
ਖੂਨਦਾਨ ਸਭ ਤੋਂ ਉਤਮ ਦਾਨ- ਸਾਬਕਾ ਵਿਧਾਇਕ ਨਾਗਰਾ
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਹਸਪਤਾਲ ਦੀ ਟੀਮ ਵੱਲੋ 52 ਯੂਨਿਟ ਖੂਨ ਇਕੱਤਰ
ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼:
ਸੰਸਦ ਮੈਂਬਰ ਡਾ.ਅਮਰ ਸਿੰਘ,ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ,ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ,ਜਿਲਾ ਪ੍ਰਧਾਨ ਡਾ.ਸਿਕੰਦਰ ਸਿੰਘ ਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ ਦੇ ਨਿਰਦੇਸ਼ਾ ਹੇਠ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿੱਚ ਯੂਥ ਕਾਂਗਰਸ ਜ਼ਿਲਾ ਫਤਿਹਗੜ੍ਹ ਸਾਹਿਬ ਵੱਲੋਂ ਕਰਤਾਰ ਕੰਪਲੈਕਸ, ਫਤਿਹਗੜ੍ਹ ਸਾਹਿਬ ਵਿਖੇ ਜਿਲਾ ਯੂਥ ਪ੍ਰਧਾਨ ਅਮਿਤ ਜੈ ਚੰਦ ਲੱਕੀ ਸ਼ਰਮਾ,ਪੰਜਾਬ ਯੂਥ ਕਾਂਗਰਸ ਦੇ ਸੈਕਟਰੀ ਤੇ ਯੂਥ ਕਾਂਗਰਸ ਹਲਕਾ ਬਸੀ ਬਠਾਣਾ ਦੇ ਪ੍ਰਧਾਨ ਅਮਰਜੀਤ ਸਿੰਘ ਭੰਗੂ,ਹਲਕਾ ਫ਼ਤਹਿਗੜ੍ਹ ਸਾਹਿਬ ਦੇ ਯੂਥ ਪ੍ਰਧਾਨ ਮਨਦੀਪ ਸਿੰਘ ਖੇੜਾ ਦੀ ਅਗਵਾਈ ਹੇਠ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਕੈਂਪ ਵਿੱਚ ਪਹੁੰਚੇ ਨੌਜਵਾਨਾਂ ਦਾ ਹੌਸਲਾ ਵਧਾਇਆ।
ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਨਾਗਰਾ ਨੇ ਕਿਹਾ ਕਿ ਖੂਨਦਾਨ ਇਕ ਮਹਾ ਦਾਨ ਹੈ, ਜੋ ਕਈ ਕੀਮਤੀ ਜਿੰਦਗੀਆਂ ਨੂੰ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਜੀਵ ਗਾਂਧੀ ਦੀ ਯਾਦ ਨੂੰ ਮਨਾਉਂਦੇ ਹੋਏ ਮਨੁੱਖਤਾ ਦੀ ਸੇਵਾ ਲਈ ਇਹ ਯਤਨ ਕਰ ਰਹੇ ਹਾਂ। ਰਾਜੀਵ ਗਾਂਧੀ ਦੀ ਦੂਰਦਰਸ਼ੀ ਸੋਚ ਨੇ ਦੇਸ਼ ਨੂੰ ਆਧੁਨਿਕ ਯੁੱਗ ਵੱਲ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ।
ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਕੰਮਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਅਤੇ ਸਦਾ ਮਦਦ ਲਈ ਤਤਪਰ ਰਹਿਣ। ਉਨ੍ਹਾਂ ਕਿਹਾ ਕਿ ਇਹ ਖੂਨਦਾਨ ਕੈਂਪ ਨਾ ਸਿਰਫ਼ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਹੈ, ਸਗੋਂ ਇਹ ਇਕ ਸੰਦੇਸ਼ ਵੀ ਹੈ ਕਿ ਨੌਜਵਾਨ ਭਵਿੱਖ ਨਿਰਮਾਤਾ ਹਨ।
ਸ. ਨਾਗਰਾ ਨੇ ਕੈਂਪ ਦੀ ਸਫਲਤਾ ਲਈ ਯੂਥ ਕਾਂਗਰਸ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਜਾਰੀ ਰੱਖਣ ਦੀ ਲੋੜ ਉਤੇ ਜ਼ੋਰ ਦਿੱਤਾ।ਇਸ ਮੌਕੇ ਗੱਲਬਾਤ ਕਰਦਿਆ ਜਿਲਾ ਯੂਥ ਕਾਂਗਰਸ ਪ੍ਰਧਾਨ ਅਮਿੰਤ ਜੈ ਚੰਦ ਲੱਕੀ ਸ਼ਰਮਾ ਨੇ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ ’ਤੇ ਖੂਨਦਾਨ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਨੌਜਵਾਨ ਵਰਗ ਨੂੰ ਸਮਾਜ ਸੇਵਾ ਦੇ ਕੰਮਾਂ ਵੱਲ ਲਗਾਉਣਾ ਬਹੁਤ ਜਰੂਰੀ ਹੈ ਕਿਉਂਕਿ ਸਮਾਜ ਸੇਵਾ ਵੱਲ ਲੱਗ ਕੇ ਨੌਜਵਾਨ ਹੋਰਨਾ ਸਮਾਜਿਕ ਬੁਰਾਈਆਂ ਤੋਂ ਬਚੇ ਰਹਿੰਦੇ ਹਨ। ਕੈਂਪ ਦੌਰਾਨ ਯੁਵਕਾਂ ਨੇ ਖੂਨਦਾਨ ਕਰਕੇ ਇੱਕ ਉੱਚੀ ਸਮਾਜਿਕ ਜ਼ਿੰਮੇਵਾਰੀ ਨਿਭਾਈ।ਡਾ.ਰੀਤੇਸ਼ ਗੁਲਾਟੀ ਇੰਚਾਰਜ ਬਲੱਡ ਕੈਂਪ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਹਸਪਤਾਲ ਦੀ ਟੀਮ ਵੱਲੋ 52 ਯੂਨਿਟ ਖੂਨ ਇਕੱਤਰ ਕੀਤਾ ਗਿਆ।ਇਸ ਮੌਕੇ ਜਿਲਾ ਪ੍ਰੈਂਸ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ,ਹਰਮਨ ਬਾਜਵਾ,ਭੁਪਿੰਦਰ ਹੁੰਦਲ,ਕੌਂਸਲਰ ਵਿਸਾਖੀ ਰਾਮ,ਰਾਜੀਵ ਸ਼ਰਮਾ,ਹੈਰੀ ਕੈਨੇਡਾ,ਅਕੰਰ ਸ਼ੈਣੀ,ਸਾਹਿਲ ਠਾਕੁਰ,ਮਨੀਸ਼ ਬੱਸੀ,ਲਖਵਿੰਦਰ ਸਿੰਘ ਹਰਨਾ,ਗੋਗੀ ਹਰਨਾ,ਮਾਨ ਹੰਸਾਲੀ,ਅਮਰਿੰਦਰ ਸਿੰਘ,ਅਜੈ ਕੈਨੇਡਾ,ਜਤਿਨ ਧੀਮਾਨ,ਕੁਸ਼ਦੀਪ ਸਿੰਘ,ਜਸਵੀਰ ਸਿੰਘ,ਹੈਰੀ ਫਿਰੋਜ਼ਪੁਰ,ਜੱਗੀ ਸ਼ਹੀਦਗੜ,ਕਾਕੂ ਸ਼ਹੀਦਗੜ,ਕਮਲ ਝਿੰਜਰ, ਯੂਥ ਕਾਂਗਰਸ ਦੇ ਆਹੁਦੇਦਾਰ, ਵਰਕਰ, ਡਾਕਟਰੀ ਟੀਮਾਂ ਅਤੇ ਸਥਾਨਕ ਨਾਗਰਿਕ ਮੌਜੂਦ ਰਹੇ।