
ਸਰਹਿੰਦ (ਥਾਪਰ): ਹੋਂਡਾ ਟੂ ਵ੍ਹੀਲਰ ਕੰਪਨੀ ਵਲੋਂ ਐਕਟਿਵਾ ਦੇ ਨਵੇਂ ਮਾਡਲ ਲਾਂਚ ਕੀਤੇ ਗਏ ਹਨ। ਇਹ ਮਾਡਲ 6 ਨਵੇਂ ਮਟੈਲਿਕ ਰੰਗਾਂ ਵਿੱਚ ਤੇ ਪੈਟਰੋਲ ਬਚਾਉਣ ਵਾਲੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਗਲਮ ਹੋਂਡਾ ਕੰਪਨੀ ਸਰਹਿੰਦ ਦੇ ਐਮ.ਡੀ ਨਰਿੰਦਰ ਸਿੰਘ ਟਕਿਆਰ ਤੇ ਜੀ.ਐਮ ਪਰਮਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਨਵੇਂ ਮਾਡਲਾਂ ਦੀ ਕੰਪਨੀ ਵਲੋਂ 31 ਮਈ ਤੱਕ ਸਕੀਮ ਚਲਾਈ ਗਈ ਹੈ ਜਿਸ ਵਿਚ 3 ਸਾਲ ਲਈ ਐਕਟਿਵਾ ਦੀ ਸਰਵਿਸ ਫ੍ਰੀ ਹੋਵੇਗੀ।ਉਹਨਾਂ ਇਹ ਵੀ ਦੱਸਿਆ ਕਿ ਜੋ ਫਿਲਟਰ, ਮੋਬ ਆਇਲ ਆਦਿ ਪਵੇਗਾ ਉਸਦਾ ਵੀ ਕੋਈ ਚਾਰਜ ਨਹੀਂ ਲਿਆ ਜਾਵੇਗਾ।ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਕੰਪਨੀ ਦਾ ਸ਼ੋ-ਰੂਮ ਜੀ.ਟੀ ਰੋਡ ਨੇੜੇ ਚਾਵਲਾ ਹੋਟਲ ਸਥਿਤ ਹੈ ਤੇ ਗ੍ਰਾਹਕਾਂ ਵਲੋਂ ਵੱਡੀ ਗਿਣਤੀ ਵਿੱਚ ਦਿਲਚਸਪੀ ਦਿਖਾਈ ਗਈ ਹੈ।ਉਹਨਾਂ ਕਿਹਾ ਕਿ ਮੰਗਲਮ ਹੋਂਡਾ ਕੰਪਨੀ ਆਪਣੇ ਗ੍ਰਾਹਕਾਂ ਦੀ ਰੁਚੀ ਨੂੰ ਧਿਆਨ ਵਿੱਚ ਰੱਖ ਕੇ ਵਧੀਆ ਸੇਵਾਵਾਂ ਦੇ ਰਹੀ ਹੈ ਇਸ ਮੌਕੇ ਅਨਿਲ ਗਰਗ, ਗੀਤਾ ਰਾਣੀ, ਗੁਰਦੀਕਸ਼ਾ,ਕਸ਼ਿਸ਼ ਆਦਿ ਹਾਜ਼ਰ ਸਨ।