ਆਜ਼ਾਦੀ ਦਿਹਾੜੇ ਮੌਕੇ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ

ਬੱਸੀ ਪਠਾਣਾਂ,ਉਦੇ ਧੀਮਾਨ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਥੇਬੰਦੀ ਵੱਲੋਂ ਜਥੇਬੰਦੀ ਦੇ ਜਿਲ੍ਹਾ ਜਨਰਲ ਸਕੱਤਰ ਗੁਰਜੀਤ ਸਿੰਘ ਪਿੰਡ ਵਜੀਦਪੁਰ ਦੀ ਅਗਵਾਈ ਹੇਠ ਆਜ਼ਾਦੀ ਦਿਹਾੜੇ ਮੌਕੇ ਟਰੈਕਟਰ ਮਾਰਚ ਕੱਢਿਆ ਗਿਆ। ਪਤਰਕਾਰਾਂ ਨਾਲ ਗਲਬਾਤ ਕਰਦਿਆਂ ਗੁਰਜੀਤ ਸਿੰਘ ਵਜੀਦਪੁਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪੂਰੇ ਦੇਸ਼ ਅੰਦਰ ਕਿਸਾਨੀ ਮੰਗਾਂ ਦੀ ਪੂਰਤੀ ਲਈ ਟਰੈਕਟਰ ਮਾਰਚ ਕੱਢਣ ਅਤੇ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਸੰਵਿਧਾਨ ਵਿੱਚ ਬੋਲਣ ਦੀ ਆਜ਼ਾਦੀ ਦੇ ਮਿਲ਼ੇ ਹੱਕਾ ਉੱਪਰ ਡਾਕਾ ਮਾਰਨ ਲਈ ਲਿਆਂਦੇ ਗਏ ਤਿੰਨ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੇ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਵੱਖ ਵੱਖ ਪਿੰਡਾਂ ਵਿੱਚੋਂ ਟਰੈਕਟਰ ਮਾਰਚ ਕੱਢਣ ਉਪਰੰਤ ਟਰੈਕਟਰ ਨਵੀਂ ਅਨਾਜ ਮੰਡੀ ਬੱਸੀ ਪਠਾਣਾਂ ਵਿੱਖੇ ਇਕੱਠੇ ਹੋਏ। ਉਹਨਾਂ ਕਿਹਾ ਕਿ ਬਸੀ ਪਠਾਣਾ ਨਵੀਂ ਅਨਾਜ ਮੰਡੀ ਤੋਂ ਚੱਲ ਕੇ ਡੀਸੀ ਦਫਤਰ ਫਤਿਹਗੜ੍ਹ ਸਾਹਿਬ ਵਿੱਖੇ ਮਨੁੱਖੀ ਹੱਕਾਂ ਨੂੰ ਖੋਣ ਵਾਲੇ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਉਹਨਾਂ ਦੱਸਿਆ ਕੀ ਵੱਖ ਵੱਖ ਪਿੰਡਾਂ ਤੋਂ 200 ਦੇ ਕਰੀਬ ਟਰੈਕਟਰਾਂ ਨੇ ਮਾਰਚ ਵਿੱਚ ਭਾਗ ਲਿਆ ਗਿਆ। ਇਸ ਮੌਕੇ ਲਖਬੀਰ ਸਿੰਘ ਪਿੰਡ ਵਜੀਦਪੁਰ,ਅਮਰਜੀਤ ਸਿੰਘ ਪਿੰਡ ਮੈੜਾ ਬਲਾਕ ਜਨਰਲ ਸਕੱਤਰ,ਚਰਨਜੀਤ ਸਿੰਘ ਪਿੰਡ ਬਡਵਾਲਾ,ਅਵਤਾਰ ਸਿੰਘ ਖਰੌੜਾ, ਰਣਦੀਪ ਸਿੰਘ ਪਿੰਡ ਵਜੀਦਪੁਰ, ਇਕਬਾਲ ਸਿੰਘ ਪਿੰਡ ਗੋਪਾਲੋ, ਗੁਰਤੇਜ ਸਿੰਘ ਪਿੰਡ ਜੜਖੇਲਾ ਖੇੜੀ, ਕੁਲਦੀਪ ਸਿੰਘ ਪਿੰਡ ਜੈ ਸਿੰਘ ਵਾਲਾ, ਇੰਦਰਜੀਤ ਸਿੰਘ ਪਿੰਡ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ|

Leave a Reply

Your email address will not be published. Required fields are marked *