ਫਤਿਹਗੜ੍ਹ ਸਾਹਿਬ, 4 ਜਨਵਰੀ (ਮੜਕਨ)- ਪੀ ਓ ਸਟਾਫ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਲੁੱਟ-ਖੋਹ ਦੇ ਮਾਮਲੇ ਵਿੱਚ ਇੱਕ ਭਗੌੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ l ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ ਓ ਸਟਾਫ ਫਤਿਹਗੜ੍ਹ ਸਾਹਿਬ ਦੇ ਐਸ ਐਚ ਓ ਕੁਲਵੰਤ ਸਿੰਘ ਨੇ ਦੱਸਿਆ ਕਿ ਅਰਜੁਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਧਰੋਂੜ, ਥਾਣਾ ਸਾਨੇਵਾਲ, ਜਿਲਾ ਲੁਧਿਆਣਾ ਅਤੇ ਉਸ ਦੇ ਹੋਰ ਸਾਥੀਆਂ ਦੇ ਖਿਲਾਫ ਥਾਣਾ ਅਮਲੋਹ ਵਿਖੇ 26 ਫਰਵਰੀ 2021 ਨੂੰ ਵਿਜੈ ਕੁਮਾਰ ਵਾਸੀ ਅਲੀਦਾਦਪੁਰ, ਜੋ ਕਿ ਭਰਪੂਰਗੜ੍ਹ ਸ਼ਰਾਬ ਦੇ ਠੇਕੇ ਦਾ ਕਰਿੰਦਾ ਸੀ, ਦੇ ਬਿਆਨਾਂ ਤੇ ਇੱਕ ਲੁੱਟ ਖੋਹ ਅਤੇ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਅਰਜੁਨ ਕੁਮਾਰ 22 ਨਵੰਬਰ 24 ਤੋਂ ਭਗੌੜਾ ਚੱਲ ਰਿਹਾ ਸੀl ਜਿਸ ਤੇ ਪੀ ਓ ਸਟਾਫ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਰਜੁਨ ਕੁਮਾਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਉਹਨਾਂ ਦੱਸਿਆ ਕਿ ਅਰਜੁਨ ਕੁਮਾਰ ਦੇ ਖਿਲਾਫ ਪਹਿਲਾਂ ਵੀ ਥਾਣਾ ਅਮਲੋਹ ਵਿਖੇ ਇੱਕ ਮਾਮਲਾ ਦਰਜ ਹੈ।
——————————
This news is auto published from an agency/source and may be published as received.
