ਬੱਸੀ ਪਠਾਣਾਂ,ਉਦੇ ਧੀਮਾਨ: ਨਗਰ ਕੌਂਸਲ ਦਫ਼ਤਰ ਬੱਸੀ ਪਠਾਣਾਂ ਵਿਖੇ 78ਵਾਂ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਦੇ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਵੱਲੋਂ ਅਦਾ ਕੀਤੀ ਗਈ ਤੇ ਰਾਸ਼ਟਰ ਗਾਣ ਗਾਇਆ ਗਿਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈl ਆਜ਼ਾਦੀ ਦਿਵਸ ਮੌਕੇ ਰਵਿੰਦਰ ਕੁਮਾਰ ਰਿੰਕੂ ਨੇ ਕਿਹਾ ਕਿ ਆਜ਼ਾਦੀ ਸਾਨੂੰ ਲੱਖਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕੇ ਮਿਲੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਦੇਸ਼ ਭਗਤਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ l ਸਾਨੂੰ ਦੇਸ਼ ਦੀ ਅਣਖ ਅਤੇ ਗੈਰਤ ਨੂੰ ਕਾਇਮ ਰੱਖਣ ਲਈ ਅਤੇ ਆਪਣੇ ਦੇਸ਼ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਨਗਰ ਕੌਂਸਲ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ,ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾਂ ਦੇ ਪ੍ਰਧਾਨ ਮਨੋਜ ਕੁਮਾਰ ਭੰਡਾਰੀ, ਕੌਂਸਲਰ ਮਨਪ੍ਰੀਤ ਸਿੰਘ ਹੈਪੀ, ਕਾਗਰਸ ਪਾਰਟੀ ਐਸੀ ਵਿੰਗ ਦੇ ਜਿਲ੍ਹਾ ਚੇਅਰਮੈਨ ਬਲਵੀਰ ਸਿੰਘ, ਸਮਾਜ ਸੇਵੀ ਕਰਮਜੀਤ ਸਿੰਘ ਢੀਂਡਸਾ, ਸੀਨੀਅਰ ਕਾਗਰਸੀ ਆਗੂ ਓਮ ਪ੍ਰਕਾਸ਼ ਤਾਂਗੜੀ, ਸਮਾਜ ਸੇਵੀ ਪਵਨ ਬਾਂਸਲ ਬਿੱਟਾ,ਰਣਧੀਰ ਸਿੰਘ ਧੀਰਾ, ਮਨਜੀਤ ਸਿੰਘ,ਰਵੀ ਕੁਮਾਰ,ਬਹਾਵਲਪੁਰ ਬਰਾਦਰੀ ਮਹਾਸੰਘ ਪ੍ਰਧਾਨ ਓਮ ਪ੍ਰਕਾਸ਼ ਮੁਖ਼ੀਜਾ, ਰਮੇਸ਼ ਮਲਹੌਤਰਾ,ਜੈ ਕ੍ਰਿਸ਼ਨ ਕਸ਼ਯਪ, ਬਲਦੇਵ ਕ੍ਰਿਸ਼ਨ,ਵਿਨੋਦ ਸ਼ਰਮਾ, ਨੀਰਜ ਗੁਪਤਾ,ਪ੍ਰੀਤਮ ਰਬੜ, ਰਾਜੇਸ਼ ਸ਼ਰਮਾ,ਸੰਸਕਾਰ ਜਾਗ੍ਰਤੀ ਸੁਸਾਇਟੀ ਦੇ ਚੇਅਰਮੈਨ ਰਾਮ ਕ੍ਰਿਸ਼ਨ ਚੁੱਘ,ਸ਼੍ਰੀ ਰਾਮ ਲੀਲ੍ਹਾ ਕਮੇਟੀ ਦੇ ਮੀਤ ਪ੍ਰਧਾਨ ਬਲਰਾਮ ਚਾਵਲਾ,ਸਵਰਨ ਸਿੰਘ ਨਿਰਦੋਸ਼ੀ, ਪੱਪੀ ਠੇਕੇਦਾਰ,ਅਨੂਪ ਸਿੰਗਲਾ,ਰਾਕੇਸ਼ ਸੋਨੀ, ਹੇਮਰਾਜ ਥਰੇਜਾ,ਰਾਮੇਸ਼ ਕੁਮਾਰ ਸੀ.ਆਰ ਆਦਿ ਹਾਜ਼ਰ ਸਨ|