ਸ਼੍ਰੀ ਵਿਸ਼ਵਕਰਮਾ ਪ੍ਰਕਟ ਦਿਵਸ ਦੇ ਸਮਾਗਮ 13 ਸਤੰਬਰ ਤੋਂ ਸ਼ੁਰੂ

ਸਰਹਿੰਦ, ਥਾਪਰ:

ਸ਼੍ਰੀ ਵਿਸ਼ਵਕਰਮਾ ਸਭਾ ਸਰਹਿੰਦ ਵਲੋ 17 ਸਤੰਬਰ ਨੂੰ ਪ੍ਰੋਫੈਸਰ ਕਲੋਨੀ ਵਿਖੇ ਵਿਸ਼ਵਕਰਮਾ ਜੀ ਦਾ ਪ੍ਰਗਟ ਦਿਵਸ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦੇਦੇ ਹੋਏ ਸਭਾ ਦੇ ਪ੍ਰਧਾਨ ਮਨੀਸ਼ ਧੀਮਾਨ,ਅਸ਼ੋਕ ਬਿੰਬਰਾ,ਭਵਿਸ਼ਨ ਧੀਮਾਨ,ਦਲਜੀਤ ਸਿਆਨ,ਪਰਮਿੰਦਰ ਸਿੰਘ,ਗੋਪਾਲ ਕ੍ਰਿਸ਼ਨ ਬਿੰਬਰਾ ਨੇ ਦੱਸਿਆ ਕਿ 13 ਸਤੰਬਰ ਤੋਂ ਵਿਸ਼ਵਕਰਮਾ ਪੁਰਾਣ ਆਰੰਭ ਹੋਣਗੇ ਤੇ 17 ਸਤੰਬਰ ਨੂੰ ਹਵਨ ਯੱਗ ਝੰਡੇ ਦੀ ਰਸਮ ਭਜਨ ਸੰਧਿਆ ਤੇ ਲੰਗਰ ਲਗਾਇਆ ਜਾਵੇਗਾ। ਉਹਨਾਂ ਵਿਸ਼ਵਕਰਮਾ ਪਰਿਵਾਰ ਦੇ ਸਾਰੇ ਮੈਬਰ ਤੇ ਭਗਤਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