ਸਰਹਿੰਦ (ਕਸ਼ਿਸ਼):
ਪਿੰਡ ਰੈਲੀ ਵਿਚ ਨਵੀਂ ਗਰਾਮ ਪੰਚਾਇਤ ਵਲੋਂ ਕੰਮ ਸੰਭਾਲਦੇ ਹੀ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ ਹੈ। ਸਰੰਪਚ ਗੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਮਨਰੇਗਾ ਸਕੀਮ ਅਧੀਨ ਟੋਬੇ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਗਰਾਂਟ ਦੀ ਘਾਟ ਨਾ ਆਉਣ ਦੇਣ ਦਾ ਭਰੋਸਾ ਦੇਣ ਲਈ ਵਿਧਾਇਕ ਰੁਪਿੰਦਰ ਸਿੰਘ ਹੈਪੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਗੁਰਜੀਤ ਸਿੰਘ ਨੇ ਨਗਰ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕਰਦੇ ਹੋਏ ਭਰੋਸਾ ਦਿਵਾਇਆ ਕਿ ਪਿੰਡ ਦਾ ਵਿਕਾਸ ਬਿਨ੍ਹਾ ਕਿਸੇ ਪੱਖਪਾਤ ਕੀਤਾ ਜਾਵੇਗਾ। ਉਹ ਪਿੰਡ ਦਾ ਮਸਲਾ ਪਿੰਡ ਵਿਚ ਹੀ ਸੁਲਝਾਉਣ ਦੀ ਕੋਸ਼ਿਸ਼ ਕਰਨਗੇ, ਤਾ ਜੋ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਲਾ ਕੇ ਖਜੱਲ ਖੁਆਰ ਨਾ ਹੋਣਾ ਪਵੇ। ਇਸ ਮੌਕੇ ਪੰਚ ਦਵਿੰਦਰ ਸਿੰਘ, ਗੁਰਜੀਤ ਕੌਰ, ਰਪਿੰਦਰ ਕੌਰ, ਗੁਰਜੀਤ ਸਿੰਘ ਘੁੰਮਣ, ਜਗਦੀਪ ਸਿੰਘ ਨਾਲ ਇੰਦਰਪਾਲ ਸਿੰਘ, ਰਵਿੰਦਰ ਸਿੰਘ, ਸੁਰਜੀਤ ਸਿੰਘ ਨਾਲ ਹੋਰ ਨਗਰ ਵਾਸੀ ਮੌਜੂਦ ਸਨ।