ਭਾਰਤ ਵਿਕਾਸ ਪੀ੍ਸ਼ਦ ਵਲੋਂ ਲਗਾਇਆ ਗਿਆ ਮੁਫ਼ਤ ਸ਼ੂਗਰ ਅਤੇ ਬੀ ਪੀ ਜਾਂਚ ਕੈਂਪ।

ਬੱਸੀ ਪਠਾਣਾ, ਉਦੇ ਧੀਮਾਨ : ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਹੇਠ ਅਤੇ ਸੇਵਾ ਮੁੱਖੀ ਵਿਨੋਦ ਸ਼ਰਮਾ ਅਤੇ ਪੋ੍ਜੈਕਟ ਚੇਅਰਮੈਨ ਰਵਿੰਦਰ ਰਿੰਕੂ ਦੀ ਦੇਖਭਾਲ ਹੇਠਾਂ ਪਬਲਿਕ ਕੰਪਿਊਟਰਾਈਜਡ ਲੈਬੋਰਟਰੀ ਵਿੱਖੇ ਮੁਫ਼ਤ ਸ਼ੂਗਰ ਅਤੇ ਬੀ ਪੀ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿੱਚ 153 ਮਰੀਜਾਂ ਦਾ ਚੈੱਕਅੱਪ ਕੀਤਾ ਗਿਆ| ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਜਨਰਲ ਸਕੱਤਰ ਪੰਜਾਬ ਸਰਦਾਰ ਜਗਦੀਪ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਕੈਂਪ ਦੀ ਸ਼ੁਰੂਆਤ ਭਾਰਤ ਮਾਤਾ ਦੇ ਚਿੱਤਰ ਅਗੇ ਦੀਪ ਜਲਾ ਕੇ ਕੀਤੀ ਗਈ। ਸਰਦਾਰ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਪੀ੍ਸ਼ਦ ਵਲੋਂ ਸੇਵਾ ਦੇ ਕੰਮ ਕਰਨਾ ਸ਼ਲਾਘਾਯੋਗ ਹੈ। ਪੀ੍ਸ਼ਦ ਵਲੋਂ ਮਹੀਨੇ ਵਿੱਚ 4 ਤੋਂ 5 ਪੋ੍ਜੈਕਟ ਲਗਾਏ ਜਾ ਰਹੇ ਹਨ। ਪੀ੍ਸ਼ਦ ਸੰਸਕਾਰ ਅਤੇ ਸੇਵਾ ਦੇ ਪੋ੍ਜੈਕਟ ਲਗਾ ਕੇ ਸਮਾਜ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ ਅਤੇ ਪੀ੍ਸ਼ਦ ਵਧਾਈ ਦੀ ਪਾਤਰ ਹੈ। ਪੀ੍ਸ਼ਦ ਵਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਧਾਨ ਮਨੋਜ ਕੁਮਾਰ ਭੰਡਾਰੀ ਨੇ ਦਸਿੱਆ ਕਿ ਅੱਜ ਦੇ ਦਿਨ ਮਿਤੀ 7 ਸਤੰਬਰ ਨੂੰ ਰਵਿੰਦਰ ਰਿੰਕੁ ਦੇ ਪੁੱਤਰ ਦਾਨਿਸ਼ ਚੌਹਾਨ ਦਾ ਜਨਮਦਿਨ ਵੀ ਹੈ ਤੇ ਮੁੱਖ ਮਹਿਮਾਨ, ਪੀ੍ਸ਼ਦ ਪਰਿਵਾਰ ਅਤੇ ਮੌਜੂਦ ਪਤਵੰਤੇ ਸੱਜਣਾਂ ਨਾਲ ਕੇਕ ਵੀ ਕਟਿੱਆ ਗਿਆ। ਰਵਿੰਦਰ ਰਿੰਕੂ ਨੇ ਗਲਬਾਤ ਕਰਦਿਆਂ ਕਿਹਾ ਕਿ ਮਿਤੀ 07 ਸਤੰਬਰ ਤੋਂ 20 ਸਤੰਬਰ ਤੱਕ ਖੂਨ ਨਾਲ ਸੰਬੰਧਿਤ ਸਾਰੇ ਟੈਸਟ ਪਬਲਿਕ ਕੰਪਿਊਟਰਾਈਜਡ ਲੈਬੋਰਟਰੀ ਨੇੜੇ ਸਿਵਲ ਹਸਪਤਾਲ ਵਿੱਖੇ ਅੱਧੇ ਰੇਟਾਂ ਤੇ ਕੀਤੇ ਜਾਣਗੇ ਤੇ ਪੀ੍ਸ਼ਦ ਵਲੋਂ ਸੇਵਾ ਦੇ ਕੰਮ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਸੁਖਪ੍ਰੀਤ ਕੌਰ, ਹੇਮਸ਼ੀਖਾ, ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਸਕੱਤਰ ਭਾਰਤ ਭੂਸ਼ਣ ਸਚਦੇਵਾ, ਖਜਾਨਚੀ ਸੰਜੀਵ ਸੋਨੀ, ਨੀਰਜ ਮਲਹੋਤਰਾ, ਨੀਰਜ ਗੁਪਤਾ, ਰਕੇਸ਼ ਗੁਪਤਾ, ਜੈ ਕਿ੍ਸ਼ਨ, ਰਾਜ ਕੁਮਾਰ ਵਧਵਾ, ਭਾਰਤ ਭੂਸ਼ਣ ਸ਼ਰਮਾ, ਰਵੀਸ਼ ਅਰੋੜਾ, ਧਰਮਿੰਦਰ ਬਾਂਡਾ, ਵਾਸਦੇਵ ਨੰਦਾ, ਅਨਿਲ ਲੂੰਬਾ, ਕਰਮਜੀਤ ਸਿੰਘ ਢੀਂਡਸਾ, ਇੰਦਰਜੀਤ ਭੋਲਾ, ਪਵਨ ਬਸੰਲ, ਸੁਨੀਲ ਰੈਨਾ, ਮਨਪ੍ਰੀਤ ਹੈਪੀ, ਪਰਮਜੀਤ ਸਿੰਘ, ਸਮੀਰ ਕਪਲੀਸ਼, ਅਜੇ ਸਿੰਗਲਾ, ਰਮੇਸ਼ ਕੁਮਾਰ, ਕਿ੍ਸ਼ਨ ਕੁਮਾਰ, ਸਤਵੀਰ ਨੌਗਾਵਾਂ, ਪਵਨ ਕੁਮਾਰ, ਅਸ਼ੋਕ ਕੁਮਾਰ, ਅਨੂਪ ਸਿੰਗਲਾ, ਦਿਨੇਸ਼ ਗੁਪਤਾ, ਜਸਵੀਰ ਸਿੰਘ, ਤਰਨਜੀਤ ਸਿੰਘ, ਲਖਵੀਰ ਸਿੰਘ, ਰਮਨ ਗੁਪਤਾ, ਸਤਪਾਲ ਭਨੋਟ ਆਦਿ ਹਾਜ਼ਰ ਰਹੇ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ)

+91-80545-08200

ਤਾਜ਼ਾ ਤਾਰੀਨ