ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵਲੋਂ ਬੱਚਤ ਭਵਨ ਵਿਖੇ ਲਾਇਆ ਜਾਵੇਗਾ ਕੈਂਪ
ਫ਼ਤਹਿਗੜ੍ਹ ਸਾਹਿਬ, 10 ਜਨਵਰੀ, ਰੂਪ ਨਰੇਸ਼:
ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰਸ਼ਨ ਵਲੋਂ ‘ਪੀ ਐਮ ਮਾਈਕਰੋ ਫੂਡ ਪ੍ਰੋਸੈਸਿੰਗ ਇਕਾਈਆਂ ਦਾ ਰਸਮੀਕਰਨ’ ਸਕੀਮ ਤਹਿਤ ਉੱਦਮੀਆਂ ਅਤੇ ਨੌਜਵਾਨਾਂ ਨੂੰ ਹੋਰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ 12 ਜਨਵਰੀ ਨੂੰ ਬੱਚਤ ਭਵਨ ਫਤਿਹਗੜ੍ਹ ਸਾਹਿਬ ਵਿਖੇ ਸਵੇਰੇ 11.30 ਵਜੇ ਲਾਇਆ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਪੀ.ਐਮ.ਐਫ.ਐਮ.ਈ. ਸਕੀਮ ਤਹਿਤ ਪੰਜਾਬ ਐਗਰੋ ਵਲੋਂ ਨਵੇਂ ਅਤੇ ਚਾਲੂ ਮਾਈਕਰੋ ਫੂਡ ਪ੍ਰੋਸੈਸਿੰਗ ਇਕਾਈਆਂ ਲਈ ਇਹ ਕੈਂਪ ਲਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 35 ਫੀਸਦੀ ਕੈਪੀਟਲ ਸਬਸਿਡੀ ਵੱਧ ਤੋਂ ਵੱਧ 10 ਲੱਖ ਰੁਪਏ ਦਾ ਲਾਭ ਲੈ ਕੇ ਨਵਾਂ ਜਾਂ ਚਾਲੂ ਯੂਨਿਟ ਨੂੰ ਅਪਗਰੇਡ ਕਰਨ ਲਈ ਉਪਰਾਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੈੱਲਫ ਹੈੱਲਪ ਗਰੁੱਪਾਂ, ਐਫ.ਪੀ.ਓਜ਼/ ਫੈਡਰੇਸ਼ਨਾਂ, ਸਹਿਕਾਰੀ ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਨੂੰ ਸਕੀਮ ਤਹਿਤ 3 ਕਰੋੜ ਤੱਕ ਦੇ ਸਬਸਿਡੀ ਦਿੱਤੇ ਜਾਣ ਦੀ ਵਿਵਸਥਾ ਹੈ।
ਜ਼ਿਕਰਯੋਗ ਹੈ ਕਿ ਸਕੀਮ ਤਹਿਤ ਹੁਣ ਤੱਕ 1896 ਤੋਂ ਵੱਧ ਚਾਲੂ/ ਨਵੀਂਆਂ ਮਾਈਕਰੋ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ 159 ਕਰੋੜ ਰੁਪਏ ਦੀ ਸਬਸਿਡੀ ਮੰਨਜੂਰ ਕਰ ਦਿੱਤੀ ਗਈ ਹੈ। ਇਹਨਾਂ ਇਕਾਈਆਂ ਵੱਲੋਂ 777 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਜਿਹਨਾਂ ਵੱਲੋਂ ਵੱਖ-ਵੱਖ ਪਦਾਰਥ ਜਿਵੇਂ ਕਿ ਮੁਰੱਬਾ,ਗੁੜ, ਆਚਾਰ, ਬੇਕਰੀ ਵਸਤਾਂ, ਚਾਵਲ, ਸੂਜੀ, ਟਮਾਟੋ ਕੈਚਅੱਪ, ਫਲਾਂ ਦਾ ਜੂਸ, ਸ਼ਹਿਦ ਆਦਿ ਬਣਾਉਣ ਸਬੰਧੀ ਇਕਾਈਆਂ ਲਗਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਅਜਿਹੇ 26 ਲਾਭਪਾਤਰੀਆਂ ਨੂੰ ਇਹ ਸਬਸਿਡੀ ਦੀ ਮੰਨਜੂਰੀ ਦਿੱਤੀ ਜਾ ਚੱਕੀ ਹੈ। ਉਹਨਾਂ ਜਿਲ੍ਹੇ ਉਦਮੀਆਂ – ਕਿਸਾਨਾਂ/ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਦਾ ਹਿੱਸਾ ਬਣਕੇ ਸਕੀਮ ਦਾ ਲਾਭ ਉਠਾਓ।