ਡਾ.ਅੰਬੇਡਕਰ ਵਿਰੁੱਧ ਕੀਤੀ ਵਿਵਾਦਿਤ ਟਿੱਪਣੀ ਦੇ ਰੋਸ ਵਜੋਂ ਹਲਕਾ ਫਤਿਹਗੜ੍ਹ ਸਾਹਿਬ ਦੀ ਕਾਂਗਰਸ ਨੇ ਕੱਢਿਆ ਰੋਸ ਮਾਰਚ

ਫਤਿਹਗੜ੍ਹ ਸਾਹਿਬ, ਰੂਪ ਨਰੇਸ਼:

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ‘ਦੇਸ਼ ਦੇ ਸੰਵਿਧਾਨ ਰਚੇਤਾ ਡਾ.ਭੀਮ ਰਾਓ ਅੰਬੇਦਕਰ ‘ਤੇ ਕੀਤੀ ਗਈ ਵਿਵਾਦਿਤ ਟਿੱਪਣੀ ਦੇ ਵਿਰੋਧ ‘ਚ ਹਲਕਾ ਫਤਿਹਗੜ੍ਹ ਸਾਹਿਬ ਦੀ ਕਾਂਗਰਸ ਵੱਲੋਂ ਜਿਲਾ ਪ੍ਰਧਾਨ ਸਿਕੰਦਰ ਸਿੰਘ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮਪਤਨੀ ਬੀਬੀ ਮਨਦੀਪ ਕੌਰ ਨਾਗਰਾ ਦੀ ਅਗਵਾਈ ਹੇਠ ਕਾਂਗਰਸ ਹਾਈਕਮਾਨ ਦੇ ਸੱਦੇ ਤੇ ਜੈ ਬਾਪੂ,ਜੈ ਭੀਮ,ਜੈ ਸੰਵਿਧਾਨ ਦੇ ਤਹਿਤ ਕੱਢੇ ਜਾ ਰਹੇ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਤਹਿਤ ਅੱਜ ਫਤਿਹਗੜ੍ਹ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕੱਢਿਆ ਗਿਆ।ਰੋਸ ਮਾਰਚ ਸ਼ਾਮਿਲ ਹੋਏ ਕਾਂਗਰਸੀ ਆਗੂਆ ਨੂੰ ਸੰਬੋਧਨ ਕਰਦਿਆ ਡਾ.ਸਿਕੰਦਰ ਸਿੰਘ ਤੇ ਬੀਬੀ ਮਨਦੀਪ ਕੌਰ ਨਾਗਰਾ ਨੇ ਕਿਹਾ ਕਿ ਭਾਜਪਾ ਦੇਸ਼ ਅਤੇ ਸੰਵਿਧਾਨ ਲਈ ਸਭ ਤੋਂ ਵੱਡਾ ਖਤਰਾ ਹੈ,ਜਿਸ ਦਿਨ ਤੋਂ ਭਾਜਪਾ ਕੇਂਦਰ ਦੀ ਸੱਤਾ ‘ਚ ਆਈ ਹੈ,ਉਸ ਦਿਨ ਤੋ ਹੀ ਭਾਜਪਾ ਵੱਲੋਂ ਦੇਸ਼ ਦੇ ਸੰਵਿਧਾਨ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਜੋ ਕਿ ਕਾਂਗਰਸ ਬਰਦਾਸ਼ਤ ਨਹੀਂ ਕਰੇਗੀ।ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਦੇ ਪ੍ਰਧਾਨ ਮਲਿਕਅਰਜ ਖੜਗੇ ਅਤੇ ਰਾਹੁਲ ਗਾਂਧੀ ਦੀ ਅਗਵਾਈ ‘ਚ ਕੋਈ ਵੀ ਕੁਰਬਾਨੀ ਜਾਂ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰੇਗੀ,ਸੰਵਿਧਾਨ ਨਾਲ ਛੇੜਛਾੜ ਕਰਨਾ ਭਾਵ ਦੇਸ਼ ਦੀ ਜਨਤਾ ਦੇ ਅਧਿਕਾਰਾਂ ਨੂੰ ਖਤਮ ਕਰਨਾ ਹੈ।

ਭਾਜਪਾ ਸੰਵਿਧਾਨ ਨੂੰ ਬਦਲ ਕੇ ਸੰਵਿਧਾਨਿਕ ਸੰਸਥਾਵਾਂ ਨੂੰ ਕੁਚਲਣਾ ਚਾਹੁੰਦੀ ਹੈ ਪਰ ਕਾਂਗਰਸ ਸੰਵਿਧਾਨ ਨੂੰ ਬਚਾਉਣ ਲਈ ਸੰਸਦ ਤੋਂ ਸੜਕ ਤੱਕ ਸੰਘਰਸ਼ ਜਾਰੀ ਰੱਖੇਗੀ,ਉਨਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਮੋਦੀ ਵਿਵਾਦਿਤ ਟਿੱਪਣੀ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤੁਰੰਤ ਸਰਕਾਰ ‘ਚੋ ਬਰਖਾਸਤ ਕਰਨ ਤੇ ਭਾਜਪਾ ਮੁਆਫੀ ਮੰਗੇ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਨਰੇਸ਼ ਚੌਹਾਨ, ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਸੂਦ,ਕੌਂਸਲਰ ਗੁਲਸ਼ਨ ਰਾਏ ਬੋਬੀ,ਯਸ਼ਪਾਲ ਲਹੌਰੀਆ,ਗੁਰਪ੍ਰੀਤ ਸਿੰਘ ਲਾਲੀ,ਨਰਿੰਦਰ ਕੁਮਾਰ ਪ੍ਰਿੰਸ,ਪਵਨ ਕਾਲੜਾ,ਜਗਜੀਤ ਕੌਕੀ,ਡਾਇਰੈਕਟਰ ਮਾਰਕਫੈੱਡ ਪੰਜਾਬ ਦਵਿੰਦਰ ਸਿੰਘ ਜੱਲਾ,ਸੀਨੀਅਰ ਕਾਂਗਰਸੀ ਆਗੂ ਕੁਲਵੰਤ ਸਿੰਘ ਢਿੱਲੋ,ਐੱਸ.ਸੀ ਸੈੱਲ ਦੇ ਚੇਅਰਮੈਨ ਬਲਵੀਰ ਸਿੰਘ,ਅਮਰਦੀਪ ਬੈਨੀਪਾਲ,ਰਵਿੰਦਰ ਬਾਸੀ,ਰਣਧੀਰ ਸਿੰਘ,ਤੀਰਥ ਸਿੰਘ,ਅਮਰੀਕ ਸਿੰਘ,ਹਰਿੰਦਰ ਸਿੰਘ ਮੂਲੇਪੁਰ ਸ਼ਿੰਦਰਪਾਲ ਸਿੰਘ,ਵਿਸਾਖੀ ਰਾਮ,ਅਵਤਾਰ ਸਿੰਘ,ਅੰਬੂ ਰਾਮ,ਰਣਜੀਤ ਸਿੰਘ,ਲਾਭ ਸਿੰਘ,ਰਣਜੀਤ ਸਿੰਘ ਹੁਸੈਨਪੁਰਾ,ਕਰਮਜੀਤ ਸਿੰਘ,ਅਵਤਾਰ ਸਿੰਘ,ਸੁਰਮੁੱਖ ਸਿੰਘ,ਬੂਟਾ ਸਿੰਘ,ਮਲਕੀਤ ਸਿੰਘ,ਗੁਰਦੀਪ ਸਿੰਘ,ਅਸ਼ੋਕ ਗੌਤਮ,ਬਾਵਾ ਚੌਧਰੀ ਵੱਖ ਪਿੰਡਾਂ ਦੇ ਆਏ ਹੋਏ ਸਰਪੰਚ, ਪੰਚ ਸਾਹਿਬਾਨ ਅਤੇ ਸੀਨੀਅਰ ਕਾਂਗਰਸ ਦੇ ਆਗੂ ਵੀ ਹਾਜਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

ਤਾਜ਼ਾ ਤਾਰੀਨ