ਸ਼ਹੀਦੀ ਸਭਾ ਦੇ ਮੱਦੇਨਜਰ ਆਪ ਸਰਕਾਰ ਵਲੋਂ ਕੋਈ ਵਿਸ਼ੇਸ਼ ਪੈਕੇਜ ਨਾ ਦੇਣਾ ਮੰਦਭਾਗਾ- ਸਿਧੂਪੁਰ

ਬੱਸੀ ਪਠਾਣਾ (ਉਦੇ ਧੀਮਾਨ): ਸ਼੍ਰੀ ਫਤਹਿਗੜ੍ਹ ਸਾਹਿਬ ਦੇ ਪਵਿੱਤਰ ਧਰਤੀ ਸ਼੍ਰੀ ਫਤਹਿਗੜ੍ਹ ਸਾਹਿਬ ਮਹਾਨ ਧਰਤੀ ਤੇ ਲਾਸਾਨੀ ਕੁਰਬਾਨੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਅਸਥਾਨ ਤੇ ਦੇਸ਼ਾਂ, ਵਿਦੇਸ਼ਾਂ ਵਿਚੋਂ ਲਖਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ |
ਸ਼ਹੀਦੀ ਸਭਾ ਤੋਂ ਪਹਿਲਾਂ ਸਰਕਾਰਾ ਵਲੋਂ ਸਾਫ ਸਫਾਈ ਅਤੇ ਸੜਕਾਂ ਦੇ ਮੁਰੰਮਤ ਤੇ ਨਵੀਆਂ ਬਣਾਉਣ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਂਦਾ ਹੈ। ਪਰੰਤੂ ਆਪ ਦੀ ਸਰਕਾਰ ਵਲੋਂ ਮੁੱਖ ਮੰਤਰੀ ਸ਼੍ਰੀ ਫਤਹਿਗੜ੍ਹ ਸਾਹਿਬ ਵਿੱਖੇ ਆਉਣਾ ਪਰੰਤੁ ਬਿਨਾ ਨਤਮਸਤਕ ਹੋਏ ਚਲੇ ਜਾਣਾ ਤੇ ਕੋਈ ਵਿਸ਼ੇਸ਼ ਪੈਕੇਜ ਨਾ ਦੇ ਕੇ ਜਾਣਾ ਸ਼ਰਮਨਾਕ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਪੰਜਾਬ ਐਸ ਸੀ ਵਿੰਗ ਦੇ ਸੂਬਾ ਬੁਲਾਰਾ ਤੇ ਲੋਕ ਸਭਾ ਹਲਕਾ ਸ਼ੀ ਫਤਹਿਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਸ ਕੁਲਦੀਪ ਸਿੰਘ ਸਿਧੂਪੁਰ ਨੇ ਕੀਤਾ। ਓਨਾ ਕਿਹਾ ਜਿਲੇ ਦੀਆਂ ਕਈ ਸੜਕਾਂ ਟੁਟਿਆਂ ਹੋਈਆਂ ਹਨ ਸਾਫ ਸਫਾਈ ਦਾ ਬੁਰਾ ਹਾਲ ਹੈ। ਸਰਕਾਰ ਵਲੋਂ ਆਪਣੀ ਮਸ਼ਹੂਰੀ ਲਈ ਕਰੋੜਾਂ ਰੁਪਏ ਭਾਵੇਂ ਬਰਬਾਦ ਕਿੱਤੇ ਜਾ ਰਹੇ ਹਨ ਪਰੰਤੂ ਧਾਰਮਿਕ ਮਸਲਿਆਂ ਵਿਚ ਸਰਕਾਰ ਫੇਲ ਸਾਬਤ ਹੋ ਚੁੱਕੀ ਹੈ। ਇਲਾਕੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਸ਼ਹੀਦਾਂ ਦੀ ਧਰਤੀ ਲਈ ਕੋਈ ਵਿਸ਼ੇਸ਼ ਕਦਮ ਨਹੀਂ ਚੁੱਕਿਆ |

Leave a Reply

Your email address will not be published. Required fields are marked *