ਪਾਉਂਟਾ ਸਾਹਿਬ (ਰੂਪ ਨਰੇਸ਼, ਦਵਿੰਦਰ ਰੋਹਟਾ): ਯੁੱਗਾਂ ਯੁੱਗਾਂ ਤੋਂ ਇਸ ਪਰਮ ਪਿਤਾ ਪ੍ਰਮਾਤਮਾ ਦਾ ਅਸਤਿੱਤਵ ਸਾਸ਼ਵਤ ਅਤੇ ਸਥਿਰ ਰਿਹਾ ਹੈ। ਸਾਡੇ ਮਨੁੱਖਾਂ ਦੇ ਜੀਵਨ ਚ ਅਨੇਕ ਉਤਾਰ ਚੜਾਵ ਆਉਂਦੇ ਰਹਿੰਦੇ ਹਨ ਲੇਕਿਨ ਜਦੋਂ ਅਸੀਂ ਪ੍ਰਮਾਤਮਾ ਦਾ ਸਹਾਰਾ ਲੈਕੇ ਅਪਣਾ ਜੀਵਨ ਬਤੀਤ ਕਰਦੇ ਹਾਂ, ਇਸਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ ਹਾਂ ਤਾਂ ਸਾਡਾ ਜੀਵਨ ਵਾਸਤਵਿਕ ਰੂਪ ਨਾਲ ਸਹਿਜ ਅਵਸਥਾ ਵਾਲਾ ਬਣ ਜਾਂਦਾ ਹੈ ” ਇਹ ਵਿਚਾਰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੁਆਰਾ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਤੇ ਨਿਰੰਕਾਰੀ ਸੰਤ ਸਮਾਗਮ ਚ ਸ਼ਾਮਿਲ ਹੋਏ ਹਜਾਰਾਂ ਦੀ ਗਿਣਤੀ ਚ ਸ਼ਰਧਾਲੂਆਂ ਨੂੰ ਸੰਬੋਧਿਤ ਕਰਦੇ ਹੋਏ ਰੱਖੇ ਗਏ।
ਸਤਿਗੁਰੂ ਮਾਤਾ ਜੀ ਨੇ ਦੱਸਿਆ ਕਿ ਅਸੀਂ ਸਭ ਇਸ ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹਾਂ, ਇਸ ਦੀ ਹੀ ਅੰਸ਼ ਹਾਂ |ਇਸ ਲਈ ਸਾਨੂੰ ਸਭ ਨਾਲ ਪਿਆਰ ਨਿਮਰਤਾ ਦਾ ਭਾਵ ਅਪਨਾਉਣਾ ਚਾਹੀਦਾ ਹੈ, ਨਾ ਕਿ ਮਜਹਬ, ਧਰਮ, ਜਾਤ-ਪਾਤ ਇਸ ਪ੍ਰਕਾਰ ਦੀਆਂ ਤੰਗਦੀਲੀਆਂ ਚ ਪੈ ਕੇ ਅਪਣਾ ਵੱਡਮੁਲਾ ਜੀਵਨ ਨਸ਼ਟ ਕਰਨਾ ਚਾਹੀਦਾ। ਸੰਤਾਂ ਦਾ ਸੁਭਾਅ ਹਮੇਸ਼ਾਂ ਤੋਂ ਸਤਵਚਨੀ ਹੀ ਰਿਹਾ ਹੈ ਨਾ ਕਿ ਈਰਖਾ ਨਾਲ ਭਰਿਆ।
