields are marked *