ਸਕੂਲ਼ ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ

ਬੱਸੀ ਪਠਾਣਾਂ (ਉਦੇ ਧੀਮਾਨ) ਅੱਜ ਐਸ.ਡੀ. ਸਰਵਹਿੱਤਕਾਰੀ ਵਿਦਿਆ ਮੰਦਰ ਬੱਸੀ ਪਠਾਣਾਂ ਵੱਲੋਂ ਸਕੂਲ ਦੇ ਪ੍ਰਧਾਨ ਓਮ ਪ੍ਰਕਾਸ਼ ਗੌਤਮ ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਕੂਲ ਵਿੱਚ ਸਮਾਜ ਵਿੱਚ ਸੁਖ-ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਸਿੱਖਿਆ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਮਹਾਜਨ ਅਤੇ ਵਿਭਾਗ ਦੇ ਸਚਿਨ ਮਹੇਸ਼ ਸ਼ਰਮਾ ਪ੍ਰਿੰਸੀਪਲ ਰਾਣਾ ਸਰਵਹਿੱਤਕਾਰੀ ਸਕੂਲ ਸਰਹਿੰਦ, ਡੇਰਾ ਬਾਬਾ ਬੁੱਧ ਦਾਸ ਦੇ ਡੇਰਾ ਮਹੰਤ ਡਾ.ਸਿਕੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ।ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਗੀ ਜਥੇ ਵੱਲੋਂ ਕੀਰਤਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਸਕੂਲ ਦੇ ਬੱਚੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੋਂ ਇਲਾਵਾ ਸਕੂਲ ਸਟਾਫ਼ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਡਾ.ਸਿਕੰਦਰ ਸਿੰਘ ਤੇ ਸੁਭਾਸ਼ ਮਹਾਜਨ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਦੇ ਵੀ ਭੁਲਾਈ ਨਹੀਂ ਜਾਂ ਸਕਦੀ। ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਪਰ ਆਪਣਾ ਧਰਮ ਨਹੀਂ ਬਦਲਿਆ।ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਬੱਚਿਆਂ ਨੇ ਹਿੰਦੂ ਸਮਾਜ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ।ਹਿੰਦੂ ਸਮਾਜ ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲ ਸਕਦਾ।ਸੁਭਾਸ਼ ਮਹਾਜਨ ਜੀ ਨੇ ਸਕੂਲ ਮੈਨੇਜਮੈਂਟ ਸਟਾਫ਼ ਅਤੇ ਬੱਚਿਆਂ ਦੇ ਪਰਿਵਾਰਾਂ ਦੀ ਮੰਗ ‘ਤੇ ਸਕੂਲ ਨੂੰ ਪਲੱਸ ਟੂ(10+12) ਕਰਨ ਦਾ ਵਾਅਦਾ ਕੀਤਾ ।ਇਸ ਮੌਕੇ ਨੇਹਾ ਵਸ਼ਿਸ਼ਟ, ਓਮ ਗੌਤਮ ਸ਼੍ਰੀ ਸ਼ਿਆਮ ਸੁੰਦਰ ਦੇ ਪ੍ਰਿੰਸੀਪਲ ਡਾ. ਜਰਗਰ ਸਕੂਲ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੀ ਅਧਿਆਪਕਾ ਸ਼ਿਵਾਨੀ, ਅਨੂਪ, ਜੋਤੀ, ਕਿਮੀ, ਮੈਡਮ ਪ੍ਰੀਤੀ ਬਾਂਸਲ, ਭਾਜਪਾ ਮੰਡਲ ਬੱਸੀ ਪ੍ਰਧਾਨ ਰਾਜੀਵ ਮਲਹੋਤਰਾ,ਓਮ ਪ੍ਰਕਾਸ਼ ਤਾਂਗੜੀ,ਹਰਸ਼ ਗਰਗ,ਅਨੂਪ ਸਿੰਗਲਾ, ਐਡਵੋਕੇਟ ਗੌਰਵ ਗੋਇਲ, ਨਰੇਸ਼ ਗੌਤਮ, ਬਨੀਤ ਭੱਲਾ ਅਤੇ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ।

 

Leave a Reply

Your email address will not be published. Required fields are marked *