ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼:
ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀਮਤੀ ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਹਵਾਈ ਫੌਜ ਵਿੱਚ ਸੇਵਾ ਕਰਨ ਦੇ ਚਾਹਵਾਨ ਨੌਜਵਾਨ 6 ਫਰਵਰੀ, 2024 ਤੱਕ ਅਗਨੀਵੀਰ ਵਾਯੂ ਦੇ ਭਰਤੀ ਫਾਰਮ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਕੇ ਨੌਜਵਾਨ ਅਗਨੀਵੀਰ ਵਾਯੂ ਲਈ ਹੋਣ ਵਾਲੀ ਪ੍ਰੀਖਿਆ ਦੇ ਫਾਰਮ 06 ਫਰਵਰੀ, ਸ਼ਾਮ 05:00 ਵਜੇ ਤੱਕ ਭਰ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਆਨ ਲਾਇਨ ਭਰਤੀ ਪ੍ਰੀਖਿਆ ਦੇ ਰਜਿਸਟਰੇਸ਼ਨ ਫਾਰਮ 17 ਜਨਵਰੀ ਤੋਂ ਆਨ ਲਾਇਨ ਉਪਲਬਧ ਹੋਣਗੇ ਜੋ ਕਿ 6 ਫਰਵਰੀ ਤੱਕ ਹੀ ਭਰੇ ਜਾ ਸਕਦੇ ਹਨ। ਇਸ ਤੋਂ ਬਾਅਦ ਕੋਈ ਵੀ ਫਾਰਮ ਜਮ੍ਹਾਂ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਜਿਹੜੇ ਨੌਜਵਾਨ ਇਸ ਭਰਤੀ ਪ੍ਰਕਿਰਿਆ ਦਾ ਹਿੱਸਾ ਬਣਨਾ ਚਾਹੁੰਦੇ ਹਨ ਉਹ ਜਲਦੀ ਆਪਣਾ ਫਾਰਮ ਭਰ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆ ਕਿ ਭਰਤੀ ਪ੍ਰਕਿਰਿਆ ਦਾ ਹਿੱਸਾ ਬਣਨ ਲਈ ਪ੍ਰਾਰਥੀ ਦਾ ਜਨਮ 02 ਜਨਵਰੀ 2004 ਅਤੇ 02 ਜੁਲਾਈ 2007 (ਦੋਵੇਂ ਤਰੀਕਾਂ ਸ਼ਾਮਲ) ਦੇ ਵਿੱਚ-ਵਿੱਚ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਰਤੀ ਲਈ ਕੇਵਲ ਅਣ-ਵਿਆਹੇ ਲੜਕੇ ਤੇ ਲੜਕੀਆਂ ਅਪਲਾਈ ਕਰ ਸਕਦੇ ਹਨ। ਪ੍ਰਾਰਥੀ ਦੀ ਵਿਦਿਅਕ ਯੋਗਤਾ ਸਾਇੰਸ ਵਿਸ਼ੇ ਨਾਲ 12ਵੀਹ ਮੈਥ, ਫਿਜਿਕਸ ਅਤੇ ਇੰਗਲਿਸ਼ ਵਿੱਚ ਘੱਟੋ ਤੋਂ ਘੱਟ 50 ਫੀਸਦੀ ਨੰਬਰਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ ਪ੍ਰਾਰਥੀ ਕੋਲ ਤਿੰਨ ਸਾਲ ਦਾ ਇੰਜਨੀਅਰਿੰਗ ਦਾ ਡਿਪਲੋਮਾ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਇੰਸ ਵਿਸ਼ੇ ਤੋਂ ਬਿਨਾਂ ਵਾਲੇ ਪ੍ਰਾਰਥੀ ਵੀ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ 17 ਮਾਰਚ ਨੂੰ ਆਨ-ਲਾਇਨ ਇਮਤਿਹਾਨ ਹੋਵੇਗਾ। ਪ੍ਰਾਰਥੀ ਵੈਬਸਾਇਟ https://agnipathgvayu.cdac.in ਤੇ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਵਾਸਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਹੈਲਪ ਲਾਇਨ ਨੰ: 99156-82436 ਤੇ ਸੰਪਰਕ ਕੀਤਾ ਜਾ ਸਕਦਾ ਹੈ।