ਬਸੀ ਪਠਾਣਾਂ , ਉਦੇ ਧੀਮਾਨ : ਭਾਰਤ ਵਿਕਾਸ ਪੀ੍ਸ਼ਦ ਬਸੀ ਪਠਾਣਾਂ ਵਲੋਂ ਪ੍ਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਹੇਠ ਸੈਂਚੁਰੀ ਰਿਜੋਰਟ ਵਿਖੇ ਤੀਜ ਦਾ ਤਿਓਹਾਰ ਬੜੇ ਉਤਸਾਹ ਨਾਲ ਮਨਾਇਆ ਗਿਆ ਜਿਸ ਵਿੱਚ ਸਮਾਜਸੇਵੀ ਹਿਤੇਸ਼ ਅਰੋੜਾ ਅਤੇ ਓਹਨਾਂ ਦੀ ਪਤਨੀ ਨਿਧੀ ਅਰੋੜਾ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ ਓਥੇ ਹੀ ਸੂਬਾ ਖਜਾਨਚੀ ਨਵਦੀਪ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਸਮਾਗਮ ਦੀ ਸ਼ੁਰੂਆਤ ਭਾਰਤ ਮਾਤਾ ਦੇ ਚਿੱਤਰ ਅੱਗੇ ਦੀਪ ਜਗਾ ਕੇ ਅਤੇ ਵੰਦੇ ਮਾਤਰਮ ਦਾ ਉਚਾਰਣ ਕਰਕੇ ਕੀਤੀ ਗਈ। ਪੀ੍ਸ਼ਦ ਪਰਿਵਾਰ ਦੇ ਬੱਚਿਆਂ ਵਲੋਂ ਸੰਸਕ੍ਰਿਤ ਪ੍ਰੋਗਰਾਮ ਪੇਸ਼ ਕੀਤਾ ਗਿਆ। ਸੂਬਾ ਖਜਾਨਚੀ ਨਵਦੀਪ ਗੁਪਤਾ, ਸੂਬਾ ਸੰਗਠਨ ਮੰਤਰੀ ਰਮੇਸ਼ ਮਲਹੋਤਰਾ ਅਤੇ ਜਿਲਾ ਕੋਆਰਡੀਨੇਟਰ ਬਬਲਜੀਤ ਕੁਮਾਰ ਵਲੋਂ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਨਵਦੀਪ ਗੁਪਤਾ ਜੀ ਨੇ ਪੀ੍ਸ਼ਦ ਵਲੋਂ ਲਗਾਏ ਜਾ ਰਹੇ ਪੋ੍ਜੈਕਟਾ ਬਾਰੇ ਦਸਦਿਆਂ ਕਿਹਾ ਕਿ ਪੀ੍ਸ਼ਦ ਵਲੋਂ ਸੇਵਾ ਅਤੇ ਸੰਸਕਾਰ ਦੇ ਪੋ੍ਜੈਕਟ ਲਗਾਏ ਜਾਂਦੇ ਹਨ ਅਤੇ ਸਮਾਜ ਦੀ ਭਲਾਈ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਓਹਨਾਂ ਦਸਿਆ ਕਿ ਇਸ ਬਾਰ ਸੂਬਾ ਪੱਧਰ ਤੇ ਰਾਸ਼ਟਰੀ ਸਮੂਹਗਾਨ ਪ੍ਰਤੀਯੋਗਤਾ 29 ਸਤੰਬਰ ਨੂੰ ਬਸੀ ਪਠਾਣਾਂ ਵਿੱਖੇ ਹੋਣ ਜਾ ਰਹੀ ਹੈ। ਮੁੱਖ ਮਹਿਮਾਨ ਹਿਤੇਸ਼ ਅਰੋੜਾ ਨੇ ਪੀ੍ਸ਼ਦ ਦੇ ਸਮਾਜਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੀ੍ਸ਼ਦ ਵਲੋਂ ਕੀਤੇ ਜਾ ਰਹੇ ਸਮਾਜਸੇਵੀ ਕਾਰਜਾਂ ਅਤੇ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਤੀਜ ਤਿਓਹਾਰ ਦਾ ਆਯੋਜਨ ਕਰਨਾ ਅਤੇ ਬਚਿਆਂ ਨੂੰ ਆਪਣੀ ਸੰਸਕ੍ਰਿਤੀ ਬਾਰੇ ਜਾਣਕਾਰੀ ਦੇਣਾ ਸ਼ਲਾਘਾਯੋਗ ਹੈ ਅਤੇ ਪੀ੍ਸ਼ਦ ਸਮਾਜਸੇਵੀ ਕਾਰਜਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ। ਮਹਿਲਾ ਵਿੰਗ ਵਲੋਂ ਮਹਿਲਾ ਮੁੱਖੀ ਮੀਨੂ ਬਾਲਾ ਦੀ ਪ੍ਰਧਾਨਗੀ ਹੇਠ ਅਤੇ ਪੋ੍ਜੈਕਟ ਮੁੱਖੀ ਮਿਨਾਕਸ਼ੀ ਸੋਨੀ, ਰਿਤੂ ਮਲਹੋਤਰਾ ਅਤੇ ਡਿੰਪਲ ਰਾਣੀ ਦੀ ਦੇਖਰੇਖ ਹੇਠ ਤੀਜ ਦਾ ਤਿਉਹਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਚਿੱਆ ਵਲੋਂ ਸੰਸਕ੍ਰਿਤ ਪੋ੍ਗਰਾਮ ਪੇਸ਼ ਕੀਤਾ ਗਿਆ ਅਤੇ ਮਹਿਲਾ ਮੈਂਬਰਾਂ ਨੇ ਗਿਦਾ ਪਾ ਕੇ ਤੀਜ ਤਿਓਹਾਰ ਨੂੰ ਚਾਰ ਚੰਦ ਲਗਾ ਦਿੱਤੇ। ਪੀ੍ਸ਼ਦ ਵਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਬਚਿੱਆ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪੀ੍ਸ਼ਦ ਪ੍ਧਾਨ ਮਨੋਜ ਕੁਮਾਰ ਭੰਡਾਰੀ ਵਲੋਂ ਹਾਜ਼ਰ ਮਹਿਮਾਨਾਂ ਅਤੇ ਪੀ੍ਸ਼ਦ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਖਜਾਨਚੀ ਸੰਜੀਵ ਸੋਨੀ, ਸੀਨੀਅਰ ਮੀਤ ਪ੍ਰਧਾਨ ਨੀਰਜ ਮਲਹੋਤਰਾ, ਮੀਤ ਪ੍ਰਧਾਨ ਨੀਰਜ ਗੁਪਤਾ, ਸਹਿ ਸਕੱਤਰ ਰੋਹਿਤ ਹਸੀਜਾ , ਮੀਡੀਆ ਮੁੱਖੀ ਰਕੇਸ਼ ਗੁਪਤਾ, ਪਰਦੀਪ ਮਲਹੋਤਰਾ ਸਮੇਤ ਪੀ੍ਸ਼ਦ ਮੈਂਬਰ ਮੌਜੂਦ ਰਹੇ।