ਸਤਿਗੁਰੂ ਮਾਤਾ ਜੀ ਨੇ ਪ੍ਰਕਿਰਤੀ ਦਾ ਉਦਾਹਰਣ ਦਿੱਤਾ ਕਿ ਛੋਟੀ ਜਿਹੀ ਘਾਹ ਹੁੰਦੀ ਹੈ ਚਾਹੇ ਕਿੰਨੀ ਵੀ ਹਨੇਰੀ ਆਏ ਟੁੱਟਦੀ ਨਹੀਂ। ਜਿਸ ਪ੍ਰਕਾਰ ਅਸੀਂ ਆਪਣੇ ਬਚਾਅ ਲਈ ਰੇਨਕੋਟ ਜਾਂ ਛਤਰੀ ਦਾ ਸਹਾਰਾ ਲੈਂਦੇ ਹਾਂ, ਸਾਨੂੰ ਰੇਨਕੋਟ ਅਤੇ ਛਤਰੀ ਤੇ ਤੇ ਭਰੋਸਾ ਹੁੰਦਾ ਹੈ ਕਿ ਵਰਖਾ ਦੇ ਆਉਣ ਤੇ ਵੀ ਅਸੀਂ ਭਿੱਜਾਂਗੇ ਨਹੀਂ। ਓਸੇ ਤਰ੍ਹਾਂ ਭਗਤ ਹਮੇਸ਼ਾਂ ਹੀ ਇਸ ਪਰਮਪਿਤਾ ਪਰਮਾਤਮਾ ਦਾ ਸਹਾਰਾ ਲੈਕੇ, ਇਸ ਤੇ ਵਿਸ਼ਵਾਸ ਕਰ ਕੇ ਅਪਣੇ ਜੀਵਨ ਨੂੰ ਇਤਨਾ ਵਿਸ਼ਾਲ ਬਣਾ ਲੈਂਦੇ ਹਨ ਕਿ ਜੀਵਨ ਦਾ ਹਰ ਪਲ ਵਿਸਥਾਰ ਦਾ ਰੂਪ ਲੈ ਲੈਂਦਾ ਹੈ।
ਸਾਨੂੰ ਅਪਣੇ ਜੀਵਨ ਚ ਸਾਫ਼ ਸ਼ੁੱਧ ਹਵਾ ਦੀ ਜ਼ਰੂਰਤ ਹੁੰਦੀ ਹੈ ਅਤੇ ਅਸੀਂ ਅਪਣੇ ਬਾਹਰ ਦਾ ਵਾਤਾਵਰਣ ਚਾਹੁੰਦੇ ਹਾਂ। ਓਸੇ ਤਰ੍ਹਾਂ ਨਾਲ ਸਾਨੂੰ ਅਪਣੇ ਅੰਤਸ਼ਕਰਣ ਨੂੰ ਵੀ ਸ਼ੁੱਧ ਰੱਖਣਾ ਚਾਹੀਦਾ। ਬਾਬਾ ਜੀ ਦਾ ਉਹ ਦਿਵਯ ਸੰਦੇਸ਼ ਪ੍ਰਦੂਸ਼ਣ ਅੰਦਰ ਹੋਏ ਜਾਂ ਬਾਹਰ ਦੋਨੋਂ ਹੀ ਹਾਨੀਕਾਰਕ ਹਨ। ਇਸ ਲਈ ਸਾਨੂੰ ਅਪਣੇ ਸੁਭਾਅ ਚ ਨਿਮਰਤਾ ਰੱਖਦੇ ਹੋਏ ਅਪਣੀ ਗ਼ਲਤੀਆਂ ਨੂੰ ਸਹਿਜ ਰੂਪ ਚ ਮੰਨ ਕੇ ਓਹਨਾ ਚ ਸੁਧਾਰ ਕਰਨਾ ਚਾਹੀਦਾ ਤਾਂ ਫੇਰ ਅਸੀਂ ਉੱਚਾਈਆਂ ਨੂੰ ਛੂ ਸਕਦੇ ਹਾਂ। ਇਹ ਕੇਵਲ ਪ੍ਰਮਾਤਮਾ ਦੇ ਸੰਗ ਕਰਨ ਨਾਲ ਹੀ ਸੰਭਵ ਹੈ।
ਅੰਤ ਚ ਜ਼ੋਨਲ ਇੰਚਾਰਜ ਵਿਵੇਕ ਕਾਲੀਆ ਨੇ ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜ ਪਿਤਾ ਜੀ ਦੇ ਆਗਮਨ ਲਈ ਦਿਲ ਤੋਂ ਧੰਨਵਾਦ ਕੀਤਾ। ਨਾਲ ਹੀ ਸਾਰੇ ਸੇਵਾਦਲ ਅਤੇ ਸਥਾਨਿਕ ਪ੍ਰਸਾਸ਼ਨ ਦਾ ਵੀ ਆਭਾਰ ਪ੍ਰਗਟ ਕੀਤਾ।