ਫ਼ਤਿਹਗੜ੍ਹ ਸਾਹਿਬ, ਰੂਪ ਨਰੇਸ਼: ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਹਿਗੜ੍ਹ ਸਾਹਿਬ ਵਿਚ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਮਾਤਾ ਸੁੰਦਰੀ ਸਕੂਲ ਅਤੇਵਾਲੀ ਵੱਲੋਂ ਮਾਤਾ ਸੁੰਦਰੀ ਸਕੂਲ ਦੀਆਂ ਅੰਡਰ 19 ਸਾਲ ਫੁੱਟਬਾਲ ਦੀਆਂ ਦੀਆਂ ਖਿਡਾਰਨਾ ਨੂੰ ਰਾਜ ਪੱਧਰ ਦੇ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕਰਨ ਤੇ ਸਨਮਾਨਿਤ ਕੀਤਾ।
ਡਿਪਟੀ ਕਮਿਸ਼ਨਰ ਡਾ ਸੋਨਾ ਥਿੰਦ ਵੱਲੋਂ ਦੱਸਿਆ ਗਿਆ ਕੇ 68ਵੀਆਂ ਪੰਜਾਬ ਸਕੂਲ ਖੇਡਾਂਅੰਡਰ 19 ਸਾਲ ਫੁੱਟਬਾਲ ਲੜਕੀਆਂ ਜੋ ਕੇ ਫਤਹਿਗੜ੍ਹ ਸਾਹਿਬ ਵਿੱਚ ਕਰਵਾਈਆਂ ਗਈਆਂ ਜਿਸ ਵਿੱਚ ਉਹਨਾਂ ਨੇ ਦੂਜਾ ਸਥਾਨ ਹਾਸਿਲ ਕੀਤਾ ਜਿਸ ਵਿੱਚ ਮਾਤਾ ਸੁੰਦਰੀ ਸਕੂਲ ਦੀਆਂ ਪੰਜ ਖਿਡਾਰਨਾ ਖੇਡ ਰਹੀਆਂ ਸਨ ਇਹਨਾਂ ਦੇ ਵਿੱਚੋਂ ਖੁਸ਼ਮਨਜੋਤ ਕੌਰ ਅਤੇ ਮਹਿਮਨਜੋਤ ਕੌਰ ਨੈਸ਼ਨਲ ਕੈੰਪ ਵਾਸਤੇ ਚੁਣੀਆਂ ਗਈਆਂ, ਖੇਡਾਂ ਵੱਤਨ ਪੰਜਾਬ ਦੀਆਂ ਰਾਜ ਪੱਧਰ ਦੇ ਮੁਕਾਬਲਿਆ ਵਿੱਚ ਸ਼ਨੀ ਨੇ ਅੰਡਰ -17 ਸਾਲ ਵਿਚ 110 ਮੀਟਰ ਹਰਡਲ ਵਿੱਚ ਰਾਜ ਪੱਧਰ ਵਿੱਚੋਂ ਤੀਜਾ ਸਥਾਨ ਹਾਸਿਲ ਕਰਕੇ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਤਵੀਰ ਸਿੰਘ ਡੀਪੀਈ ਦੀ ਵੱਧੀਆ ਕਾਰਗੁਜਾਰੀ ਦੀ ਪ੍ਰਸ਼ੰਸ਼ਾ ਕੀਤੀ, ਡਿਪਟੀ ਕਮਿਸ਼ਨਰ ਵੱਲੋਂ ਲੜਕੀਆਂ ਦੀ ਖੇਡਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਕਿਹਾ ਗਿਆ ਤਾਂ ਜੋ ਬੇਟੀ ਪੜ੍ਹਾਉ ਬੇਟੀ ਬਚਾਓ ਅਭਿਆਨ ਪੂਰੀ ਤਰਾਂ ਸਮਾਜ ਵਿਚ ਇੱਕ ਸੁਨੇਹਾ ਜਾਵੇ ਤਾਂ ਜੋ ਲੜਕੀਆਂ ਹਰ ਖੇਤਰ ਵਿੱਚ ਅੱਗੇ ਵਧਣ।
ਇਸ ਮੌਕੇ ਸਕੂਲ ਪ੍ਰਿੰਸੀਪਲ ਗੁਰਮੀਤ ਕੌਰ, ਸੈਕਟਰੀ ਰੇਡ ਕ੍ਰਾਸ ਸਤਨਾਮ ਭਾਰਦਵਾਜ ਅਤੇ ਸਤਵੀਰ ਸਿੰਘ ਡੀ ਪੀ ਈ ਇਸ ਮੌਕੇ ਹਾਜ਼ਰ ਸਨ।