ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-03

ਅਥਲੈਟਿਕਸ ਲੜਕੇ, ਅੰਡਰ-14, 600 ਮੀਟਰ ਵਿੱਚ ਪਹਿਲਾ ਸਥਾਨ ਅਭੀਸ਼ੇਕ , ਦੂਜਾ ਸਥਾਨ ਸਹਿਜਵੀਰ ਸਿੰਘ ਅਤੇ ਤੀਜਾ ਸਥਾਨ ਅਕਾਸ਼ਦੀਪ ਸਿੰਘ ਨੇ ਹਾਸਲ ਕੀਤਾ

ਵਾਲੀਬਾਲ ਲੜਕੇ ਅੰਡਰ-17 ਵਿੱਚ ਸ.ਸ.ਸ.ਸ. ਦਾਦੂਮਾਜਰਾ ਪਹਿਲੇ ਸਥਾਨ ‘ਤੇ ਰਿਹਾ

ਬਾਬਾ ਬੁੱਧ ਦਾਸ ਫੁਟਬਾਲ ਅਕੈਡਮੀ ਨੇ ਪਹਿਲਾ ਸਥਾਨ ਕੀਤਾ ਹਾਸਲ

ਫ਼ਤਹਿਗੜ੍ਹ ਸਾਹਿਬ, ਰੂਪ ਨਰੇਸ਼:

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਦੁਆਰਾ “ਖੇਡਾਂ ਵਤਨ ਪੰਜਾਬ ਦੀਆਂ-2024” ਤਹਿਤ ਬਲਾਕ ਪੱਧਰ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਲਾਕ ਬੱਸੀ ਪਠਾਣਾ,ਅਮਲੋਹ ਤੇ ਖੇੜਾ ਦੀਆ ਖੇਡਾਂ ਦੇ ਆਖਰੀ ਦਿਨ ਵੱਖ-ਵੱਖ ਗੇਮਾਂ ਅਥਲੈਟਿਕਸ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ), ਫੁਟਬਾਲ, ਕਬੱਡੀ (ਨੈਸ਼ਨਲ ਸਟਾਇਲ), ਕਬੱਡੀ (ਸਰਕਲ ਸਟਾਇਲ),ਅਤੇ ਖੋਹ-ਖੋਹ ਦੇ ਮੁਕਾਬਲੇ ਕਰਵਾਏ ਗਏ।

ਇਸ ਮੌਕੇ ਖਿਡਾਰੀਆਂ ਨੂੰ ਵਧਾਈ ਤੇ ਸ਼ੁੱਭਕਾਮਨਾਵਾਂ ਦੇਣ ਲਈ ਸ਼੍ਰੀਮਤੀ ਗੁਰਦੀਪ ਕੌਰ, ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਸ਼ਿਰਕਤ ਕੀਤੀ ਗਈ। ਸ਼੍ਰੀ ਰਾਹੁਲਦੀਪ ਸਿੰਘ, (ਬਾਸਕਿਟਬਾਲ ਕੋਚ) ਨੋਡਲ ਅਫਸਰ “ਖੇਡਾਂ ਵਤਨ ਪੰਜਾਬ ਦੀਆਂ” ਵੱਲੋਂ ਸਾਰੇ ਮਹਿਮਾਨਾਂ, ਖਿਡਾਰੀਆਂ ਦਾ ਅਤੇ ਨਾਲ ਆਏ ਕੋਚਿਜ਼ ਦਾ ਧੰਨਵਾਦ ਕੀਤਾ ਗਿਆ।

 

