ਚੰਡੀਗੜ/ਪੰਚਕੁਲਾ, ਰੂਪ ਨਰੇਸ਼: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਇਲਾਹੀ ਅਗਵਾਈ ਹੇਠ ਕੰਮ ਕਰ ਰਹੇ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿੰਗ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੂੰ ਵਿਵੰਤਾ ਹੋਟਲ, ਦਵਾਰਕਾ, ਦਿੱਲੀ ਵਿਖੇ ਸਮਾਜ ਭਲਾਈ ਦੇ ਕੰਮਾਂ ਲਈ ਆਯੋਜਿਤ ਇੱਕ ਸੀ.ਐਸ. ਆਰ. ਸਿਖਰ ਸੰਮੇਲਨ ਦੇ 11ਵੇਂ ਐਡੀਸ਼ਨ ਦੇ ਪੁਰਸਕਾਰ ਸਮਾਰੋਹ ਵਿਚ ਯੂ.ਬੀ.ਐਸ. ਫੋਰਮ ਦੁਆਰਾ ਸਾਲ ਦੇ ਸਭ ਤੋਂ ਪ੍ਰਭਾਵਸ਼ਾਲੀ ਐੱਨ. ਜੀ. ਓ. ਵਜੋਂ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਸ੍ਰੀ ਓ.ਪੀ.ਨਿਰੰਕਾਰੀ ਨੇ ਦਿੱਤੀ।
ਇਸ ਮੌਕੇ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਸਤਿਕਾਰਯੋਗ ਜੋਗਿੰਦਰ ਸੁਖੀਜਾ ਉਚੇਚੇ ਤੌਰ ‘ਤੇ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਲਈ ਮੌਜੂਦ ਸਨ, ਜਿਨ੍ਹਾਂ ਨੇ ਇਹ ਸਨਮਾਨ ਪ੍ਰਾਪਤ ਕਰਦਿਆਂ ਕਿਹਾ ਕਿ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੂੰ ਕਈ ਸਮਾਜਿਕ ਅਤੇ ਚੈਰੀਟੇਬਲ ਯਤਨਾਂ ਲਈ ਅਜਿਹੇ ਕਈ ਵਿਸ਼ੇਸ਼ ਪੁਰਸਕਾਰ ਮਿਲ ਚੁੱਕੇ ਹਨ | ਅਸੀਂ ਭਾਰਤ ਵਿੱਚ ਕੀਤੇ ਜਾ ਰਹੇ ਪ੍ਰਭਾਵਸ਼ਾਲੀ ਕਾਰਜਾਂ ਨੂੰ ਉਜਾਗਰ ਕਰਦੇ ਹਾਂ ਜੋ ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜਪਿਤਾ ਜੀ ਦੀਆਂ ਅਨਮੋਲ ਅਤੇ ਪ੍ਰੇਰਣਾਦਾਇਕ ਸਿੱਖਿਆਵਾਂ ਦਾ ਇੱਕ ਸੁੰਦਰ ਨਤੀਜਾ ਹੈ। ਬਿਨਾਂ ਸ਼ੱਕ ਇਹ ਪਲ ਸਾਡੇ ਸਾਰਿਆਂ ਲਈ ਮਾਣ ਵਾਲਾ ਪਲ ਹੈ।
2010 ਵਿੱਚ ਸਥਾਪਿਤ, ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਆਪਣੇ ਕਲਿਆਣਕਾਰੀ ਪ੍ਰੋਜੈਕਟਾਂ ਨੂੰ ਲਾਗੂ ਕਰਕੇ ਸਮਾਜ ਦੇ ਹਰ ਖੇਤਰ ਵਿੱਚ ਆਪਣੀ ਸਕਾਰਾਤਮਕ ਭੂਮਿਕਾ ਨਿਭਾ ਰਹੀ ਹੈ, ਜਿਸ ਵਿੱਚ ਸਿਹਤ ਦੇ ਤਹਿਤ ਵੱਖ-ਵੱਖ ਚੈਰੀਟੇਬਲ ਹਸਪਤਾਲ, ਡਿਸਪੈਂਸਰੀਆਂ, ਫਿਜ਼ੀਓਥੈਰੇਪੀ, ਦੰਦਾਂ, ਅੱਖਾਂ ਦੀ ਦੇਖਭਾਲ ਕੇਂਦਰ, ਡਾਇਗਨੌਸਟਿਕ ਲੈਬ ਆਦਿ ਸੇਵਾਵਾਂ ਉਪਲਬਧ ਹਨ। ਜਿਸ ਰਾਹੀਂ ਹੁਣ ਤੱਕ ਲੱਖਾਂ ਲੋਕ ਸਿਹਤ ਸਹੂਲਤਾਂ ਦਾ ਲਾਭ ਉਠਾ ਚੁੱਕੇ ਹਨ। ਇਨ੍ਹਾਂ ਸੇਵਾਵਾਂ ਦੇ ਤਹਿਤ ਸੰਤ ਨਿਰੰਕਾਰੀ ਹੈਲਥ ਸਿਟੀ ਪ੍ਰੋਜੈਕਟ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਜੋ ਮਨੁੱਖਤਾ ਅਤੇ ਏਕਤਾ ਦੀ ਸੁੰਦਰ ਭਾਵਨਾ ਨੂੰ ਸਮਰਪਿਤ ਹੈ।
ਸਿੱਖਿਆ ਖੇਤਰ ਦੇ ਤਹਿਤ, ਸਕੂਲ, ਕਾਲਜ ਅਤੇ ਨੌਜਵਾਨਾਂ ਲਈ ਵੱਖ-ਵੱਖ ਤਰ੍ਹਾਂ ਦੇ ਸਿਖਲਾਈ ਕੇਂਦਰ ਜਿਵੇਂ ਕਿ ਨਿਰੰਕਾਰੀ ਸੰਗੀਤ ਅਤੇ ਕਲਾ ਸੰਸਥਾ, ਮੁਫਤ ਸਿੱਖਿਆ ਕੇਂਦਰ, ਲਾਇਬ੍ਰੇਰੀ ਆਦਿ ਵਿਸ਼ੇਸ਼ ਹਨ।
ਸੰਯੁਕਤ ਰਾਸ਼ਟਰ ਦੇ ਐੱਸ ਡੀ ਜੀ ਨੰਬਰ 6 ਟੀਚੇ ਦੇ ਤਹਿਤ ਮਹਾਰਾਸ਼ਟਰ ਦੇ ਸਾਈਵਾਨ ਖੇਤਰ ਵਿੱਚ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੁਆਰਾ ਚਲਾਏ ਜਾ ਰਹੇ ਜਲ ਸੰਭਾਲ ਪ੍ਰੋਜੈਕਟ ਦੇ ਤਹਿਤ, ਇਸ ਅਤਿ ਪਛੜੇ ਇਲਾਕੇ ਦੇ ਕਬੀਲਿਆਂ ਲਈ ਤਿੰਨ ਸੀਮਿੰਟ ਡਰੇਨ ਡੈਮ ਬਣਾਏ ਗਏ ਅਤੇ ਕਈ ਕੰਮ ਸ਼ੁਰੂ ਕੀਤੇ ਗਏ ਉਨ੍ਹਾਂ ਦੀਆਂ ਪਾਣੀ ਨਾਲ ਸਬੰਧਤ ਬੁਨਿਆਦੀ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਜਿਸ ਦਾ 30 ਹਜ਼ਾਰ ਦੇ ਕਰੀਬ ਸਥਾਨਕ ਕਬਾਇਲੀ ਲੋਕ ਲਾਭ ਲੈ ਰਹੇ ਹਨ।
ਕੁਦਰਤ ਦੀ ਸੰਭਾਲ ਲਈ ਐੱਸ ਐੱਨ ਸੀ ਐੱਫ ਵਲੋਂ ਕਈ ਪ੍ਰੋਜੈਕਟ ਚਲਾਏ ਜਾ ਰਹੇ ਹਨ ਜਿਸ ਵਿੱਚ ਪਾਣੀ ਦੀ ਸੰਭਾਲ ਲਈ ‘ਪ੍ਰੋਜੈਕਟ ਅੰਮ੍ਰਿਤ’ ਅਤੇ ਕੁਦਰਤੀ ਸੰਤੁਲਨ ਲਈ ‘ ਵਨਨੈਸ ਵਣ’ ਵਰਗੇ ਪ੍ਰੋਜੈਕਟ ਚਲਾਏ ਜਾ ਰਹੇ ਹਨ ਤਾਂ ਜੋ ਧਰਤੀ ਦੀ ਸਾਂਭ ਸੰਭਾਲ ਕੀਤੀ ਜਾ ਸਕੇ।
ਇਸ ਪ੍ਰੋਗਰਾਮ ਤਹਿਤ ਐੱਸ. ਐਨ. ਸੀ.ਐੱਫ. ਦੇ ਵਲੰਟੀਅਰਾਂ ਦੁਆਰਾ ਇੱਕ ਇੰਟਰਐਕਟਿਵ ਡਿਸਪਲੇ ਰਾਹੀਂ ਮਿਸ਼ਨ ਦੁਆਰਾ ਕੀਤੇ ਗਏ ਵੱਖ-ਵੱਖ ਪ੍ਰਭਾਵਸ਼ਾਲੀ ਕੰਮਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ।