ਸਹਿਜਯੋਗ ਅੱਜ ਦਾ ਮਹਾਯੋਗ- ਡਾ. ਨਰਿੰਦਰ, ਸੂਦ

ਸਰਹਿੰਦ, ਥਾਪਰ:

ਸਹਿਜਯੋਗ ਅੱਜ ਦਾ ਮਹਾਯੋਗ ਹੈ। ਸਾਨੂੰ ਤਣਾਓ ਮੁਕਤੀ ਲਈ ਯੋਗ ਕਰਨਾ ਚਾਹੀਦਾ ਹੈ।ਇਹ ਗੱਲ ਨਰਿੰਦਰ ਸ਼ਰਮਾ ਤੇ ਬਲਦੇਵ ਕ੍ਰਿਸ਼ਨ ਨੇ ਸਹਿਜਯੋਗ ਕੇਂਦਰ ਸਰਹਿੰਦ ਵਿਖੇ ਧਾਰਮਿਕ ਸਮਾਗਮ ਦੌਰਾਨ ਕਹੀ।ਉਹਨਾਂ ਕਿਹਾ ਕਿ ਸਹਿਜਯੋਗ ਇੱਕ ਸਰਲ ਵਿਧੀ ਹੈ ਜੋ ਮਾਤਾ ਸ਼੍ਰੀ ਨਿਰਮਲਾ ਦੇਵੀ ਜੀ ਦੁਆਰਾ ਪੂਰੇ ਸੰਸਾਰ ਵਿੱਚ ਪ੍ਰਚਲਤ ਕੀਤੀ ਗਈ ਹੈ। ਸਾਡੇ ਸਰੀਰ ਦੇ 7 ਚੱਕਰਾਂ ਨੂੰ ਕੁੰਡਲਨੀ ਸ਼ਕਤੀ ਰਾਹੀਂ ਜਾਗਰਿਤ ਕਰਕੇ ਅਸੀ ਉਸ ਪਰਮਪਿਤਾ ਪਰਮਾਤਮਾ ਵਿਚ ਲੀਨ ਹੋ ਸਕਦੇ ਹਾਂ। ਇਸ ਵਿਧੀ ਰਾਹੀਂ ਅਸੀਂ ਆਪਣੇ ਸਰੀਰਕ ਮਾਨਸਿਕ ਤੇ ਬੋਧਿਕ ਬੀਮਾਰੀਆਂ ਤੋ ਮੁਕਤ ਹੋ ਸਕਦੇ ਹਾਂ।ਉਹਨਾਂ ਕਿਹਾ ਕਿ ਇਹ ਵਿਧੀ ਪੂਰਨ ਰੂਪ ਨਾਲ ਫ੍ਰੀ ਹੈ। ਅਸੀਂ ਇਸ ਵਿਧੀ ਰਾਹੀਂ ਤਨਾਅ ਮੁਕਤ ਹੋ ਸਕਦੇ ਹਾਂ। ਜੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਸ ਵਿਧੀ ਦਾ ਗਿਆਨ ਦਿੱਤਾ ਜਾਵੇ ਤਾਂ ਉਹਨਾਂ ਦਾ ਭਵਿੱਖ ਉੱਜਵਲ ਹੋ ਸਕਦਾ ਹੈ।ਚੰਗੇ ਨਾਗਰਿਕ ਬਣ ਕੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਿਤ ਕਰਕੇ ਵਿਸ਼ਵ ਸ਼ਾਂਤੀ ਲਈ ਅਹਿਮ ਪ੍ਰਾਪਤੀ ਕਰ ਸਕਦੇ ਹਾਂ।

ਇਸ ਮੌਕੇ ਬਲਦੇਵ ਕ੍ਰਿਸ਼ਨ, ਨੇਹਾ ਸੂਦ, ਪੂਨਮ ਖੰਨਾ, ਰਣਵੀਰ ਖੰਨਾ, ਨੀਤੂ ਰਾਣੀ, ਮੋਨਿਕਾ ਵਰਮਾ, ਤਮੰਨਾ, ਰਾਧਾ, ਖੁਸ਼ਵੰਤ ਰਾਏ ਆਦਿ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