ਸਰਹਿੰਦ, ਥਾਪਰ: ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਸਮਸ਼ੇਰ ਸਿੰਘ ਨੇ ਡੀਈ ਓ ਐਲੀਮੈਂਟਰੀ ਫਤਿਹਗੜ੍ਹ ਸਾਹਿਬ ਦਾ ਅਹੁੱਦਾ ਸੰਭਾਲ ਲਿਆ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਦੂਜੀ ਵਾਰ ਇਸ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹ ਇਸ ਸੇਵਾ ਨੂੰ ਅਧਿਆਪਕਾਂ ਦੇ ਸਹਿਯੋਗ ਨਾਲ ਪੂਰਾ ਕਰਨਗੇ। ਉਹਨਾਂ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਜਿਲ੍ਹੇ ਵਿੱਚ ਸਿੱਖਿਆ ਨੂੰ ਉਹ ਸਿਖਰਾਂ ਤੱਕ ਪਹੁੰਚਾਉਣਗੇ।
ਇਸ ਮੌਕੇ ਤੇ ਡੀ ਈ ਓ ਸਕੰਡਰੀ ਸ੍ਰੀ ਸੁਸ਼ੀਲ ਨਾਥ, ਡਿਪਟੀ ਡੀ ਈ ਓ ਸਰਦਾਰ ਦੀਦਾਰ ਸਿੰਘ, ਪ੍ਰਿਤਪਾਲ ਸਿੰਘ, ਐਲ ਏ ਸਚਿੰਦਰ ਸਿੰਘ, ਸਟੇਟ ਅਵਾਰਡੀ ਨੌਰੰਗ ਸਿੰਘ, ਕੁਲਦੀਪ ਸਿੰਘ, ਖੁਸ਼ਵੰਤ ਥਾਪਰ, ਮਨਵੀਰ ਸਿੰਘ, ਜਸਵੀਰ ਸਿੰਘ, ਕੰਵਲਜੀਤ ਸਿੰਘ ਸੋਹੀ, ਹਰਜੀਤ ਸਿੰਘ, ਕਰਮਜੀਤ ਸਿੰਘ ਅਤੇ ਸਮੁੱਚਾ ਸਟਾਫ ਹਾਜ਼ਰ ਸੀ।