ਮੰਡੀ ਗੋਬਿੰਦਗੜ੍ਹ, ਜਗਦੀਸ਼ ਅਰੋੜਾ : ਸ਼੍ਰੀ ਸ਼ਿਰੜੀ ਸਾਈ ਵੈਲਫੇਅਰ ਟਰੱਸਟ ਵੱਲੋ ਸ਼੍ਰੀ ਸਾਈ ਮੰਦਿਰ ਵਿੱਖੇ ਦਸਵੀਂ ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿੱਚ ਮੌਕੇ ਏਕ ਸ਼ਾਮ ਸਾਈ ਕੇ ਨਾਮ “ਦਰਸ਼ਨ ਏ ਸਾਈ” ਦਾ ਆਯੋਜਨ ਕੀਤਾ ਗਿਆ। ਇਸ ਭਜਨ ਸੰਧਿਆ ਮੌਕੇ ਭਜਨ ਗਾਇਕ ਪੰਕਜ ਰਾਜ ਦਿੱਲੀ ਵਾਲਿਆ ਨੇ ਸਾਈ ਦਾ ਗੁਣਗਾਨ ਕੀਤਾ। ਇਸ ਦੌਰਾਨ ਉਨ੍ਹਾਂ ਸਾਈ ਭਜਨਾਂ ਦੇ ਨਾਲ ਆਈ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਸਾਈ ਭਜਨ ਸੰਧਿਆ ਦੀ ਸ਼ੁਰੂਆਤ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਮੀਤ ਪ੍ਰਧਾਨ ਅਸ਼ੋਕ ਸ਼ਰਮਾ ਨੇ ਸਮਾਂ ਰੌਸ਼ਨ ਕਰਕੇ ਕੀਤੀ ਜਦੋਂਕਿ ਸ਼ਹਿਰ ਦੇ ਉੱਘੇ ਸਮਾਜ ਸੇਵਕ ਜਤਿੰਦਰ ਦੀਕਸ਼ਿਤ, ਰਾਜੇਸ਼ ਥੋਰ ਅਤੇ ਸਤਿਆਪਾਲ ਸਿੰਘ ਲੋਧੀ ਵਲੋ ਪਰਿਵਾਰ ਸਮੇਤ ਸਾਈ ਬਾਬਾ ਜੀ ਦੀ ਵਿਧੀਵਤ ਪੂਜਾ ਅਰਚਨਾ ਕੀਤੀ। ਇਸ ਮੌਕੇ ਟਰੱਸਟ ਵੱਲੋਂ ਆਏ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਲੰਗਰ ਵਰਤਾਉਣ ਦੀ ਸੇਵਾ ਸਾਈ ਕੇ ਦੀਵਾਨੇ ਕਲੱਬ ਵਲੋ ਵੱਡੀ ਸ਼ਰਧਾ ਨਾਲ ਨਿਭਾਈ ਗਈ ਜਦੋਂਕਿ ਜੋੜਿਆਂ ਦੀ ਸੇਵਾ ਨੈਣਾ ਦੇਵੀ ਸੇਵਾ ਦਲ ਵਲੋ ਨਿਭਾਈ ਗਈ।
ਇਸ ਮੌਕੇ ਟਰੱਸਟ ਦੇ ਪ੍ਰਧਾਨ ਹੇਮੰਤ ਬੱਤਾ ਨੇ ਦੱਸਿਆ ਕਿ ਟਰੱਸਟ ਵਲੋ ਸਮੇਂ ਸਮੇਂ ਤੇ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜ਼ਾਂ ਤੋਂ ਇਲਾਵਾ ਮੈਡੀਕਲ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਰਹਿੰਦੇ ਹਨ, ਜੋ ਅੱਗੇ ਵੀ ਇਸੇ ਤਰ੍ਹਾਂ ਨਾਲ ਜਾਰੀ ਰਹਿਣਗੇ। ਉਨ੍ਹਾਂ ਵਲੋ ਇਸ ਸੰਧਿਆ ਦੌਰਾਨ ਸਹਿਯੋਗ ਕਰਨ ਵਾਲਿਆਂ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ ਦੇਕੇ ਸਨਮਾਨਿਤ ਵੀ ਕੀਤਾ। ਇਸ ਸੰਧਿਆ ਦੌਰਾਨ ਸਹਿਯੋਗ ਸਜੱਣ ਵਿੱਚ ਪੰਕਜ਼ ਖੇਤਾਨ, ਬਿਕਰਮਜੀਤ ਸਿੰਘ, ਸਤਿਆਪਾਲ ਲੋਧੀ, ਰਾਜੇਸ਼ ਬਾਂਸਲ, ਜਤਿੰਦਰ ਦੀਕਸ਼ਿਤ ਅਤੇ ਰਵਿੰਦਰ ਦੀਕਸ਼ਿਤ, ਰਾਜੇਸ਼ ਥੋਰ, ਸੁਰਿੰਦਰ ਗੇਰਾ ਤੋਂ ਇਲਾਵਾ ਟਰੱਸਟ ਸਕੱਤਰ ਸੁਨੀਲ ਮਹਿਤਾ, ਖਜ਼ਾਨਚੀ ਅਨਿਲ ਜਿੰਦਲ, ਮੀਤ ਪ੍ਰਧਾਨ ਯੋਗੇਸ਼ ਗੋਇਲ, ਚੀਫ਼ ਪੈਟਰਨ ਵਿਜੈ ਬਾਂਸਲ, ਚੈਅਰਮੇਨ ਕ੍ਰਿਸ਼ਨ ਕੌਸ਼ਲ, ਦਵਿੰਦਰ ਪਰਾਸ਼ਰ, ਗੋਪਾਲ ਸਿੰਗਲਾ, ਅਨਿਲ ਜਿੰਦਲ, ਸੰਚਿਤ ਸਿੰਗਲਾ, ਦਵਿੰਦਰ ਸਿੰਘੀ, ਵਿਸ਼ਾਲ ਸ਼ਾਹੀ, ਗਗਦੀਪ ਰਿਚੀ, ਮਾਸਟਰ ਦਵਿੰਦਰ ਸਿੰਘ, ਜਿੰਮੀ ਸਿੰਘ ਆਦਿ ਹਾਜ਼ਿਰ ਸਨ।