ਧਾਰਮਿਕ ਸਮਾਗਮ ਕਰਵਾਇਆ ਗਿਆ

ਬੱਸੀ ਪਠਾਣਾਂ (ਉਦੇ ਧੀਮਾਨ ) ਸ਼੍ਰੀ ਬਾਂਕੇ ਬਿਹਾਰੀ ਜੀ ਦੇ ਜਨਮ ਉਤਸਵ ਨੂੰ ਸਰਮਪਿਤ ਕਾਗਰਸ ਕਮੇਟੀ ਜਿਲ੍ਹਾ ਜਨਰਲ ਸਕੱਤਰ ਹਰਭਜਨ ਸਿੰਘ ਨਾਮਧਾਰੀ ਦੇ ਪਰਿਵਾਰ ਵੱਲੋ ਪੁਰਾਣੀ ਸਿਟੀ ਪੁਲਿਸ ਚੌਕੀ ਵਿੱਖੇ ਧਾਰਮਿਕ ਸਮਾਗਮ ਕਰਵਾਇਆ। ਸ਼੍ਰੀ ਰਾਧਾ ਮਾਧਵ ਸਨਕੀਰਤਨ ਮੰਡਲ ਵੱਲੋ ਸ਼੍ਰੀ ਬਾਂਕੇ ਬਿਹਾਰੀ ਜੀ ਦੇ ਭਜਨਾ ਦਾ ਗੁਣਗਾਨ ਕੀਤਾ। ਸਮਾਗਮ ਉਪਰੰਤ ਡੇਰਾ ਬਾਬਾ ਬੁੱਧ ਦਾਸ ਡੇਰਾ ਮਹੰਤ ਡਾ.ਸਿਕੰਦਰ ਸਿੰਘ,ਆੜਤੀ ਐਸੋਸੀਏਸ਼ਨ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ,ਨਗਰ ਕੌਂਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਨਗਰ ਕੌਸਲ ਸਾਬਕਾ ਕਾਰਜਕਾਰੀ ਪ੍ਰਧਾਨ ਅਨੂਪ ਸਿੰਗਲਾ, ਗਊਸ਼ਾਲਾ ਕਮੇਟੀ ਪ੍ਰਧਾਨ ਮੋਹਨ ਲਾਲ ਗੋਗਨਾ, ਪੰਡਿਤ ਲਕਸ਼ਮੀਕਾਂਤ ਝਾਅ,ਭੀਮ ਸੇਤੀਆ,ਅਸ਼ੋਕ ਮੜਕਨ, ਭਾਰਤ ਭੂਸ਼ਨ ਸ਼ਰਮਾ ਭਰਤੀ,ਨਗਰ ਕੌਸਲ ਮੀਤ ਪ੍ਰਧਾਨ ਪਵਨ ਸ਼ਰਮਾ, ਕਾਗਰਸ ਪਾਰਟੀ ਐਸੀ ਵਿੰਗ ਜਿਲ੍ਹਾ ਚੇਅਰਮੈਨ ਬਲਬੀਰ ਸਿੰਘ, ਸੀਨੀਅਰ ਕਾਗਰਸੀ ਆਗੂ ਓਮ ਪ੍ਰਕਾਸ਼ ਮੁੱਖੀਜਾਂ, ਸਮਾਜ ਸੇਵੀ ਪਵਨ ਬਾਂਸਲ ਬਿੱਟਾ,ਸ਼੍ਰੀ ਰਾਮ ਮੰਦਰ ਪ੍ਰਬਧੰਕ ਕਮੇਟੀ ਦੇ ਜਨਰਲ ਸਕੱਤਰ ਓਮ ਪ੍ਰਕਾਸ਼ ਗੌਤਮ,ਮੀਤ ਹਮਿੰਦਰ ਦਲਾਲ, ਪੰਡਿਤ ਸੇਵਕ ਰਾਮ ਸ਼ਰਮਾਂ,ਮਾਰੂਤ ਮਲਹੌਤਰਾ, ਅਜੈ ਕੁਮਾਰ,ਨਰੇਸ਼ ਗੌਤਮ, ਪੰਡਿਤ ਨੀਲਮ ਸ਼ਰਮਾ, ਅਸ਼ੌਕ ਗੌਤਮ, ਸਾਬਕਾ ਕੌਂਸਲਰ ਰਮੇਸ਼ ਕੁਮਾਰ ਸੀ.ਆਰ, ਸ਼੍ਰੀ ਰਾਮ ਲੀਲ੍ਹਾ ਕਮੇਟੀ ਪ੍ਰਧਾਨ ਅਜੈ ਸਿੰਗਲਾ,ਕਾਗਰਸ ਬਲਾਕ ਬੱਸੀ ਸੱਕਤਰ ਰਾਜੇਸ਼ ਕੁਮਾਰ ਮੱਖਣ,ਸਤਪਾਲ ਭਨੋਟ,ਗਗਨ ਸ਼ੁਕਲਾ ਨੇ ਹਾਜ਼ਰੀ ਭਰ ਕੇ ਭਗਵਾਨ ਦਾ ਆਸ਼ੀਰਵਾਦ ਪ੍ਰਰਾਪਤ ਕੀਤਾ। ਇਸ ਮੌਕੇ ਹਰਭਜਨ ਸਿੰਘ ਨਾਮਧਾਰੀ ਨੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਤੇ ਭਗਵਾਨ ਸ੍ਰੀ ਬਾਂਕੇ ਬਿਹਾਰੀ ਜੀ ਦੇ ਜਨਮ ਉਤਸਵ ਸਮਾਗਮ ‘ਚ ਆਈਆਂ ਸੰਗਤਾਂ ਨੂੰ ਸ਼੍ਰੀ ਬਾਂਕੇ ਬਿਹਾਰੀ ਜੀ ਦੇ ਜਨਮ ਉਤਸਵ ਦੀ ਮੁਬਾਰਕਾਂ ਦਿੱਤੀ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਸਾਨੂੰ ਭਗਵਾਨ ਕ੍ਰਿਸ਼ਨ ਜੀ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ।

Leave a Reply

Your email address will not be published. Required fields are marked *