ਅਹਿਮਦਾਬਾਦ ਵਿਚ ਦੋ ਧੜਿਆਂ ਵਿਚਾਲੇ ਚੱਲੇ ਪੱਥਰ, ਹਾਲਾਤ ਤਣਾਅਪੂਰਨ ਬਣੇ, 42 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ

ਅਹਿਮਦਾਬਾਦ, 30 ਦਸੰਬਰ(ਨਿਊਜ਼ ਟਾਊਨ ਨੈਟਵਰਕ) : ਇਥੇ ਸਾਨੰਦ ਤਾਲੁਕਾ ਸਥਿਤ ਕਲਾਨਾ ਪਿੰਡ ਵਿਚ ਇਕ ਮਾਮੂਲੀ ਵਿਵਾਦ ਨੇ ਉਗਰ ਰੂਪ ਧਾਰ ਕਰ ਲਿਆ ਜਿਸ ਤੋਂ ਬਾਅਦ ਦੋ ਧੜਿਆਂ ਵਿਚ ਵੱਡੇ ਪੱਧਰ ਉਤੇ ਪੱਥਰਬਾਜ਼ੀ ਹੋਈ। ਇਸ ਹਿੰਸਕ ਝੜਪ ਵਿਚ ਦੋ ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੁਣ ਤਕ 42 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਹਾਲਾਂਕਿ ਇਲਾਕੇ ਵਿਚ ਹਾਲੇ ਵੀ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਹੈ। ਸੂਚਨਾ ਮੁਤਾਬਕ ਅਹਿਮਦਾਬਾਦ ਜ਼ਿਲ੍ਹੇ ਦੇ ਸਾਨੰਦ ਤਾਲੁਕਾ ਦੇ ਕਲਾਨਾ ਪਿੰਡ ਵਿਚ ਪੁਰਾਣੀ ਦੁਸ਼ਮਣੀ ਕਾਰਨ ਦੋ ਧਿਰਾਂ ਵਿਚਾਲੇ ਪੱਥਰਬਾਜ਼ੀ ਹੋਈ। ਸੋਮਵਾਰ ਰਾਤ ਨੂੰ ਝੜਪ ਤੋਂ ਬਾਅਦ ਮੰਗਲਵਾਰ ਸਵੇਰੇ ਫਿਰ ਤਣਾਅ ਵਧ ਗਿਆ। ਪੁਲਿਸ ਨੇ ਹਾਲਾਤ ਉਤੇ ਕਾਬੂ ਪਾਣ ਲਈ 42 ਬੰਦਿਆਂ ਨੂੰ ਹਿਰਾਸਤ ਵਿਚ ਲਿਆ। ਪੁਲਿਸ ਜਾਂਚ ਵਿਚ ਪਤਾ ਲੱਗਾ ਹੈ ਕਿ ਅਸਲ ਕਾਰਨ ਸੋਸ਼ਲ ਮੀਡੀਆ ਉਤੇ ਪੋਸਟ ਕੀਤੀ ਗਈ ਇਕ ਪੋਸਟ ਹੈ। ਵੀਡੀਉ ਵਿਚ ਵਿਖਾਇਆ ਗਿਆ ਕਿ ਦੋ ਨੌਜੁਆਨ ਆਹਮੋ-ਸਾਹਮਣੇ ਆ ਕੇ ਇਕ ਦੂਜੇ ਨੂੰ ਇਹ ਕਹਿੰਦਿਆਂ ਕੁੱਝ ਰਹੇ ਹਨ ਕਿ ਤੂੰ ਸਾਹਮਣੇ ਕਿਉਂ ਵੇਖ ਰਿਹਾ ਹੈਂ? ਸੋਮਵਾਰ ਨੂੰ ਹਾਲਾਤ ਕਾਬੂ ਕਰ ਲਏ ਗਏ ਪਰ 30 ਦਸੰਬਰ ਨੂੰ ਸਵੇਰੇ ਫਿਰ ਝੜਪਾਂ ਸ਼ੁਰੂ ਹੋ ਗਈਆਂ। ਪੁਲਿਸ ਨੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਦੀ ਮਦਦ ਨਾਲ ਹੱਲਾ ਪੈਦਾ ਕਰਨ ਵਾਲਿਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ।

——————————
This news is auto published from an agency/source and may be published as received.

Leave a Reply

Your email address will not be published. Required fields are marked *