ਸਮਾਜ ਸੇਵਕ ਸਰਚੰਦ ਸਿੰਘ ਨੇ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਫਹਿਰਾਇਆ

ਸਰਹਿੰਦ, ਰੂਪ ਨਰੇਸ਼: ਅੱਜ 26 ਜਨਵਰੀ 2025 ਗਣਤੰਤਰ ਦਿਵਸ ਮੌਕੇ ਸਰਹਿੰਦ ਮੰਡੀ ਗੁਰਦੇਵ ਨਗਰ ਵਿਖੇ ਸਮਾਜ ਸੇਵਕ ਸਰਚੰਦ ਸਿੰਘ ਵਲੋਂ ਰਾਸ਼ਟਰੀ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸਰਚੰਦ ਸਿੰਘ ਜੋ ਕਿ ਲਹਿਰ ਕਰਾਂਤੀ ਹਿਉਮਨ ਬੀੰਗ ਵੈੱਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਹਨ ਨੇ ਕਿਹਾ ਕਿ ਸਾਨੂੰ ਦੇਸ਼ ਦੇ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਜਿਹੇ ਵਿਸ਼ੇਸ਼ ਮੌਕਿਆਂ ਤੇ ਆਪਣੇ ਰਾਸ਼ਟਰੀ ਝੰਡੇ ਨੂੰ ਸਲੂਟ ਕਰਦਿਆਂ ਅਜ਼ਾਦੀ ਘੁਲਾਟੀਆਂ ਨੂੰ ਯਾਦ ਕਰ ਕੇ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਅਜਾਇਆਂ ਨਹੀੱ ਜਾਣ ਦੇਵਾਂਗੇ।ਉਨ੍ਹਾਂ ਕਿਹਾ ਕਿ ਆਓ ਆਪਾਂ ਸਾਰੇ ਰਲ ਕੇ ਪੰਜਾਬ ਵਿੱਚ ਨਸ਼ਿਆਂ ਤੇ ਕਾਬੂ ਪਾਈਏ। ਇਸ ਮੌਕੇ ਉਨ੍ਹਾਂ ਦੀ ਸੰਸਥਾ ਵਲੋੰ ਚਾਹ ਅਤੇ ਲੱਡੂ ਵੰਡੇ ਗਏ।ਸ ਮੌਕੇ ਵਾਰਡ ਨੰਬਰ 18 ਦੇ ਕੌਂਸਲਰ ਪਵਨ ਕਾਲੜਾ, ਸੀਨੀਅਰ ਸਿਟੀਜ਼ਨ ਭਗਤ ਸਿੰਘ, ਵਾਇਸ ਪ੍ਰਧਾਨ ਤਰੁਨ ਕੁਮਾਰੀ, ਸੁਖਵਿੰਦਰ ਕੌਰ ਮਾਵੀ ਜਨਰਲ ਸਕੱਤਰ, ਡਾਕਟਰ ਭਗਵਾਨ ਸਿੰਘ ਜਨਰਲ ਸਕੱਤਰ, ਰਜੇਸ਼ ਕੁਮਾਰ ਸ਼ੀਨੂ ਹਮਾਯੂੰਪੁਰ, ਹਕੀਮ ਅਬਦੁਲ ਕਯੂਮ ਅਤੇ ਅਮਰਾਵਤੀ ਜੈਨ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *