ਬੱਸੀ ਪਠਾਣਾਂ (ਉਦੇ ਧੀਮਾਨ) ਪ੍ਰਾਚੀਨ ਸ਼੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਤੇ ਰਾਮ ਭਗਤਾਂ ਵੱਲੋਂ ਅੱਜ ਐਸ ਡੀ ਐਮ ਬੱਸੀ ਪਠਾਣਾਂ ਸੰਜੀਵ ਕੁਮਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਯੁੱਧਿਆ ਵਿਖੇ 22 ਜਨਵਰੀ ਨੂੰ ਰਾਮ ਮੰਦਰ ਉਦਘਾਟਨ ਦੇ ਸਮਾਗਮ ਲਈ ਪ੍ਰਾਚੀਨ ਸ਼੍ਰੀ ਰਾਮ ਮੰਦਰ ਬੱਸੀ ਪਠਾਣਾਂ ਵਿਖੇ ਹੋ ਰਹੇ ਸਮਾਗਮਾਂ ਤੇ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਸਕਤਰ ਪੰਕਜ ਭਨੋਟ, ਅਜੈ ਕੁਮਾਰ ਤੇ ਸਮਾਜ ਸੇਵੀ ਸੰਜੀਵ ਕੁਮਾਰ ਬੱਬਾ ਨੇ ਦੱਸਿਆ ਰਾਮ ਭਗਤਾਂ ਵੱਲੋਂ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। 22 ਜਨਵਰੀ ਨੂੰ ਜਿਥੇ ਅਯੁੱਧਿਆ ਚ ਮੁੱਖ ਸਮਾਗਮ ਹੋ ਰਿਹਾ ਹੈ, ਉਥੇ ਪੂਰੇ ਦੇਸ਼ ਚ ਲੱਖਾਂ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਤਹਿਤ ਬੱਸੀ ਪਠਾਣਾਂ ਇਸ ਦਿਨ ਪੂਰੀ ਤਰ੍ਹਾਂ ਜਗਮਗ ਕਰੇਗਾ। ਉਨ੍ਹਾਂ ਨੇ ਦੱਸਿਆ ਸਹਿਰ ਵਿੱਚ ਧਾਰਮਿਕ ਜਥੇਬੰਦੀਆਂ ਵੱਲੋਂ ਅਨੇਕਾਂ ਸਮਾਗਮ ਰੱਖੇ ਗਏ ਹਨ, ਜਿਸ ਚ ਹਵਨ, ਰੱਥ ਯਾਤਰਾ, ਦੀਪਮਾਲਾ, ਪੂਜਾ ਅਰਚਨਾ ਆਦਿ ਹੋਵੇਗੀ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਸਮਾਗਮ ਦੀ ਖੁਸ਼ੀ ਰਲਮਿਲ ਕੇ ਸਾਂਝੀ ਕਰਨ ਦੀ ਅਪੀਲ ਕੀਤੀ।