Home ਪੰਜਾਬ ਡੇਰਾ ਬਾਬਾ ਬੁੱਧ ਦਾਸ ਵਿਖੇ ਕਰਵਾਇਆ ਧਾਰਮਿਕ ਸਮਾਗਮ

ਡੇਰਾ ਬਾਬਾ ਬੁੱਧ ਦਾਸ ਵਿਖੇ ਕਰਵਾਇਆ ਧਾਰਮਿਕ ਸਮਾਗਮ

ਬੱਸੀ ਪਠਾਣਾਂ, ਉਦੇ ਧੀਮਾਨ: ਪ੍ਰਸਿੱਧ ਡੇਰਾ ਬਾਬਾ ਬੁੱਧ ਦਾਸ ਵਿਖੇ ਡੇਰਾ ਮਹੰਤ ਡਾ.ਸਿਕੰਦਰ ਸਿੰਘ ਦੀ ਅਗਵਾਈ ਹੇਠ ਇਕਾਦਸ਼ੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ।ਇਸ ਮੌਕੇ ਮਹੰਤ ਡਾ. ਸਿਕੰਦਰ ਸਿੰਘ ਨੇ ਬਾਬਾ ਬੁੱਧ ਦਾਸ ਦੇ ਦਰਬਾਰ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਵੱਡੀ ਗਿਣਤੀ ਵਿਚ ਆਏ ਸ਼ਰਧਾਲੂਆਂ ਨੂੰ ਗੁਰੂਆਂ ਵਲੋਂ ਦਿਖਾਏ ਸੱਚ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਡੇਰੇ ਦੀ ਮੁੱਖ ਸੇਵਕਾ ਰੇਨੂ ਹੈਪੀ ਨੇ ਕਿਹਾ ਕਿ ਅੱਜ ਦਸ਼ਮੀ ਦੇ ਦਿਨ ਦੀ ਇੰਦਿਰਾ ਏਕਾਦਸ਼ੀ ਹੈ, ਜੋ ਅੱਧਗਤੀ ਨੂੰ ਪ੍ਰਾਪਤ ਪਿਤਰਾਂ ਨੂੰ ਗਤੀ ਦੇਣ ਵਾਲੀ ਹੈ। ਇਸ ਮੌਕੇ ਸੇਵਾਦਾਰ ਡਾ. ਆਫਤਾਬ ਸਿੰਘ, ਹਰਚੰਦ ਸਿੰਘ ਤੇ ਕਰਨੈਲ ਸਿੰਘ ਡੂਮਛੇੜੀ, ਖੁਸ਼ਵੰਤ ਰਾਏ ਥਾਪਰ, ਰਿੰਕੂ ਬਾਜਵਾ,ਗੁਰਸ਼ੇਰ ਸਿੰਘ,ਰਜਿੰਦਰ ਭਨੋਟ, ਤਿਲਕ ਰਾਜ ਸ਼ਰਮਾ,ਕੁਲਵਿੰਦਰ ਸਿੰਘ, ਮੋਹਨ ਸਿੰਘ, ਦੀਦਾਰ ਸਿੰਘ, ਰਾਧਾ ਰਾਣੀ,ਗੁਰਨਾਮ ਕੌਰ,ਅੰਮ੍ਰਿਤ ਬਾਜਵਾ,ਕਸ਼ਿਸ਼,ਸੁੱਖਾ ਬਾਜਵਾ, ਸਨਮ ਬਾਜਵਾ,ਗੁਰਪ੍ਰੀਤ ਸਿੰਘ, ਤਰਲੋਕ ਬਾਜਵਾ,ਕੈਲਾਸ਼ ਨਾਥ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here