ਬੱਸੀ ਪਠਾਣਾਂ, ਉਦੇ ਧੀਮਾਨ: ਸ਼੍ਰੀ ਰਾਮ ਲੀਲ੍ਹਾ ਕਮੇਟੀ ਵੱਲੋਂ ਕਮੇਟੀ ਪ੍ਰਧਾਨ ਅਜੈ ਸਿੰਗਲਾ ਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਵਿਖੇ ਸ਼੍ਰੀ ਰਾਮ ਲੀਲਾ ਦੇ ਮੰਚਨ ਦੀ ਸ਼ੁਰੂਆਤ ਤੋਂ ਪਹਿਲਾ ਝੰਡੇ ਦੀ ਰਸਮ ਅਦਾ ਕੀਤੀ ਗਈ। ਝੰਡੇ ਦੀ ਰਸਮ ਮੁੱਖ ਮਹਿਮਾਨ ਸ਼੍ਰੀ ਸਚਿਦਾਨੰਦ ਚੇਤਨ ਸਰਸਵਤੀ ਮਹਾਰਾਜ ਜੀ ਵੱਲੋ ਨਿਭਾਈ ਗਈ ਤੇ ਪੰਡਿਤ ਲਲਿਤ ਮੋਹਨ ਭਾਰਦਵਾਜ ਵੱਲੋਂ ਪੂਰੇ ਰੀਤੀ-ਰਿਵਾਜਾਂ ਨਾਲ ਪੂਜਾ ਅਰਚਨਾ ਕਰਵਾਈ ਗਈ। ਸ਼੍ਰੀ ਰਾਮ ਨਾਟਕ ਐਂਡ ਸੋਸ਼ਲ ਕਲੱਬ ਦੇ ਪ੍ਰਧਾਨ ਨੀਰਜ ਕੌੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਲਗਵਾਈ।ਸ਼੍ਰੀ ਸਚਿਦਾਨੰਦ ਚੇਤਨ ਸਰਸਵਤੀ ਜੀ ਮਹਾਰਾਜ ਨੇ ਕਿਹਾ ਕਿ ਸ਼੍ਰੀ ਰਾਮ ਲੀਲਾ ਕਮੇਟੀ ਦੇ ਸਾਰੇ ਮੈਂਬਰ ਅਤੇ ਪਾਤਰ ਭਾਗਸ਼ਾਲੀ ਹਨ ਜਿਨ੍ਹਾਂ ਨੂੰ ਭਗਵਾਨ ਸ਼੍ਰੀ ਰਾਮ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਕਮੇਟੀ ਜਨਰਲ ਸਕੱਤਰ ਮਨੋਜ ਕੁਮਾਰ ਭੰਡਾਰੀ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੀ ਰਾਮ ਲੀਲਾ ਦੀ ਸਟੇਜ 28 ਸੰਤਬਰ ਦਿਨ ਸ਼ਨੀਵਾਰ ਨੂੰ ਰਾਤ 8.30 ਵਜੇ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ 13 ਅਕਤੂਬਰ ਤੱਕ ਚੱਲੇਗੀ। ਉਨਾਂ ਦੱਸਿਆ ਕਿ 03 ਅਕਤੂਬਰ ਦਿਨ ਵੀਰਵਾਰ ਨੂੰ ਸ਼ਾਮ 5 ਵਜੇ ਸ਼੍ਰੀ ਰਾਮ ਜੀ ਦੀ ਬਰਾਤ ਦਾ ਆਯੋਜਨ ਸ਼੍ਰੀ ਸ਼ਿਵ ਦੁਰਗਾ ਮੰਦਿਰ ਤੋਂ ਕੀਤਾ ਜਾਵੇਗਾ ਅਤੇ 12 ਅਕਤੂਬਰ ਨੂੰ ਦੁਸਹਿਰਾ ਗਰਾਊਂਡ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਾਮ ਲੀਲ੍ਹਾ ਦੇ ਹਰ ਤਿਉਹਾਰ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ। ਕਮੇਟੀ ਪ੍ਰਧਾਨ ਅਜੈ ਸਿੰਗਲਾ ਵੱਲੋਂ ਮੁੱਖ ਮਹਿਮਾਨ ਸ਼੍ਰੀ ਸਚਿਦਾਨੰਦ ਚੇਤਨ ਸਰਸਵਤੀ ਮਹਾਰਾਜ ਜੀ ਤੇ ਵਿਸ਼ੇਸ਼ ਮਹਿਮਾਨ ਨੀਰਜ ਕੌੜਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੈ ਮਾਂ ਜਗਦੰਬੇ ਲੰਗਰ ਕਮੇਟੀ ਦੇ ਚੇਅਰਮੈਨ ਅਨਿਲ ਸ਼ਰਮਾ, ਵਿਰਧ ਆਸ਼ਰਮ ਦੇ ਪ੍ਰਧਾਨ ਸੁਨੀਲ ਰੈਣਾ, ਅਮਿਤ ਪਰਾਸ਼ਰ,ਬਲਰਾਮ ਚਾਵਲਾ,ਗੁਰਵਿੰਦਰ ਸਿੰਘ ਮਿੰਟੂ,ਅਨਿਲ ਜੈਨ,ਪ੍ਰੀਤਮ ਰਬੜ, ਕਮਲ ਕ੍ਰਿਸ਼ਨ ਭੰਡਾਰੀ,ਪਰਵੀਨ ਕਪਿਲ, ਨਰਵੀਰ ਧੀਮਾਨ ਜੋਨੀ,ਭਾਰਤ ਭੂਸ਼ਨ ਸ਼ਰਮਾ ਭਰਤੀ, ਜਤਿੰਦਰ ਸ਼ਰਮਾ,ਕਰਨ ਪਨੇਸਰ, ਰਵਿੰਦਰ ਕੁਮਾਰ ਰੰਮੀ,ਜਤਿਨ ਪਰਾਸ਼ਰ,ਵਿਨੋਦ ਸ਼ਰਮਾ, ਨਰੇਸ਼ ਕੁਮਾਰ,ਪਰਮੋਦ ਕਪਿਲਾ,ਕੇਸ਼ਵ ਕਪਿਲਾ, ਸੁਨੀਲ ਲੂੰਬਾ,ਜਤਿੰਦਰ ਕੁਮਾਰ ਬਿੱਲੂ,ਰਾਜ ਕੁਮਾਰ ਵਧਵਾ,ਕੁਲਦੀਪ ਕੁਮਾਰ ਕਿਪੀ,ਅਸ਼ੌਕ ਮੁੱਖੀਜਾ, ਨੰਦ ਲਾਲ,ਕਮਲ ਕ੍ਰਿਸ਼ਨ ਬਾਂਡਾ, ਜਸਵਿੰਦਰ ਕੁਮਾਰ ਬਬਲੂ, ਅਕਸ਼ੈ ਧੀਮਾਨ,ਨਵਜੋਤ ਪਨੇਸਰ,ਰਾਜੀਵ ਕੁਮਾਰ, ਨਿਯਮ ਭੰਡਾਰੀ, ਰਵੀ ਗੁਪਤਾ, ਰਮਨ ਕੁਮਾਰ,ਤੁਸ਼ਾਰ ਗੁਲਾਟੀ,ਅਮਨ ਚਾਵਲਾ, ਸੁਮਿਤ ਜੈਨ,ਸਨਮ ਬਾਜਵਾ, ਸਾਹਿਲ ਕੁਮਾਰ ਆਦਿ ਹਾਜ਼ਰ ਸਨ।
ਸ਼੍ਰੀ ਰਾਮ ਲੀਲ੍ਹਾ ਕਮੇਟੀ ਨੇ ਝੰਡਾ ਪੂਜਣ ਦੀ ਰਸਮ ਕੀਤੀ ਅਦਾ
‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)
+91-80545-08200
ਤਾਜ਼ਾ ਤਾਰੀਨ
- 51 ਤੋਂ 60 ਸਾਲ ਉਮਰ ਵਰਗ ਦੇ ਵਾਲੀਬਾਲ ਟੂਰਨਾਮੈਂਟ ਵਿੱਚ ਪਟਿਆਲਾ ਸ਼ਹਿਰੀ ਦੇ ਅਧਿਆਪਕ ਛਾਏ
- ਮਹਾਤਮਾ ਗਾਂਧੀ ਜੀ ਦਾ ਜਨਮ ਦਿਹਾੜਾ ਮਨਾਇਆ
- ਰਾਮ ਲੀਲ੍ਹਾ ਦੇ ਚੋਥੇ ਦਿਨ ਦਾ ਉਦਘਾਟਨ ਰਵਿੰਦਰ ਕੁਮਾਰ ਰਿੰਕੂ ਤੇ ਪਵਨ ਬਾਂਸਲ ਬਿੱਟਾ ਵੱਲੋ ਕੀਤਾ ਗਿਆ
- ਲਿਟਲ ਸਕਾਲਰਜ਼ ਸਕੂਲ ਸ਼ਿਵਾਲਿਕ ਸਿਟੀ ਸੈਕਟਰ 127 ਖਰੜ ਮੋਹਾਲੀ ਵੱਲੋਂ ਗਾਂਧੀ ਜਯੰਤੀ ਮਨਾਈ ਗਈ
- ਹਰਬੀਰ ਕੌਰ ਨੇ ਐਸ.ਡੀ.ਐਮ ਬੱਸੀ ਪਠਾਣਾਂ ਦਾ ਚਾਰਜ ਸੰਭਾਲਿਆ
- ਸੂਬਾ ਪਧੱਰੀ ਰਾਸ਼ਟਰੀ ਸਮੂਹਗਾਨ ਪ੍ਰਤੀਯੋਗਤਾ ਵਿੱਚ ਗਲੋਬਲ ਵਿਜਡਮ ਇੰਟਰਨੈਸ਼ਨਲ ਸਕੂਲ ਡੇਰਾ ਬਸੀ ਦੀ ਟੀਮ ਨੇ ਹਾਸਿਲ ਕੀਤਾ ਪਹਿਲਾ ਸਥਾਨ।
- ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਖਟਕੜ ਕਲਾਂ ਵਿੱਚ ਗੂੰਜੇ ਕੰਪਿਊਟਰ ਅਧਿਆਪਕਾਂ ਦੇ ਨਾਰੇ
- ਨਸ਼ਿਆ ਦੇ ਖਾਤਮੇ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਲੈ ਕੇ ਆਉਣਾ ਜ਼ਰੂਰੀ- ਡਾ.ਅਮਰ ਸਿੰਘ
