ਬਹਾਵਲਪੁਰ ਬਰਾਦਰੀ ਮਹਾਸੰਘ ਵਲੋ 17ਵਾ ਲੈਬਾਟਰੀ ਖੂਨ ਜਾਚ ਕੈਂਪ ਲਗਾਇਆ ਗਿਆ।

ਬੱਸੀ ਪਠਾਣਾ, ਉਦੇ ਧੀਮਾਨ : ਬਹਾਵਲਪੁਰ ਬਰਾਦਰੀ ਮਹਾਸੰਘ ਬਸੀ ਪਠਾਣਾ ਵਲੋ ਪ੍ਰਧਾਨ ਓਮ ਪ੍ਰਕਾਸ਼ ਮੁਖੇਜਾ ਦੀ ਪ੍ਰਧਾਨਗੀ ਵਿੱਚ ਨਰਿੰਦਰ ਲੈਬਾਟਰੀ ਖਾਲਸਾ ਸਕੂਲ ਚੋਕ ਵਿਖੇ ਬਾਬਾ ਬੁੱਧ ਦਾਸ ਜੀ ਯਾਦ ਨੂੰ ਸਮਰਪਿਤ 17ਵਾ ਖੂਨ ਜਾਚ ਕੈਂਪ ਲਗਾਇਆ ਗਿਆ। ਖੂਨ ਜਾਚ ਕੈਂਪ ਵਿਚ ਸੁਗਰ, ਐਚ ਬੀ, ਬੀਪੀ,ਬਲਡ ਗਰੁੱਪ ਆਦਿ ਫ੍ਰੀ ਟੈਸਟ ਕੀਤੇ ਗਏ। ਓਮ ਪ੍ਰਕਾਸ਼ ਮੁਖੇਜਾ ਵਲੋ ਦਸਿਆ ਗਿਆ। ਕੈਂਪ ਵਿਚ 50 ਤੋ ਵਧ ਪੁਰਸਾ ਤੇ ਇਸਤਰੀਆ ਨੇ ਆਪਣੇ ਖੂਨ ਜਾਚ ਦੇ ਟੈਸਟ ਕਰਵਾ ਕੇ ਕੈਂਪ ਦਾ ਲਾਭ ਊਠਾ ਇਆ। ਮਹਾਸੰਘ ਵਲੋ ਸਹਿਰ ਵਿਚ ਸਮਾਜਿਕ, ਧਾਰਮਿਕ ਸਮਾਗਮ ਵਿਚ ਆਪਣਾ ਯੋਗਦਾਨ ਪਾਇਆ ਜਾਦਾ ਹੈ। ਇਹਨਾ ਸਮਾਜ ਸੇਵਾ ਦੇ ਕੰਮਾ ਵਿਚ ਮਹਾਸੰਘ ਦੇ ਅਹੁਦੇਦਾਰ ਤੇ ਮੈਬਰਾ ਵਲੋ ਆਰਥਿਕ ਤੌਰ ਤੇ ਮਦਦ ਕੀਤੀ ਜਾਦੀ ਹੈ। ਮਹਾਸੰਘ ਵਲੋ ਹਰ ਮਹੀਨੇ ਲੋੜਵੰਦ ਪਰਿਵਾਰਾ ਨੂੰ ਫ੍ਰੀ ਰਾਸ਼ਨ ਦਿਤਾ ਜਾਦਾ ਹੈ। ਮਹਾਸੰਘ ਵਲੋ ਬਹਾਵਲਪੁਰੀ ਫ੍ਰੀ ਸਿਲਾਈ ਸੈਂਟਰ ਚਲਾਇਆ ਜਾ ਰਿਹਾ ਹੈ। ਇਸ ਮੋਕੇ ਚੈਅਰਮੈਨ ਅਰਜੁਨ ਸੇਤੀਆ, ਜਿਲਾ ਪ੍ਰਧਾਨ ਕਿਸੋਰੀ ਲਾਲ ਚੁੱਘ, ਸਰਪ੍ਰਸਤ ਮਦਨ ਲਾਲ ਟੁਲਾਨੀ, ਸਰਪ੍ਰਸਤ ਲੀਲਾ ਰਾਮ, ਸਰਪ੍ਰਸਤ ਓਮ ਪ੍ਰਕਾਸ਼ ਕਪੜੇ ਵਾਲੇ, ਸੀਨੀਅਰ ਵਾਈਸ ਚੇਅਰਮੈਨ ਕਿਸ਼ਨ ਅਰੋੜਾ, ਸੀਨੀਅਰ ਵਾਈਸ ਪ੍ਰਧਾਨ ਸੁਸੀਲ ਗਰੋਵਰ, ਵਾਈਸ ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ, ਨਰਿੰਦਰ ਕੁਮਾਰ ਲੈਬਾਟਰੀ ਵਾਲੇ, ਜਤਿੰਦਰ ਕੁਮਾਰ ਗੁਰਾਨੀ ਬਿਲੂ, ਰਕੇਸ਼ ਰਬੜ, ਰਾਧੇ ਸਿਆਮ ਜਾਵਾ ਲਾਲੀ ਵਰਮਾ, ਸਤਪਾਲ ਮੁਖੇਜਾ,ਹਰੀਸ਼ ਚਾਵਲਾ ਹਾਜਰ ਸਨ।

‘ਨਿਊਜ਼ ਟਾਊਨ’ ਦੇ ਪੱਤਰਕਾਰ ਬਣਨ ਲਈ ਸੰਪਰਕ ਕਰੋ।
ਅਸੀਂ ਤੁਹਾਨੂੰ ਆਪਣੀ ਖ਼ਬਰ ਆਪ ਇਸ ਵੈਬਸਾਈਟ ’ਤੇ ਪਾਉਣ ਦੀ ਸਹੂਲਤ ਦੇਵਾਂਗੇ।
ਰੂਪ ਨਰੇਸ਼ (ਮੁੱਖ ਸੰਪਾਦਕ) 
+91-80545-08200

Live Cricket Score

ਤਾਜ਼ਾ ਤਾਰੀਨ