ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼:
ਸਰਹਿੰਦ ਦੇ ਫਰੈਂਡਸ ਕਲੋਨੀ ਦੇ ਸਰਹਿੰਦ ਪਬਲਿਕ ਸਕੂਲ ਵਿਖੇ ਰਜੇਸ਼ ਕੁਮਾਰ ਸੀਨੂੰ ਦੀ ਰਹਿਨੁਮਾਈ ਵਿੱਚ ਅੱਖਾਂ ਦਾ ਮੁਫਤ ਚੈੱਕਅੱਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਅਮਰਿੰਦਰ ਸਿੰਘ ਲਿਬੜਾ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਹਨਾਂ ਰਜੇਸ ਕੁਮਾਰ ਸੀਨੂੰ ਅਤੇ ਫਰੈਂਡਸ ਕਲੋਨੀ ਦੇ ਨਿਵਾਸੀਆਂ ਵੱਲੋਂ ਕੀਤੇ ਗਏ ਇਸ ਉੱਦਮ ਦੀ ਸਲਾਘਾ ਕਰਦਿਆਂ ਕਿਹਾ ਕਿ ਰਜੇਸ਼ ਕੁਮਾਰ ਸੀਨੂੰ ਦੀ ਅਗਵਾਈ ਵਿੱਚ ਜੋ ਇਹ ਕਲੋਨੀ ਦੇ ਨਿਵਸੀਆਂ ਨੇ ਹੰਬਲਾ ਮਾਰਿਆ ਹੈ ਉਹ ਕਾਬਿਲੇ ਤਾਰੀਫ ਹੈ। ਉਨ੍ਹਾਂ ਕਿਹਾ ਕਿ ਅੱਖਾਂ ਹੈਂ ਤਾਂ ਜੀਵਨ ਦਾ ਹਰ ਅਨੰਦ ਹੈ। ਇਸ ਕੈਂਪ ਵਿੱਚ ਡਾ.ਸਾਂਈਂ ਦੀਪ ਸਾਂਈਂ ਕਰਿਪਾ ਵਾਲਿਆਂ ਨੇ ਮਾਹਿਰ ਡਾਕਟਰਾਂ ਦੀ ਟੀਮ ਨਾਲ ਮਰੀਜ਼ਾਂ ਦੇ ਅੱਖਾਂ ਦੀ ਜਾਂਚ ਕੀਤੀ ਅਤੇ ਲੋੜਵੰਦ ਮਰੀਜ਼ਾਂ ਦੇ ਮੁਫਤ ਆਪਰੇਸ਼ਨ ਆਉਂਦੇ ਦਿਨਾਂ ਵਿੱਚ ਕੀਤੇ ਜਾਣਗੇ।
ਇਸ ਮੌਕੇ ਰਾਜੇਸ਼ ਕੁਮਾਰ ਸੀਨੂੰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ 400 ਮਰੀਜਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ ਅਤੇ 140 ਮਰੀਜਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ ਜਦਕਿ 40 ਮਰੀਜਾਂ ਦਾ ਅਪ੍ਰੇਸ਼ਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਸਮੇਂ ਖੂਨਦਾਨ ਕੈਂਪ, ਲੋੜਵੰਦਾ ਦੀ ਮਦਦ ਕਰਨਾਂ, ਅਤੇ ਹੋਰ ਵੀ ਸਮਾਜ ਸੇਵੀ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਂਦਾ ਹੈ । ਕੈਂਪ ਦੌਰਾਨ ਡਾਕਟਰਾਂ ਦੀ ਟੀਮ ਅਤੇ ਪਤਵੰਤੇ ਸੱਜਣਾਂ ਦਾ ਮੁੱਖ ਮਹਿਮਾਨ ਅਮਰਿੰਦਰ ਸਿੰਘ ਲਿਬੜਾ ਵੱਲੋਂ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਲੋਕ ਸਿੰਘ ਬਾਜਵਾ, ਰਾਮ ਸਿੰਘ ਜੇਈ, ਜਸਵਿੰਦਰ ਬੱਤਰਾ, ਪੰਕਜ ਬਤਰਾ, ਗੁਰਸ਼ਰਨ ਸਿੰਘ ਬਿੱਟੂ, ਸਾਹਿਲ ਠੁਕਰਾਲ, ਨਰੇਸ਼ ਕੁਮਾਰ ਦੱਤ, ਪੰਡਿਤ ਭਾਰਤ ਭੂਸ਼ਣ, ਹਰਸ਼ਿਤ ਅਰੋੜਾ, ਜਤਿੰਦਰ ਠਾਕੁਰ, ਹਰਜੀਤ ਸਿੰਘ ਲੰਬੜਦਾਰ, ਸ਼ੰਟੀ ਜੀ, ਪ੍ਰਦੀਪ ਭਾਟੀਆ, ਜੈਵੀਰ ਸਿੰਘ ਚੌਹਾਨ, ਰਾਗਵ ਅਰੋੜਾ, ਦਿਨੇਸ਼ ਕੁਮਾਰ, ਹਰਪ੍ਰੀਤ ਸਿੰਘ ਬਬਲੂ, ਚਰਨਜੀਤ ਸਾਹਿਦੇਵ, ਹਰਪਾਲ ਸਿੰਘ ਬੇਦੀ, ਲਹਿਰ ਕ੍ਰਾਂਤੀ ਹਿਊਮਨ ਬੀੰਗ ਦੇ ਸੂਬਾ ਪ੍ਰਧਾਨ ਸਰਚੰਦ ਸਿੰਘ, ਬਾਈਸ ਪ੍ਰੈਜੀਡੈਂਟ ਤਰੁਣ ਕੁਮਾਰੀ, ਜਰਨਲ ਸਕੱਤਰ ਡਾਕਟਰ ਭਗਵਾਨ ਜੀ ਅਤੇ ਇਸ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਮੌਜੂਦ ਸਨ।