ਕਰਵਾਏ ਗਏ ਮੁਕਾਬਲਿਆਂ ਤਹਿਤ ਅਥਲੈਟਿਕਸ ਲੜਕੇ, ਅੰਡਰ-14, 600 ਮੀ, ਬੱਸੀ ਪਠਾਣਾ ਬਲਾਕ ਵਿੱਚ ਪਹਿਲਾ ਸਥਾਨ ਅਭੀਸ਼ੇਕ , ਦੂਜਾ ਸਥਾਨ ਸਹਿਜਵੀਰ ਸਿੰਘ, ਤੀਜਾ ਸਥਾਨ ਅਕਾਸ਼ਦੀਪ ਸਿੰਘ। ਖੇੜਾ ਬਲਾਕ ਵਿੱਚ ਪਹਿਲਾ ਸਥਾਨ ਗੁਰਲੀਨ ਕੌਰ, ਦੂਜਾ ਸਥਾਨ ਗੁਰਦੀਪ ਕੌਰ ਤੇ ਤੀਜਾ ਸਥਾਨ ਸਿਮਰਨਪ੍ਰੀਤ ਕੌਰ ਨੇ ਹਾਸਲ ਕੀਤਾ।

ਅਥਲੈਟਿਕਸ, ਲੜਕੀਆਂ, ਅੰਡਰ-14,600 ਮੀ., ਬੱਸੀ ਪਠਾਣਾ ਬਲਾਕ ਵਿੱਚ ਪਹਿਲਾ ਸਥਾਨ ਚਾਂਦਨੀ ਕੁਮਾਰੀ, ਦੂਜਾ ਸਥਾਨ ਪਰਮਜੀਤ ਕੌਰ, ਤੀਜਾ ਸਥਾਨ ਦੀਪਾਨਸ਼ੀ। ਅਥਲੈਟਿਕਸ, ਲੜਕੇ, ਅੰਡਰ-17, 200 ਮੀ., ਬੱਸੀ ਪਠਾਣਾ ਬਲਾਕ ਵਿੱਚ ਪਹਿਲਾ ਸਥਾਨ ਜਸ਼ਮਨਜੋਤ ਸਿੰਘ, ਦੂਜਾ ਸਥਾਨ-ਸੰਗਮ ਤੇ ਤੀਜਾ ਸਥਾਨ ਏਕਮਪ੍ਰੀਤ ਸਿੰਘ ਨੇ ਹਾਸਲ ਕੀਤਾ।

ਅਥਲੈਟਿਕਸ, ਲੜਕੀਆਂ, 21-40, 800 ਮੀ. ਵਿੱਚ ਖੇੜਾ ਬਲਾਕ ਵਿੱਚ ਪਹਿਲਾ ਸਥਾਨ ਮਨਪ੍ਰੀਤ ਕੌਰ ਤੇ ਦੂਜਾ ਸਥਾਨ ਜਸਪ੍ਰੀਤ ਕੌਰ ਨੇ ਹਾਸਲ ਕੀਤਾ।

ਇਸੇ ਤਰ੍ਹਾਂ ਵਾਲੀਬਾਲ ਲੜਕੇ ਅੰਡਰ-17 ਵਿੱਚ ਖੇੜਾ ਬਲਾਕ ਵਿੱਚ ਸ.ਸ.ਸ.ਸ. ਦਾਦੂਮਾਜਰਾ ਪਹਿਲੇ ਸਥਾਨ ‘ਤੇ ਰਿਹਾ। ਵਾਲੀਬਾਲ, ਲੜਕੇ ਅੰਡਰ-21 ਵਿੱਚ ਖੇੜਾ ਬਲਾਕ, ਸ.ਸ.ਸ.ਸ. ਬਡਾਲੀ ਆਲਾ ਸਿੰਘ ਪਹਿਲੇ ਸਥਾਨ ਅਤੇ ਭਗੜਾਣਾ ਪਿੰਡ ਦੂਜੇ ਸਥਾਨ ‘ਤੇ ਰਿਹਾ।

ਬੱਸੀ ਪਠਾਣਾ ਬਲਾਕ ਵਿੱਚ ਬਾਬਾ ਬੁੱਧ ਦਾਸ ਫੁਟਬਾਲ ਅਕੈਡਮੀ ਨੇ ਪਹਿਲਾ ਸਥਾਨ ਅਤੇ ਸ.ਸ.ਸ. ਸਕੂਲ ਮੁਸਤਫਾਬਾਦ ਦੂਜੇ ਸਥਾਨ ‘ਤੇ ਰਿਹਾ। ਫੁੱਟਬਾਲ ਅੰਡਰ-17, ਲੜਕੇ

ਅਮਲੋਹ ਬਾਲਾਕ ਵਿੱਚ ਸ.ਦਾਰਾ ਸਿੰਘ ਸ.ਸ.ਸ.ਸ. ਸਲਾਣਾ ਨੇ ਪਹਿਲਾ ਸਥਾਨ ਅਤੇ ਸਕੂਲ ਆਫ ਐਮੀਨੈਂਸ ਅਮਲੋਹ ਦੂਜੇ ਸਥਾਨ ‘ਤੇ ਰਿਹਾ।

ਬੱਸੀ ਪਠਾਣਾ ਬਲਾਕ ਵਿੱਚ ਸ.ਸ.ਸ. ਸਕੂਲ ਮੁਸਤਫਾਬਾਦ ਨੇ ਪਹਿਲਾ ਸਥਾਨ ਅਤੇ ਬਾਬਾ ਬੁੱਧ ਦਾਸ ਫੁੱਟਬਾਲ ਅਕੈਡਮੀ ਦੂਜੇ ਸਥਾਨ ‘ਤੇ ਰਹੀ।

ਫੁੱਟਬਾਲ ਅੰਡਰ-21, ਲੜਕੇ ਵਿੱਚ

ਬੱਸੀ ਪਠਾਣਾ ਬਲਾਕ ਵਿੱਚ ਫੁਟਬਾਲ ਕਲੱਬ ਮੁਸਤਫਾਬਾਦ ਨੇ ਪਹਿਲਾ ਸਥਾਨ ਅਤੇ ਫੁਟਬਾਲ ਕਲੱਬ ਬਸੀ ਪਠਾਣਾ ਦੂਜੇ ਸਥਾਨ ‘ਤੇ ਰਿਹਾ।

 

ਇਸ ਮੌਕੇ ਸ. ਜਸਵੀਰ ਸਿੰਘ, ਡੀ.ਐੱਮ. ਸਿੱਖਿਆ ਵਿਭਾਗ, ਸ਼੍ਰੀਮਤੀ ਰੂਪਪ੍ਰੀਤ ਕੌਰ, ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਸ਼੍ਰੀ ਲਖਵੀਰ ਸਿੰਘ (ਅਥਲੈਟਿਕਸ ਕੋਚ), ਸ਼੍ਰੀ ਕੁਲਵਿੰਦਰ ਸਿੰਘ (ਹੈਂਡਬਾਲ ਕੋਚ), ਸ਼੍ਰੀ ਮਨੀਸ਼ ਕੁਮਾਰ (ਹਾਕੀ ਕੋਚ), ਸ਼੍ਰੀ ਸੁਖਦੀਪ ਸਿੰਘ (ਫੁਟਬਾਲ ਕੋਚ), ਸ਼੍ਰੀ ਮਨੋਜ ਕੁਮਾਰ (ਜਿਮਨਾਸਟਿਕ ਕੋਚ), ਸ਼੍ਰੀ ਮਨਜੀਤ ਸਿੰਘ (ਕੁਸ਼ਤੀ ਕੋਚ), ਸ਼੍ਰੀ ਯਾਦਵਿੰਦਰ ਸਿੰਘ (ਵਾਲੀਬਾਲ ਕੋਚ), ਮਿਸ. ਭੁਪਿੰਦਰ ਕੌਰ (ਅਥਲੈਟਿਕਸ ਕੋਚ), ਸ਼੍ਰੀਮਤੀ ਵੀਰਾਂ ਦੇਵੀ (ਖੋਹ-ਖੋਹ ਕੋਚ), ਸਮੂਹ ਫਿਜ਼ੀਕਲ ਅਧਿਆਪਕ ਅਤੇ ਸਮੂਹ ਸਟਾਫ਼ ਹਾਜ਼ਰ ਸੀ।

 

 

 

Leave a Reply

Your email address will not be published. Required fields are marked *