ਮਾਂ ਦੇ ਦਰਬਾਰ ਤੋਂ ਕੋਈ ਖਾਲੀ ਜਾ ਹੀ ਨਹੀਂ ਸਕਦਾ- ਡਾ. ਸਿਕੰਦਰ

ਸਰਹਿੰਦ, ਥਾਪਰ: 

ਮੰਦਰ ਭਗਵਾਨ ਸ਼੍ਰੀ ਸਤਿਆ ਨਾਰਾਇਣ (ਪੰਡਿਤ ਲੱਖੀ ਲਾਲ) ਮੁਹੱਲਾ ਵੇਹੜਾ ਕਲੰਦਰਸ਼ਾਹ, ਬਸੀ ਪਠਾਣਾਂ ਵਿਖੇ ਮਾਤਾ ਕ੍ਰਿਸ਼ਨਾ ਜੀ ਦੀ ਅਗਵਾਈ ਹੇਠ 27ਵਾਂ ਸਲਾਨਾ ਮਹਾਮਾਈ ਦਾ ਜਾਗਰਣ ਕਰਵਾਇਆ ਗਿਆ। ਜਿਸ ਵਿਚ ਮਾਂ ਨੈਣਾਂ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਜੋਤ ਪ੍ਰਚੰਡ ਕੀਤੀ ਗਈ। ਸਮਾਗਮ ਦੌਰਾਨ ਝੰਡੇ ਦੀ ਰਸਮ ਉਪਰੰਤ ਕੰਜਕ ਪੂਜਨ ਵੀ ਕੀਤਾ ਗਿਆ। ਮੁੱਖ ਮਹਿਮਾਨ ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾ ਸਿਕੰਦਰ ਸਿੰਘ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਕਿਹਾ ਕਿ ਮਾਂ ਤਾਂ ਮਾਂ ਹੁੰਦੀ ਹੈ, ਮਾਂ ਦਾ ਦੇਣ ਕੋਈ ਨਹੀ ਦੇ ਸਕਦਾ, ਇਸਦੇ ਦਰਬਾਰ ਵਿਚੋਂ ਕੋਈ ਖਾਲੀ ਜਾ ਹੀ ਨਹੀ ਸਕਦਾ, ਬਸ ਲੋੜ ਹੈ ਸੱਚੀ ਸ਼ਰਧਾ ਤੇ ਸਮਰਪਣ ਦੀ। ਉਨ੍ਹਾਂ ਨੌਜਵਾਨਾਂ ਨੂੰ ਧਾਰਮਿਕ ਸਮਾਗਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਧਰਮ ਪ੍ਰਚਾਰ ਲਈ ਮਾਤਾ ਕ੍ਰਿਸ਼ਨਾ ਦੀ ਸ਼ਲਾਘਾ ਕੀਤੀ।

ਸ ਮੌਕੇ ਕੈਥਲ ਤੋਂ ਆਏ ਕਲਾਕਾਰ ਨੀਟੂ ਚੰਚਲ ਤੇ ਉਨ੍ਹਾਂ ਦੀ ਪਾਰਟੀ ਨੇ ਮਹਾਮਾਈ ਦਾ ਗੁਣਗਾਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕਾ ਵਲੋਂ ਮੁੱਖ ਮਹਿਮਾਨ ਡਾ ਸਿਕੰਦਰ ਸਿੰਘ ਅਤੇ ਹੋਰ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਅੰਤ ਵਿਚ ਸੰਗਤਾ ਲਈ ਲੰਗਰ ਵੀ ਲਾਇਆ ਗਿਆ। ਇਸ ਮੌਕੇ ਪ੍ਰਤੀਮ ਰਬੱੜ, ਰਾਮ ਕ੍ਰਿਸ਼ਨ ਚੁੱਘ, ਡਾ ਭਵਾਨੀ ਸ਼ਰਮਾ, ਦਿਨੇਸ਼ ਥਰੇਜਾ, ਉਮ ਪ੍ਰਕਾਸ਼ ਮੁਖੇਜਾ, ਰਾਜੀਵ ਬੇਦੀ, ਹੰਸ ਰਾਜ ਬਿਰਾਨੀ, ਰਾਹੁਲ ਸ਼ਰਮਾ, ਮਲਕੀਤ ਸਿੰਘ, ਜਤਿੰਦਰ ਬਿੱਲੂ, ਯਸ਼ ਵਧਵਾ, ਰਾਜ ਕੂਮਾਰ ਵਧਵਾ, ਹੇਮਰਾਜ ਥਰੇਜਾ, ਕਮਲ ਵਧਵਾ, ਸੁਸ਼ੀਲ ਗ੍ਰੋਵਰ, ਕਰਮ ਚੰਦ ਬਤੱਰਾ, ਵਾਸਦੇਵ ਨੰਦਾ ਨਾਲ ਵੱਡੀ ਗਿਣਤੀ ਵਿਚ ਹੋਰ ਸ਼ਰਧਾਲੂ ਵੀ ਮੌਜੂਦ ਸਨ।

Leave a Reply

Your email address will not be published. Required fields are marked *