
ਗੁਰੂ ਸਾਹਿਬ ਉੱਤੇ ਆਤੀਸ਼ੀ ਵਲੋਂ ਕੀਤੀ ਟਿੱਪਣੀ 'ਤੇ ਅਕਾਲੀ ਦਲ ਨੇ ਕੀਤੀ ਕਾਰਵਾਈ ਦੀ ਮੰਗ
ਰੂਪਨਗਰ, 9 ਜਨਵਰੀ (ਪੁਲਕਿਤ ਕੁਮਾਰ) : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਬਿਆਨਬਾਜ਼ੀ ਅਤੇ ਸੋਸ਼ਲ ਮੀਡੀਆ ਤੇ ਨਿੱਤ ਦਿਨ ਗੁਰੂ ਸਾਹਿਬਾਨ ਅਤੇ ਗੁਰੂ ਮਰਿਆਦਾ ਦੇ ਵਿਰੁੱਧ ਪੋਸਟਾਂ ਪਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਨੂੰ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਰੂਪਨਗਰ ਹਲਕੇ ਦੀ ਲੀਡਰਸ਼ਿਪ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਸਥਾਨਕ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ । ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਨਾਲ ਜੋੜ ਕੇ ਘਿਨਾਉਣੀਆਂ ਗੱਲਾਂ ਕੀਤੀਆਂ ਹਨ ਜਿਨਾਂ ਨੂੰ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ । ਉਹਨਾਂ ਕਿਹਾ ਕਿ ਉਸ ਦੇ ਖਿਲਾਫ ਅਤੇ ਰੋਜ਼ਾਨਾ ਸੋਸ਼ਲ ਮੀਡੀਆ ਉੱਤੇ ਚੱਲ ਰਹੀਆਂ ਗੁਰੂ ਸਾਹਿਬਾਨ ਬਾਰੇ ਅਪਮਾਨਜਨਕ ਪੋਸਟਾਂ ਨੂੰ ਲੈ ਕੇ ਇਹ ਧਰਨਾ ਸ਼ਨੀਵਾਰ ਸਵੇਰੇ 11:30 ਵਜੇ ਬੇਲਾ ਚੌਂਕ ਵਿਖੇ ਲਾਇਆ ਜਾਵੇਗਾ ਜਿਸ ਵਿੱਚ ਜਿਲੇ ਦੇ ਤਿੰਨਾਂ ਹਲਕਿਆਂ ਤੋਂ ਵਰਕਰ ਸ਼ਾਮਿਲ ਹੋਣਗੇ । ਉਹਨਾਂ ਦੱਸਿਆ ਕਿ ਇਸ ਉਪਰੰਤ ਜਿਲੇ ਦੇ ਆਗੂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਇੱਕ ਮੈਮੋਰੰਡਮ ਵੀ ਦੇਣਗੇ ।ਇਸ ਮੌਕੇ ਵਿਸ਼ੇਸ਼ ਤੌਰ ਜਿਲਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਵਰਕਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਮੱਕੜ,ਸੁਖਿੰਦਰ ਪਾਲ ਸਿੰਘ ਬੋਬੀ ਬੋਲਾ, ਦਿਲਜੀਤ ਸਿੰਘ ਭੁੱਟੋ ,ਲੰਬਰਦਾਰ ਸਤਨਾਮ ਸਿੰਘ ਬਜਰੂੜ ਮੈਂਬਰ ਬਲਾਕ ਸੰਮਤੀ, ਚੌਧਰੀ ਸੁਰਿੰਦਰ ਕੁਮਾਰ, ਚੌਧਰੀ ਵੇਦ ਪ੍ਰਕਾਸ਼, ਐਡਵੋਕੇਟ ਰਾਜੀਵ ਸ਼ਰਮਾ, ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਿੱਠੂ, ਜ਼ੋਰਾਵਰ ਸਿੰਘ ਬਿੱਟੂ , ਅਜੀਤ ਪਾਲ ਸਿੰਘ ਨਾਫਰੇ ਪ੍ਰਿੰਸੀਪਲ ਰਣਜੀਤ ਸਿੰਘ ਸੰਧੂ, ਦਲਜੀਤ ਸਿੰਘ ਭੁੱਟੋ, ਭਾਰਤ ਭੂਸ਼ਣ ਹੈਪੀ ਕੁਲਬੀਰ ਸਿੰਘ ਅਸਮਾਨ ਪੁਰ, ਹੁਸਨ ਚੰਦ ਮਥਾਣ ਸਵਰਨ ਸਿੰਘ ਬੋਬੀ ਬਹਾਦਰਪੁਰ, ਸੁਖਿੰਦਰਪਾਲ ਸਿੰਘ ਬੋਬੀ ਬੋਲਾ, ਮਨਿੰਦਰ ਕੁਮਾਰ ਬਜਰੂੜ, ਸ਼ੇਰ ਸਿੰਘ ਝਾਂਡੀਆਂ ਗੁਰਚਰਨ ਸਿੰਘ ਚੰਨੀ ਮੀਆਪੁਰ, ਸਤਨਾਮ ਸਿੰਘ ਝੱਜ, ਗੁਰਦੀਪ ਸਿੰਘ ਬਟਾਰਲਾ, ਸਰਬਜੀਤ ਸਿੰਘ ਮਸੂਤਾ, ਅਜਮੇਰ ਸਿੰਘ ਬਿੱਕੋਂ ਅਤੇ ਸੇਵਾ ਸਿੰਘ ਗਿਲਕੋ ਵੈਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ
——————————
This news is auto published from an agency/source and may be published as received.
