ਬੱਸੀ ਪਠਾਣਾ, ਉਦੇ ਧੀਮਾਨ : ਜਨਮ ਅਸ਼ਟਮੀ ਦੇ ਮੌਕੇ ‘ਤੇ ਅਗਰਵਾਲ ਧਰਮਸ਼ਾਲਾ ਵਿਖੇ ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਝਾਕੀ ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾ ਵੱਲੋਂ ਚੇਅਰਮੈਨ ਮਨੋਜ ਕੁਮਾਰ ਭੰਡਾਰੀ ਦੀ ਅਗਵਾਈ ਅਤੇ ਪ੍ਰੋਜੈਕਟ ਚੇਅਰਮੈਨ ਸ਼੍ਰੀ ਵਿਨੋਦ ਸ਼ਰਮਾ ਦੀ ਦੇਖ-ਰੇਖ ਹੇਠ ਝਾਕੀ ਦੌਰਾਨ ਸ਼ਰਧਾਲੂਆਂ ਲਈ ਪ੍ਰਸ਼ਾਦ ਅਤੇ ਠੰਡੇ ਜਲ ਦਾ ਪ੍ਰਬੰਧ ਕੀਤਾ ਗਿਆ।ਸ਼੍ਰੀ ਰਾਮ ਲੀਲਾ ਕਮੇਟੀ ਦੀ ਝਾਂਕੀ ਨੇ ਦਿਖਾਇਆ ਕਿ ਮਾਤਾ ਗੰਗਾ ਕਿਵੇਂ ਧਰਤੀ ‘ਤੇ ਆਈ ਅਤੇ ਕੌਣ ਉਨ੍ਹਾਂ ਨੂੰ ਲਿਆਇਆ। ਜਿਸ ਵਿੱਚ ਭਗਵਾਨ ਸ਼ਿਵ ਜੀ , ਭਗਤ ਭਗੀਰਥ, ਮਾਤਾ ਗੰਗਾ ਜੀ ਅਤੇ ਨਾਰਦ ਜੀ ਵਿਚਕਾਰ ਭਾਵੁਕ ਸੰਵਾਦ ਦਿਖਾਇਆ ਗਿਆ ਜਿਸ ਨੇ ਸ਼ਰਧਾਲੂਆਂ ਨੂੰ ਭਾਵੁਕ ਕਰ ਦਿੱਤਾ। ਸ਼੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਸ਼੍ਰੀ ਅਜੇ ਸਿੰਗਲਾ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਅਤੇ ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਅਨੂਪ ਸਿੰਗਲਾ ਦਾ ਵੀ ਧੰਨਵਾਦ ਕੀਤਾ ਗਿਆ। ਸ਼੍ਰੀ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਸ਼੍ਰੀ ਅਜੇ ਸਿੰਗਲਾ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਜਨਮ ਅਸ਼ਟਮੀ ਮੌਕੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਅਤੇ ਜਲ ਛਕਾਉਣਾ ਸ਼ਲਾਘਾਯੋਗ ਕਾਰਜ ਹੈ| ਮਨੋਜ ਕੁਮਾਰ ਭੰਡਾਰੀ ਅਤੇ ਸ਼੍ਰੀ ਅਜੈ ਸਿੰਗਲਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਵੱਖ-ਵੱਖ ਥਾਵਾਂ ‘ਤੇ ਵਿਸ਼ਾਲ ਝਾਕੀਆਂ ਦਾ ਆਯੋਜਨ ਕਰਨਾ ਚਾਹੀਦਾ ਹੈ ਤਾਂ ਜੋ ਆਪਸੀ ਭਾਈਚਾਰਾ ਕਾਇਮ ਰਹੇ।ਇਸ ਦੌਰਾਨ ਸੰਸਕਾਰ ਮੁਖੀ ਸ੍ਰੀ ਬਲਦੇਵ ਕ੍ਰਿਸ਼ਨ, ਜ਼ਿਲ੍ਹਾ ਕੋਆਰਡੀਨੇਟਰ ਬਬਲਜੀਤ ਪਨੇਸਰ, ਅਨਿਲ ਕੁਮਾਰ, ਰਵੀਸ਼ ਅਰੋੜਾ, ਅਨੂਪ ਸਿੰਗਲਾ, ਕਮੇਟੀ ਖ਼ਜ਼ਾਨਚੀ ਅਨਿਲ ਜੈਨ, ਸਟੋਰ ਕੀਪਰ ਰਵਿੰਦਰ ਰੰਮੀ, ਜਤਿਨ ਪਰਾਸ਼ਰ, ਸਕੱਤਰ ਗੁਰਵਿੰਦਰ ਸਿੰਘ, ਡਾਇਰੈਕਟਰ ਕੁਲਦੀਪ ਕਿੱਪੀ, ਕੇ.ਕੇ.ਭੰਡਾਰੀ, ਕਰਨ ਪਨੇਸਰ, ਰਾਜੀਵ, ਸਾਹਿਲ, ਗੁਲਸ਼ਨ, ਗਗਨ ਬਾਜਵਾ, ਨਿਤੀਸ਼ ਗੌਤਮ, ਜਤਿਨ ਪਰਾਸ਼ਰ, ਜਤਿੰਦਰ ਸ਼ਰਮਾ, ਅਕਸ਼ੈ ਧੀਮਾਨ, ਪੁਨੀਤ, ਜੈ ਕਟਾਰੀਆ, ਨਿਆਮਾ, ਮਨੀਸ਼, ਸੁਮਿਤ ਜੈਨ, ਤੁਸ਼ਾਰ ਗੁਲਾਟੀ, ਰਿਹਾਨ ਸੁਰਜਨ, ਗੈਵੀ, ਮਾਨਵ ਚੁੱਘ, ਰਿਧਮ ਸੱਪਲ, ਰਵਿੰਦਰ ਚਾਵਲਾ ਆਦਿ ਹਾਜ਼ਰ ਸਨ।