ਬਹਾਵਲਪੁਰ ਬਰਾਦਰੀ ਮਹਾਸੰਘ ਵਲੋ 22ਵਾ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।

ਬੱਸੀ ਪਠਾਣਾਂ, ਉਦੇ ਧੀਮਾਨ: ਬਹਾਵਲਪੁਰ ਬਰਾਦਰੀ ਮਹਾਸੰਘ ਬੱਸੀ ਪਠਾਣਾਂ ਵਲੋਂ ਬਹਾਵਲਪੁਰ ਧਰਮਸ਼ਾਲਾ ਮੁਹਲਾ ਗੁਰੂ ਨਾਨਕ ਪੁਰਾ ਵਿਖੇ 22ਵਾ ਰਾਸ਼ਨ ਵੰਡ ਸਮਾਰੋਹ ਪ੍ਰਧਾਨ ਉਮ ਪ੍ਰਕਾਸ਼ ਮੁਖੇਜਾ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ। ਉਮ ਪ੍ਰਕਾਸ਼ ਮੁਖੇਜਾ ਨੇ ਦਸਿਆ। ਮਹਾਸੰਘ ਵਲੋ ਹਰ ਮਹੀਨੇ ਲੋੜਵੰਦ ਪਰਿਵਾਰਾ ਨੂੰ ਰਾਸ਼ਨ ਵਡਿਆ ਜਾਦਾ ਹੈ। ਹਰ ਮਹੀਨੇ ਇਕ ਲੋੜਵੰਦ ਪਰਿਵਾਰ ਨਾਲ ਜੋੜਿਆ ਜਾਦਾ ਹੈ। ਮਹਾਸੰਘ ਵਲੋ ਬਹਾਵਲਪੁਰੀ ਫ੍ਰੀ ਸਿਲਾਈ ਸੈਂਟਰ ਚਲਾਇਆ ਜਾ ਰਿਹਾ ਹੈ। ਸਿਲਾਈ ਸੈਂਟਰ ਦਾ ਦਸ ਲੜਕੀਆ ਦਾ ਇਕ ਬੈਚ ਕੰਪਲੀਟ ਹੋ ਗਿਆ ਹੈ। ਦੂਸਰਾ ਬੈਚ ਚਲ ਰਿਹਾ ਹੈ। ਮਹਾਸੰਘ ਵਲੋ ਹਰ ਮਹੀਨੇ ਦੇ ਤੀਜੇ ਐਤਵਾਰ ਸਵੇਰੇ 7ਵਜੇ ਤੋ ਦੁਪਹਿਰ 1ਵਜੇ ਤੱਕ ਮੈਡੀਕਲ ਚੈੱਕਅਪ ਕੈਂਪ ਨਰਿੰਦਰ ਲੈਬਾਟਰੀ ਖਾਲਸਾ ਸਕੂਲ ਚੋਕ ਵਿਖੇ ਲਗਾਇਆ ਜਾਦਾ ਹੈ ਜਿਸ ਵਿੱਚ ਬੀਪੀ,ਸੂਗਰ, ਐਚ ਬੀ,ਬਲਡ ਗਰੁੱਪ, ਫ੍ਰੀ ਟੈਸਟ ਕੀਤੇ ਜਾਦੇ ਹਨ। ਮਹਾਸੰਘ ਵਲੋ ਪੋਲੀਓ ਕੈਂਪ, ਬਲੰਡ ਕੈਂਪ ਲਗਾਏ ਜਾਦੇ ਹਨ। ਇਸ ਮੋਕੇ ਚੈਅਰਮੈਨ ਅਰਜੁਨ ਸੇਤੀਆ, ਜਿਲਾ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਸਰਪ੍ਰਸਤ ਵਾਸਦੇਵ ਨੰਦਾ, ਸਰਪ੍ਰਸਤ ਓਮ ਪ੍ਰਕਾਸ਼, ਸੀਨੀਅਰ ਵਾਈਸ ਚੇਅਰਮੈਨ ਕਿਸ਼ਨ ਅਰੋੜਾ, ਕੈਸ਼ੀਅਰ ਰਾਮ ਲਾਲ ਕੌਸ਼ਲ, ਰਕੇਸ਼ ਰਬੜ, ਲਾਲੀ ਵਰਮਾ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