- ਪਿੰਡਾਂ ਦੇ ਲੋਕ ਬੇਝਿਜਕ ਅਤੇ ਬੇਖੌਫ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ – ਸਿੱਧੂਪੁਰ
- ਸ਼੍ਰੀ ਰਾਮ ਲੀਲ੍ਹਾ ਕਮੇਟੀ ਨੇ ਝੰਡਾ ਪੂਜਣ ਦੀ ਰਸਮ ਕੀਤੀ ਅਦਾ
- ਡੇਰਾ ਬਾਬਾ ਬੁੱਧ ਦਾਸ ਵਿਖੇ ਕਰਵਾਇਆ ਧਾਰਮਿਕ ਸਮਾਗਮ
- ਵਿਸ਼ਵ ਜਾਗ੍ਰਿਤੀ ਮਿਸ਼ਨ ਸਰਹਿੰਦ ਮੰਡਲ ਵੱਲੋਂ 3 ਤੋਂ 6 ਅਕਤੂਬਰ ਤੱਕ ਵਿਰਾਟ ਭਗਤੀ ਸਤਿਸੰਗ
- ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ ਰਜਿ: ਪੰਜਾਬ ਨੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਮਨਾਇਆ
- ਹੋਂਡਾ ਮੰਗਲਮ ਕੰਪਨੀ ਵੱਲੋਂ ਡਿਜੀਟਲ ਵਰਕਸ਼ਾਪ ਸ਼ੁਰੂ
- ਸਹਿਜਯੋਗ ਅੱਜ ਦਾ ਮਹਾਯੋਗ- ਡਾ. ਨਰਿੰਦਰ, ਸੂਦ
- ਪ੍ਰਾਚੀਨ ਸ਼੍ਰੀ ਰਾਮ ਮੰਦਰ ਕਮੇਟੀ ਦੀ ਹੋਈ ਮੀਟਿੰਗ
- ਕੌਂਸਲਰ ਵਲੋਂ ਆਪਣੇ ਵਾਰਡ ਦੇ ਨੌਜਵਾਨਾਂ ਨੂੰ ਨਾਲ ਲੈਕੇ ਕੀਤੀ ਗਈ ਵਾਰਡ ਦੀ ਸਫ਼ਾਈ
- ਬਸੀ ਪਠਾਣਾਂ ਵਿਖੇ ਹੋਣ ਜਾਂ ਰਹੀ ਹੈ ਰਾਜ ਪਧਰੀ ਰਾਸ਼ਟਰੀ ਸਮੂਹਗਾਨ ਪ੍ਰਤੀਯੋਗਤਾ।
- ਸੂਬੇ ਭਰ ਦੇ ਕੰਪਿਊਟਰ ਅਧਿਆਪਕ 28 ਨੂੰ ਖਟਕੜ ਕਲਾਂ ਵਿਖੇ ਕਰਨਗੇ ‘ਮਹਾਂ ਰੈਲੀ’
- ਕੈਬਨਿਟ ਮੰਤਰੀ ਦੀ ਦਿੱਤੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਜਾਵੇਗਾ – ਹਰਦੀਪ ਸਿੰਘ ਮੁੰਡੀਆਂ
- ਬੜੀ ਇਮਾਨਦਾਰੀ ਅਤੇ ਸ਼ਿਦਤ ਦੇ ਨਾਲ ਪੰਜਾਬ ਦੇ ਲੋਕਾਂ ਦੇ ਕੰਮ ਕਰਾਂਗੇ ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ : ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਦ
- ਆਪ ਦੀ ਸਰਕਾਰ ਆਪ ਦੇ ਦੁਆਰ” ਤਹਿਤ ਲਗਦੇ ਕੈਂਪ ਲੋਕਾਂ ਲਈ ਵਰਦਾਨ: ਵਿਧਾਇਕ ਰੁਪਿੰਦਰ ਸਿੰਘ ਹੈਪੀ
- ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਐੱਨਆਰਆਈ ਕੋਟਾ ਪਟੀਸ਼ਨ ਖਾਰਜ ਕੀਤੀ
- ਸ਼੍ਰੀ ਬ੍ਰਾਹਮਣ ਸਭਾ ਸਰਹਿੰਦ ਐਡਵਾਈਜ਼ਰੀ ਦੀ ਵਿਸ਼ੇਸ਼ ਮੀਟਿੰਗ ਹੋਈ
- ਕੰਪਿਊਟਰ ਅਧਿਆਪਕਾਂ ਨੂੰ ਕਦੋ ਮਿਲੇਗਾ ਇਨਸਾਫ ????