ਫਤਿਹਗੜ੍ਹ ਸਾਹਿਬ, ਥਾਪਰ: ਗੁਰਦੁਆਰਾ ਮਕਾਰੋਂਪੁਰ ਸਾਹਿਬ ਵਿਖੇ ਪੂਰਨਮਾਸੀ ਦਾ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਇਆ ਗਿਆ। ਇਸ ਮੋਕੇ ਤੇ ਪ੍ਰਬੰਧਕ ਜੈ ਸਿੰਘ ਨੇ ਦੱਸਿਆ ਕਿ ਕੀਰਤਨੀ ਜਥਿਆਂ ਵਲੋ ਰਸ ਭਿੰਨਾ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ ਗਿਆ ।ਇਸ ਮੌਕੇ ਤੇ ਵੱਖੋ ਵੱਖਰੇ ਪਿੰਡਾਂ ਅਤੇ ਸ਼ਹਿਰਾਂ ਤੋਂ ਸੰਗਤਾਂ ਨੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਮੁਕਾਰੋਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਤੇ ਜੈ ਸਿੰਘ ਪ੍ਰਬੰਧਕ ਦੀ ਪ੍ਰੇਰਣਾ ਸੱਦਕਾ ਡਾਕਟਰ ਸੁਰਜੀਤ ਸਿੰਘ ਸੁਪਰ ਸਪੈਸਲਟੀ ਹਸਪਤਾਲ ਸੈਕਟਰ 94 ਮੋਹਾਲੀ ਵੱਲੋਂ ਹੱਡੀਆਂ ਅਤੇ ਜੋੜਾਂ ਦੇ ਇਲਾਜ ਲਈ ਫਰੀ ਮੈਡੀਕਲ ਕੈਂਪ ਲਗਾਇਆ ਗਿਆ |ਇਸ ਮੌਕੇ ਤੇ ਡਾਕਟਰ ਬਲਵਿੰਦਰ ਸਿੰਘ ਮੁਲਤਾਨੀ ਐਮ ਐਸ ਅਰਥੋ ਨੇ ਬਹੁਤ ਹੀ ਵੱਧੀਆ ਤਰੀਕੇ ਨਾਲ ਮਰੀਜ਼ ਦਾ ਚੈਕ ਅੱਪ ਕੀਤਾ ਇਸ ਮੌਕੇ ਤੇ ਡਾਕਟਰ ਆਰ ਕੇ ਸ਼ਰਮਾ ਐਮ ਡੀ ਮੈਡੀਸਨ ਨੇ ਵੀ ਵੱਖੋ ਵੱਖਰੀਆਂ ਬਿਮਾਰੀਆਂ ਦਾ ਚੈੱਕ ਅਪ ਕੀਤਾ ਅਤੇ ਫਰੀ ਦਵਾਈਆ ਦਿੱਤੀਆ ਗਈਆ ਇਸ ਮੌਕੇ ਤੇ ਸੰਗਤ ਦਾ ਬੀਪੀ, ਸ਼ੂਗਰ ਵੀ ਚੈਕ ਕੀਤਾ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਟੇਟ ਅਵਾਰਡੀ ਨੌਰੰਗ ਸਿੰਘ, ਡਾਕਟਰ ਰਵਿੰਦਰ ਸ਼ਰਮਾ ,ਸਹਿਜਵੀਰ ਸਿੰਘ ,ਰਣਜੀਤ ਕੌਰ, ਕੁਲਦੀਪ ਸਿੰਘ, ਰੁਪਿੰਦਰ ਕੌਰ ,ਵਿਕਾਸ ਮੋਂਗਾ ,ਜੋਰਾ ਸਿੰਘ ਮੁਕਾਰੋਂਪੁਰ, ਜਸਵੀਰ ਸਿੰਘ, ਹਰਬੰਸ ਸਿੰਘ ਨੰਬਰਦਾਰ ਤੋਂ ਇਲਾਵਾ ਸੰਗਤ ਵੀ ਹਾਜ਼ਰ ਸੀ।